ਪੰਜਾਬ ਨੈਸ਼ਨਲ ਬੈਂਕ ਦਿੱਲੀ ਨੇ ਭਾਰਤੀ ਏਅਰ ਫੋਰਸ ਨੂੰ 1-0 ਨਾਲ ਹਰਾਇਆ

Punjab National Bank, Delhi, Indian Air Force, 1-0

ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ :

ਸੁਖਜੀਤ ਮਾਨ/ਜਲੰਧਰ। ਪੰਜਾਬ ਨੈਸ਼ਨਲ ਬੈਂਕ ਦਿੱਲੀ ਨੇ ਭਾਰਤੀ ਏਅਰ ਫੋਰਸ ਨੂੰ 1-0 ਦੇ ਫਰਕ ਨਾਲ ਹਰਾ ਕੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਇਸ ਟੂਰਨਾਮੈਂਟ ‘ਚ ਵੱਡੀ ਗਿਣਤੀ ‘ਚ ਦਰਸ਼ਕ ਪੁੱਜ ਰਹੇ ਹਨ।

ਅੱਜ ਦੇ ਮੈਚ ਵਿੱਚ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ ਭਾਰਤੀ ਏਅਰ ਫੋਰਸ ਨੇ ਸਖਤ ਟੱਕਰ ਦਿੱਤੀ। ਬੈਂਕ ਵਲੋਂ ਖੇਡਦਿਆਂ 26ਵੇਂ ਮਿੰਟ ਵਿੱਚ ਵਿਸ਼ਾਲ ਆਂਟਿਲ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਖਾਤਾ ਖੋਲਿਆ। ਇਸ ਤੋਂ ਬਾਅਦ ਏਅਰ ਫੋਰਸ ਨੇ ਗੋਲ ਕਰਨ ਲਈ ਲਗਾਤਾਰ ਹਮਲੇ ਕੀਤੇ ਪਰ ਕੋਈ ਲਾਭ ਨਾ ਹੋਇਆ। ਅੱਧੇ ਸਮੇਂ ਤੱਕ ਬੈਂਕ 1-0 ਨਾਲ ਅੱਗੇ ਸੀ ਗੋਲਾਂ ਦਾ ਇਹ ਫੈਸਲਾ ਆਖਰ ਤੱਕ ਜ਼ਾਰੀ ਰਿਹਾ ਬੈਂਕ ਦੀ ਜਿੱਤ ਵਿੱਚ ਬੈਂਕ ਦੇ ਗੋਲ ਕੀਪਰ ਜਸਬੀਰ ਸਿੰਘ ਦਾ ਅਹਿਮ ਯੋਗਦਾਨ ਰਿਹਾ।

ਅੱਜ ਦੇ ਮੈਚਾਂ ਸਮੇਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਏਡੀਸੀ ਜਸਬੀਰ ਸਿੰਘ, ਅਨਿਲ ਚੋਪੜਾ ਸੇਂਟ ਸੋਲਜ਼ਰ ਗਰੁੱਪ, ਰਾਮ ਪ੍ਰਤਾਪ, ਗੁਰਚਰਨ ਸਿੰਘ ਏਅਰ ਇੰਡੀਆ, ਜਰਨੈਲ ਸਿੰਘ ਕੁਲਾਰ, ਐਨ ਕੇ ਅਗਰਵਾਲ, ਉਲੰਪੀਅਨ ਸੰਜੀਵ ਕੁਮਾਰ, ਰਿਪੁਦਮਨ ਕੁਮਾਰ ਸਿੰਘ, ਡਾਕਟਰ ਸ਼ਮਸ਼ੇਰ ਮਾਨ, ਗੁਰਿੰਦਰ ਸਿੰਘ ਸੰਘਾ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਪ੍ਰੋ. ਕ੍ਰਿਪਾਲ ਸਿੰਘ ਮਠਾਰੂ, ਐਚ ਐਸ ਸੰਘਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

12 ਅਕਤੂਬਰ ਦੇ ਮੈਚ
ਪੰਜਾਬ ਪੁਲਿਸ ਜਲੰਧਰ ਬਨਾਮ ਭਾਰਤੀ ਰੇਲਵੇ- ਸ਼ਾਮ 4-30 ਵਜੇ
ਇੰਡੀਅਨ ਆਇਲ ਮੁੰਬਈ ਬਨਾਮ ਓਐਨਜੀਸੀ ਦਿੱਲੀ – ਸ਼ਾਮ  6-00 ਵਜੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।