ਕੁਝ ਨਵਾਂ ਕਰਨ ‘ਤੇ ਸ਼ੁਰੂ ‘ਚ ਦਿੱਕਤਾਂ, ਬਾਅਦ ‘ਚ ਸੁਧਾਰ: ਜੇਤਲੀ

Problems,Beginning, Initiatives, Improved, GST

ਨਵੀਂ ਦਿੱਲੀ: ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ) ਲਾਗੂ ਕਰਨ ਨੂੰ ਲੈ ਕੇ ਹੋ ਰਹੇ ਵਿਰੋਧ ਵਿਚਕਾਰ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਕੁਝ ਨਵਾਂ ਕਰਨ ‘ਤੇ ਸ਼ੁਰੂ ਵਿੱਚ ਦਿੱਕਤਾਂ ਆਉਂਦੀਆਂ ਹਨ, ਪਰ ਉਸ ਵਿੱਚ ਸੁਧਾਰ ਕੀਤਾ ਜਾਂਦਾ ਹੈ। ਜੀਐੱਸਟੀ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਜੇਟਲੀ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਕਿਸੇ ਬਿੱਲ ‘ਤੇ ਇੰਨੀ ਬਹਿਸ ਨਹੀਂ ਹੋਈ, ਜਿੰਨੀ ਜੀਐੱਸਟੀ ‘ਤੇ ਹੋਈ ਹੈ। ਇਸ ਦੇ ਲਾਗੂ ਹੋਣ  ਨੂੰ ਵੱਡਾ ਮੌਕਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਵੱਡੇ ਕਦਮਾਂ ਨਾਲ ਹੀ ਦੇਸ਼ ਦੀ ਤਕਦੀਰ ਬਦਲਦੀ ਹੈ।

ਨੇਤਾਵਾਂ ਦੀ ਅਹਿਮ ਭੂਮਿਕਾ

ਇਸ ਨੂੰ ਲਾਗੂ ਕਰਨ ਕਰਨ ਵਿੱਚ ਕਈ ਆਗੂਆਂ ਦੀ ਅਹਿਮ ਭੂਮਿਕਾ ਰਹੀ ਹੈ। ਕਈ ਰਾਜਾਂ ਦੇ ਮੰਤਰੀਆਂ ਨੇ ਇਸ ਨੂੰ ਪਾਸ ਕਰਾਉਣ ਵਿੱਚ ਕਾਫ਼ੀ ਮੱਦਦ ਕੀਤੀ ਹੈ। ਇਸ ‘ਤੇ ਸਭ ਦੀ ਸਹਿਮਤੀ ਲਈ ਸਰਕਾਰ ਨੇ ਕਈ ਬੈਠਕਾਂ ਕੀਤੀਆਂ। ਕਈ ਬੈਠਕਾਂ ਤਾਂ ਦੋ ਤਿੰਨ ਦਿਨ ਤੱਕ ਚੱਲੀਆਂ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਜੀਐੱਸਟੀ ਨੂੰ ਸਭ ਤੋਂ ਵੱਡੇ ਆਰਥਿਕ ਸੁਧਾਰ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ। ਜੇਟਲੀ ਨੇ ਕਿਹਾ ਕਿ ਜੀਐੱਸਟੀ ‘ਤੇ ਸਭ ਕੁਝ ਕੇਂਦਰ ਨੇ ਤੈਅ ਨਹੀਂ ਕੀਤਾ। ਕੇਂਦਰ ਸਰਕਾਰ ਦੇ ਨਾਲ 31 ਰਾਜ ਸਰਕਾਰਾਂ ਨੇ ਕਈ ਗੇੜ ਦੀਆਂ ਬੈਠਕਾਂ ਤੋਂ ਬਾਅਦ ਇਸ ‘ਤੇ ਆਮ ਸਹਿਮਤੀ ਬਣਾਈ ਹੈ।