ਪੀਪੀਐਫ਼ ਸਮੇਤ ਛੋਟੀਆਂ ਬੱਚਤਾਂ ‘ਤੇ ਵਿਆਜ਼ ਦਰ ਘਟੀ

Interest, Rates, Small, Savings, PPF, Decreased

ਨਵੀਂ ਦਿੱਲੀ: ਸਰਕਾਰ ਨੇ ਛੋਟੀਆਂ ਬੱਚਤ ਯੋਜਨਾਵਾਂ, ਲੋਕ ਭਵਿੱਖ ਨਿਧੀ (ਪੀਪੀਐਫ਼), ਕਿਸਾਨ ਵਿਕਾਸ ਪੱਤਰ ਅਤੇ ਸੁਕੰਨਿਆ ਸਮਰਿਧੀ ਯੋਜਨਾਵਾਂ ‘ਤੇ ਵਿਆਜ਼ ਦਰ ‘ਚ 0.1 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਹ ਕਟੌਤੀ ਜੁਲਾਈ-ਸਤੰਬਰ ਦੀ ਤਿਮਾਹੀ ਲਈ ਹੋਵੇਗੀ। ਮੰਨਿਆ ਜਾ ਰਿਹਾ ਹੈ ਇਸ ਕਦਮ ਨਾਲ ਬੈਂਕ ਵੀ ਜਮ੍ਹਾ ‘ਤੇ ਵਿਆਜ਼ ਦਰਾਂ ‘ਚ ਕਟੌਤੀ ਕਰ ਸਕਦੇ ਹਨ।

ਅਪਰੈਲ-ਜੂਨ ਤਿਮਾਹੀ ਦੀ ਤੁਲਨਾ ਵਿੱਚ ਲਘੂ ਬੱਚਤ ਯੋਜਨਾਵਾਂ ‘ਤੇ ਵਿਆਜ਼ ਦਰ ਵਿੱਚ 0.1 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ ਬੱਚਤ ਖਾਤਿਆਂ ਦੀ ਜਮ੍ਹਾ ‘ਤੇ ਚਾਰ ਫੀਸਦੀ ਦੀ ਸਲਾਨਾ ਵਿਆਜ਼ ਦਰ ਨੂੰ ਕਾਇਮ ਰੱਖਿਆ ਗਿਆ ਹੈ। ਪਿਛਲੇ ਸਾਲ ਅਪਰੈਲ ਤੋਂ ਛੋਟੀਆਂ ਬੱਚਤ ਯੋਜਨਾਵਾਂ ‘ਤੇ ਵਿਆਜ਼ ਦਰਾਂ ਨੂੰ ਤਿਮਾਹੀ ਅਧਾਰ ‘ਤੇ ਐਡਜਸਟ ਕੀਤਾ ਜਾ ਰਿਹਾ ਹੈ।