ਭਾਰਤ ਨੂੰ ਦੁਸ਼ਹਿਰੇ ਵਾਲੇ ਦਿਨ ਮਿਲੇਗਾ ਰਾਫੇਲ

Rachel, India, Dussehra

8 ਅਕਤੂਬਰ ਨੂੰ ਫ੍ਰਾਂਸ ਰੱਖਿਆ ਮੰਤਰੀ ਦੇਣਗੇ ਰਾਜਨਾਥ ਦੀ ਮੌਜੂਦਗੀ ‘ਚ ਪਹਿਲਾ ਰਾਫੇਲ

ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਸਾਲ ਦੁਸ਼ਹਿਰੇ ਮੌਕੇ ਤੇ ਫ੍ਰਾਂਸ ਦੀ ਰਾਜਧਾਨੀ ਪੈਰਿਸ ‘ਚ ਹਥਿਆਰਾਂ ਦੀ ਪੂਜਾ ਕਰਨਗੇ। ਇਸ ਦੌਰਾਨ ਉਹ ਭਾਰਤੀ ਹਵਾਈ ਫੌਜ ਲਈ 8 ਅਕਤੂਬਰ ਨੂੰ ਫ੍ਰਾਂਸ ਤੋਂ ਪਹਿਲਾਂ ਰਾਫੇਲ ਵੀ ਹਾਸਲ ਕਰਨਗੇ। ਰਾਜਨਾਥ ਆਪਣੀ ਇਸ ਯਾਤਰਾ ‘ਚ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋ ਨਾਲ ਮੁਲਾਕਾਤ ਕਰ ਸਕਦੇ ਹਨ। rafale

ਰੱਖਿਆ ਅਧਿਕਾਰੀਆਂ ਨੇ ਦੱਸਿਆ, ”ਰੱਖਿਆ ਮੰਤਰੀ ਰਾਜਨਾਥ ਸਿੰਘ ਹਰ ਸਾਲ ਦੁਸ਼ਹਿਰੇ ਮੌਕੇ ‘ਤੇ ਸ਼ਸਤਰ ਪੂਜਾ ਕਰਦੇ ਰਹੇ ਹਨ। ਇਸ ਵਾਰ ਉਹ ਫ੍ਰਾਂਸ ‘ਚ ਰਹਿਣਗੇ ਅਤੇ ਉਹ ਉੱਥੇ ਵੀ ਇਸ ਪਰੰਪਰਾ ਨੂੰ ਜਾਰੀ ਰੱਖਣਗੇ।” ਪਹਿਲਾਂ ਰਾਫੇਲ ਵਿਮਾਨ ਦੇ ਟ੍ਰਾਇਲ ਨੂੰ ਆਰਬੀ-01 ਨਾਂਅ ਦਿੱਤਾ ਗਿਆ ਹੈ। India

ਰਾਫੇਲ ਸਮਝੌਤੇ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਹਵਾਈ ਫੌਜ ਦੇ ਮੁੱਖ ਏਅਰ ਮਾਰਸ਼ਲ ਆਰਬੀਐਸ ਭਦੌਰੀਆ ਦੇ ਸਨਮਾਨ ‘ਚ ਪਹਿਲਾਂ ਰਾਫੇਲ ਵਿਮਾਨ ਦੇ ਟ੍ਰਾਇਲ ਨੂੰ ਇਹ ਨਾਂਅ ਦਿੱਤਾ ਗਿਆ। ਰਾਫੇਲ ਲੜਾਕੂ ਵਿਮਾਨ ਡੀਲ ਭਾਰਤ ਅਤੇ ਫ੍ਰਾਂਸ ਦੀ ਸਰਕਾਰ ‘ਚ ਸਤੰਬਰ 2016 ‘ਚ ਹੋਈ।

ਇਸ ‘ਚ ਹਵਾਈ ਫੌਜ ਨੂੰ 36 ਆਧੂਨਿਕ ਲੜਾਕੂ ਵਿਮਾਨ ਮਿਲਨਗੇ। ਇਹ ਸੌਦਾ 7.8 ਕਰੋੜ ਯੂਰੋ (ਕਰੀਬ 58,000 ਕਰੋੜ ਰੁਪਏ) ਦਾ ਹੈ। ਕਾਂਗਰਸ ਦਾ ਦਾਅਵਾ ਹੈ ਕਿ ਯੂਪੀਏ ਸਰਕਾਰ ਦੌਰਾਨ ਇੱਕ ਰਾਫੇਲ ਫਾਈਟਰ ਜੈੱਟ ਦੀ ਕੀਮਤ 600 ਕਰੋੜ ਰੁਪਏ ਤੈਅ ਕੀਤੀ ਗਈ ਸੀ।

ਮੋਦੀ ਸਰਕਾਰ ਦੌਰਾਨ ਇੱਕ ਰਾਫੇਲ ਕਰੀਬ 1600 ਕਰੋੜ ਰੁਪਏ ਦਾ ਪਵੇਗਾ। ਭਾਰਤ ਆਪਣੇ ਪੂਰਵੀ ਅਤੇ ਪੱਛਮੀ ਮੋਰਚਿਆਂ ਤੇ ਹਵਾਈ ਫੌਜ ਦੀ ਸ਼ਮਤਾ ਵਧਾਉਣ ਲਈ ਰਾਫੇਲ ਲੈ ਰਿਹਾ ਹੈ। ਹਵਾਈ ਫੌਜ ਰਾਫੇਲ ਦੀ ਇੱਕ-ਇੱਕ ਸਕਵਾਡ੍ਰਨ ਹਰਿਆਣਾ ਦੇ ਅੰਬਾਲਾ ਅਤੇ ਪੱਛਮੀ ਬੰਗਾਲ ਦੇ ਹਸ਼ੀਮਾਰਾ ਏਅਰਬੇਸ ਤੇ ਤੈਨਾਤ ਕੇਰਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।