ਕ੍ਰਿਕਟ ਨੂੰ ਚੁਣੌਤੀ ਦੇਣ ਲਈ ਤਿਆਰ ਪ੍ਰੋ ਕਬੱਡੀ

Pro kabaddi, Ready, Challenge, Cricket. sports

ਕਬੱਡੀ ਲੀਗ ਨੇ ਇੰਨੀ ਪ੍ਰਸਿੱਧੀ ਹਾਸਲ ਕਰ ਲਈ ਕਿ ਉਹ ਕ੍ਰਿਕਟ ਨੂੰ ਹੀ ਚੁਣੌਤੀ ਦੇਵੇਗਾ

ਏਜੰਸੀ, ਮੁੰਬਈ: ਕ੍ਰਿਕਟ ਬੇਸ਼ੱਕ ਦੇਸ਼ ਦਾ ਨੰਬਰ ਇੱਕ ਖੇਡ ਮੰਨਿਆ ਜਾਂਦਾ ਹੈ ਪਰ ਪ੍ਰੋ ਕਬੱਡੀ ਲੀਗ ਨੇ ਸਿਰਫ ਚਾਰ ਸਾਲਾਂ ‘ਚ ਇੰਨੀ ਪ੍ਰਸਿੱਧੀ ਹਾਸਲ ਕਰ ਲਈ ਹੈ ਕਿ ਉਹ ਕ੍ਰਿਕਟ ਨੂੰ ਹੀ ਚੁਣੌਤੀ ਦੇਣ ਲਈ ਤਿਆਰ ਹੋ ਗਿਆ ਹੈ

ਵੀਵੋ ਪ੍ਰੋ ਕਬੱਡੀ ਲੀਗ ਦਾ ਪੰਜਵਾਂ ਸੈਸ਼ਨ ਜੁਲਾਈ ‘ਚ ਵੱਡੇ ਅਤੇ ਸ਼ਾਨਦਾਰ ਪੈਮਾਨੇ ‘ਤੇ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਦੇ ਪ੍ਰਬੰਧਕਾਂ ਨੇ ਪੰਜਵੇਂ ਸੈਸ਼ਨ ਦੀ ਤਿਆਰੀ ਲਈ ਬੁੱੱਧਵਾਰ ਨੂੰ ਇੱਥੇ ਕਰਵਾਏ ਇੱਕ ਸੰਮੇਲਨ ‘ਚ ਪੂਰੀ ਜਾਣਕਾਰੀ ਲਈ ਇਸ ਦੌਰਾਨ ਲੀਗ ਨਾਲ ਜੁੜੇ ਹੋਏ ਸ਼ੇਅਰ ਹੋਲਡਰ ਤਜ਼ਰਬੇਕਾਰ ਅਤੇ ਨੌਜਵਾਨ ਖਿਡਾਰੀ ਵੀ ਮੌਜ਼ੂਦ ਸਨ ਲੀਗ ਕਮਿਸ਼ਨਰ ਅਨੁਪਮ ਗੋਸਵਾਮੀ ਨੇ ਦੱਸਿਆ ਕਿ ਇਸ ਵਾਰ ਟੂਰਨਾਮੈਂਟ ਜੁਲਾਈ ਤੋਂ ਅਕਤੂਬਰ ਚੱਲੇਗਾ ਜਿਸ ‘ਚ 12 ਟੀਮਾਂ 130 ਤੋਂ ਜਿਆਦਾ ਮੈਚ ਖੇਡਣਗੀਆਂ ਪਿਛਲੇ ਚੌਥੇ ਸੈਸ਼ਨ ‘ਚ ਅੱਠ ਟੀਮਾਂ ਸਨ ਅਤੇ ਪੰਜ ਹਫਤੇ ਤੱਕ 65 ਮੈਚ ਖੇਡੇ ਗਏ ਸਨ ਇਸ ਵਾਰ ਟੂਰਨਾਮੈਂਟ ‘ਚ ਤਾਮਿਲਨਾਡੂ, ਗੁਜਰਾਤ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਚਾਰ ਨਵੀਆਂ ਟੀਮਾਂ ਨੂੰ ਜੋੜਿਆ ਗਿਆ ਹੈ

ਸੰਮੇਲਨ ਦੌਰਾਨ ਦਿੱਤੇ ਕਈ ਦਿਲਚਸਪ ਅੰਕੜੇ

ਪ੍ਰਬੰਧਕਾਂ ਨੇ ਸੰਮੇਲਨ ਦੌਰਾਨ ਕਈ ਦਿਲਚਸਪ ਅੰਕੜੇ ਦਿੱਤੇ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਇਹ ਖੇਡ ਕ੍ਰਿਕਟ ਤੋਂ ਬਾਅਦ ਦੇਸ਼ ‘ਚ ਟੀਵੀ ‘ਤੇ ਵੇਖੀ ਜਾਣ ਵਾਲੀ ਦੂਜੀ ਸਭ ਤੋਂ ਪ੍ਰਸਿੱਧ ਖੇਡ ਬਣ ਗਈ ਹੈ ਇਹ ਵੀ ਦਿਲਚਸਪ ਹੈ ਕਿ ਪ੍ਰੋ ਕਬੱਡੀ ਲੀਗ ਦੇ ਅਗਲੇ ਪੰਜ ਸਾਲ ਦਾ ਟਾਈਟਲ ਚੀਨੀ ਮੋਬਾਈਲ ਨਿਰਮਾਤਾ ਕੰਪਨੀ ਵੀਵੋ ਹੈ ਅਤੇ ਇਸੇ ਵੀਵੋ ਕੰਪਨੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਅਗਲੇ ਪੰਜ ਸਾਲ ਲਈ ਟਾਈਟਲ ਅਧਿਕਾਰ ਖਰੀਦੇ ਹਨ ਕ੍ਰਿਕਟ ਅਤੇ ਕਬੱਡੀ ਦੇ ਅੰਕੜਿਆਂ ਦੀ ਤੁਲਨਾ ਦਾ ਅਧਿਐਨ ਕੀਤਾ ਜਾਵੇ ਤਾਂ ਆਈਪੀਐੱਲ ‘ਚ ਅੱਠ ਟੀਮਾਂ ਨੇ ਆਪਣੇ 10 ਸੈਸ਼ਨਾਂ ‘ਚ ਲਗਭਗ 60 ਮੈਚ ਖੇਡੇ ਜਦੋਂ ਕਿ ਪ੍ਰੋ ਕਬੱਡੀ ਦੇ ਪਿਛਲੇ ਸੈਸ਼ਨ ‘ਚ ਅੱਠ ਟੀਮਾਂ ਨੇ 65 ਮੈਚ ਖੇਡੇ ਸਨ

ਟੀਮਾਂ ਦੀ ਗਿਣਤੀ ਵਧ ਕੇ 12 ਪਹੁੰਚੀ

ਪ੍ਰੋ ਕਬੱਡੀ ਦੇ ਪੰਜਵੇਂ ਸੈਸ਼ਨ ‘ਚ ਜਿੱਥੇ ਟੀਮਾਂ ਦੀ ਗਿਣਤੀ ਵਧ ਕੇ 12 ਪਹੁੰਚ ਗਈ ਹੈ ਉੱਥੇ ਵੇਖਣਾ ਦਿਲਚਸਪ ਹੋਵੇਗਾ  ਕਿ ਆਈਪੀਐੱਲ ਦੇ ਅਗਲੇ ਸੈਸ਼ਨ ‘ਚ ਜਦੋਂ ਚੇਨੱਈ, ਰਾਜਸਥਾਨ ਦੀ ਮੁਅੱਤਲ ਟੀਮਾਂ ਵਾਪਸ ਪਰਤਣਗੀਆਂ ਤਾਂ ਟੀਮਾਂ ਦੀ ਗਿਣਤੀ ਕਿੰਨੀ ਰੱਖੀ ਜਾਵੇਗੀ ਅਤੇ ਉਨ੍ਹਾਂ ਦੇ ਕਿੰਨੇ ਮੈਚ ਹੋਣਗੇ ਪ੍ਰੋ ਕਬੱਡੀ ਲੀਗ ਦੇ ਪ੍ਰਬੰਧਕਾਂ ਨੇ ਦਰਸ਼ਕ ਸਮਰੱਥਾ ਅਤੇ ਪ੍ਰਾਯੋਜਕਾਂ ਨੂੰ ਲੈ ਕੇ ਕੁਝ ਅੰਕੜੇ ਵੀ ਜਾਰੀ ਕੀਤੇ ਹਨ ਟੂਰਨਾਮੈਂਟ ਦੇ ਦੂਜੇ ਸੈਸ਼ਨ ‘ਚ ਜਿੱਥੇ ਲੀਗ ਕੋਲ ਨੌਂ ਪ੍ਰਾਯੋਜਕ ਸਨ ਉੱਥੇ ਪੰਜਵੇਂ ਸੈਸ਼ਨ ‘ਚ ਉਨ੍ਹਾਂ ਦੇ ਪ੍ਰਯੋਜਕਾਂ ਦੀ ਗਿਣਤੀ ਵਧ ਕੇ 24 ਪਹੁੰਚ ਗਈ ਹੈ ਜੋ ਆਈਪੀਐੱਲ ਦੀ ਬਰਾਬਰੀ ਕਰਦੀ ਹੈ

ਪਿਛਲੇ ਸਾਲ ਹੋਈ ਮਹਿਲਾ ਕਬੱਡੀ ਲੀਗ ਦਾ ਟੀਵੀ ‘ਤੇ ਦਰਸ਼ਕ ਸਮਰੱਥਾ 2016 ਦੇ ਯੂਰੋ ਕੱਪ ਫੁੱਟਬਾਲ ਤੋਂ ਕਿਤੇ ਜਿਆਦਾ ਸੀ ਇਸ ਤੋਂ ਇਲਾਵਾ ਪਿਛਲੇ ਸਾਲ ਅਹਿਮਦਾਬਾਦ ‘ਚ ਹੋਏ ਕਬੱਡੀ ਵਿਸ਼ਵ ਕੱਪ ਨੂੰ 11 ਕਰੋੜ 40 ਲੱਖ ਲੋਕਾਂ ਨੇ ਟੀਵੀ ‘ਤੇ ਵੇਖਿਆ ਸੀ ਜਿਸ ਨਾਲ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਖੇਡ ਬਣ ਗਿਆ ਹੈ

ਇਸ ਮੌਕੇ ਮੌਜ਼ੂਦ ਪੁਣੇਰੀ ਪਲਟਨ ਦੇ ਕਪਤਾਨ ਦੀਪਕ ਹੁੱਡਾ, ਨਵੀਂ ਟੀਮ ਉੱਤਰ ਪ੍ਰਦੇਸ਼ ਦੇ ਰਿਸ਼ਾਂਕ ਡੇਵਾਡਿਗਾ ਅਤੇ ਜੈਪੁਰ ਪਿੰਕ ਪੈਂਥਰਸ ਦੇ ਸੇਲਵਾ ਮਣੀ ਕੇ ਨੇ  ਪ੍ਰੋ ਕਬੱਡੀ ਨਾਲ ਉਨ੍ਹਾਂ ਦੇ ਜੀਵਨ ‘ਚ ਆਏ ਵੱਡੇ ਬਦਲਾਅ ਦੇ ਤਜ਼ਰਬਿਆਂ ਨੂੰ ਸਾਂਝਾ ਕੀਤਾ  ਕਿ ਕਿਵੇਂ ਉਹ ਹੇਠਲੇ ਪੱਧਰ ਤੋਂ ਉੱਠ ਕੇ ਸਟਾਰਡਮ ਦੀ ਪੌੜੀ ‘ਤੇ ਪਹੁੰਚ ਗਏ ਹਨ ਜਿੱਥੇ ਲੋਕ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦੇ ਹਨ