ਅਨਮੋਲ ਹੈ ਮਾਲਕ ਦਾ ਨਾਮ : ਪੂਜਨੀਕ ਗੁਰੂ ਜੀ

Sant Dr. MSG

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਇਨਸਾਨ ਦਿਨ-ਰਾਤ ਮਾਰੋ-ਮਾਰ ਕਰਦਾ ਹੈ, ਬਹੁਤ ਕੁਝ ਇਕੱਠਾ ਕਰਦਾ ਹੈ ਪਰ ਉਸ ਦੇ ਕੋਲ ਸਵਾਸਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ, ਜਿਸ ਨਾਲ ਕੁਝ ਇਕੱਠਾ ਕਰ ਸਕੇ, ਜੋ ਕੁਝ ਕੰਮ ਆ ਸਕੇ ਇਨਸਾਨ ਆਪਣੇ ਸਵਾਸਾਂ ਨਾਲ ਸਿਮਰਨ, ਭਗਤੀ-ਇਬਾਦਤ ਕਰੇ ਤਾਂ ਇੱਥੇ-ਉੱਥੇ ਦੋਵਾਂ ਜਹਾਨਾਂ ‘ਚ ਖੁਸ਼ੀਆਂ ਮਿਲ ਸਕਦੀਆਂ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਅਨਮੋਲ ਤੋਹਫ਼ਾ ਹੈ ਅਤੇ ਉਹ ਲੋਕ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਇਹ ਤੋਹਫ਼ਾ ਮਿਲਿਆ ਹੋਇਆ ਹੈ ਪਰ ਤੋਹਫ਼ਾ ਭਾਵੇਂ ਕਿੰਨਾ ਵੀ ਬੇਸ਼ਕੀਮਤੀ ਹੋਵੇ ਪਰੰਤੂ ਉਸ ਤੋਂ ਕੰਮ ਨਾ ਲਿਆ ਜਾਵੇ ਤਾਂ ਉਹ ਤੋਹਫ਼ਾ ਕਿਸੇ ਕੰਮ ਦਾ ਨਹੀਂ ਤੁਹਾਨੂੰ ਮਾਲਕ ਦਾ ਨਾਮ ਮਿਲਿਆ ਹੈ ਉਸ ਨਾਮ ਦਾ ਜਾਪ ਕਰੋ, ਸਿਮਰਨ, ਭਗਤੀ ਕਰੋ ਤਾਂ ਇਸ ਸੰਸਾਰ ‘ਚ ਤੁਹਾਡੇ ਭਿਆਨਕ ਤੋਂ ਭਿਆਨਕ ਕਰਮ ਕੱਟੇ ਜਾਣਗੇ, ਗ਼ਮ, ਚਿੰਤਾ, ਪਰੇਸ਼ਾਨੀ ਤੋਂ ਤੁਹਾਨੂੰ ਮੁਕਤੀ ਮਿਲ ਜਾਵੇ ਅਤੇ ਤੁਸੀਂ ਅੱਲ੍ਹਾ, ਵਾਹਿਗੁਰੂ, ਰਾਮ ਦੇ ਦਰਸ਼-ਦੀਦਾਰ ਦੇ ਕਾਬਲ ਬਣ ਜਾਓਂ।

ਮਾਲਕ ਦਾ ਨਾਮ ਜਪਣਾ ਹੀ ਅਸਲੀ ਭਗਤੀ ਹੈ (Saint Dr MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਜਪਣਾ ਹੀ ਅਸਲੀ ਭਗਤੀ ਹੈ ਇਨਸਾਨ ਜੇਕਰ ਮਾਲਕ ਦਾ ਨਾਮ ਜਪਦਾ ਹੈ, ਮਨ ਨਾਲ ਲੜਦਾ ਹੈ, ਸੇਵਾ ਕਰਦਾ ਹੈ ਤਾਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਸਕਦਾ ਹੈ ਜੇਕਰ ਇਨ੍ਹਾਂ ਬਚਨਾਂ ‘ਤੇ ਅਮਲ ਨਹੀਂ ਕਰਦਾ ਤਾਂ ਇਨਸਾਨ ਖਾਲੀ ਹੱਥ ਆਉਂਦਾ ਹੈ ਅਤੇ ਖਾਲੀ ਹੱਥ ਹੀ ਚਲਿਆ ਜਾਂਦਾ ਹੈ ਲੱਖਾਂ ਆਏ ਅਤੇ ਚਲੇ ਗਏ ਜ਼ਿੰਦਗੀ ਰੂਪੀ ਦੀਵੇ ਨੂੰ ਬੁਝਾ ਕੇ ਗਾਇਬ ਹੋ ਗਏ ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਨੇ ਜੀਵਨ ਦਿੱਤਾ, ਤਾਂ ਕਿ ਜੀਵ-ਆਤਮਾ ਮਾਲਕ ਨੂੰ ਹਾਸਲ ਕਰ ਸਕੇ, ਆਵਾਗਮਨ ਤੋਂ ਅਜ਼ਾਦ ਹੋ ਜਾਵੇ, ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਹੁਣ ਇਹ ਇਨਸਾਨ ‘ਤੇ ਨਿਰਭਰ ਹੈ ਕਿ ਉਹ ਕਿੰਨਾ ਅਮਲ, ਵਿਸ਼ਵਾਸ ਕਰਦਾ ਹੈ ਇਸ ਲਈ ਇਨਸਾਨ ਨੂੰ ਪਰਮ ਪਿਤਾ ਪਰਮਾਤਮਾ ਦੀ ਭਗਤੀ-ਇਬਾਦਤ ਕਰਨੀ ਚਾਹੀਦੀ ਹੈ ਉਸ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਿਆ ਜਾ ਸਕਦਾ ਹੈ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਉਸ ਨੂੰ ਵੇਖਿਆ ਜਾ ਸਕਦਾ ਹੈ ਆਪਣੇ ਗ਼ਮ, ਚਿੰਤਾ, ਪਰੇਸ਼ਾਨੀਆਂ ਨੂੰ ਖਤਮ ਕਰ ਸਕਦਾ ਹੈ, ਜੇਕਰ ਇਨਸਾਨ ਸਿਮਰਨ ਕਰੇ।

ਆਪ ਜੀ ਨੇ ਅੱਗੇ ਫ਼ਰਮਾਇਆ ਕਿ ਮਾਲਕ ਦਾ ਨਾਮ ਲੈਣ ‘ਤੇ ਕੋਈ ਜ਼ੋਰ ਨਹੀਂ ਲੱਗਦਾ ਭਗਤੀ-ਇਬਾਦਤ ਕਰਨਾ ਬਹੁਤ ਸੌਖਾ ਹੈ ਪਰ ਲੱਗਦਾ ਮੁਸ਼ਕਿਲ ਹੈ ਤੁਹਾਨੂੰ ਪਹਿਲਾਂ ਵੀ ਸੁਣਾਇਆ ਹੈ ਕਿ ਇੱਕ ਵਾਰ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਕਿਸੇ ਨੇ ਆਖ ਦਿੱਤਾ ਸੀ ਕਿ ਸਾਰਾ ਦਿਨ ਗੰਦਗੀ ਚੁੱਕ ਲਵਾਂਗਾ ਪਰ ਸਿਮਰਨ ਨਹੀਂ ਕਰ ਸਕਦਾ ਵਾਕਈ ਅੱਜ ਹਾਲ ਅਜਿਹਾ ਹੀ ਹੈ ਗੰਦਗੀ ਦਾ ਭਾਵ ਹੈ ਕਿ ਇਨਸਾਨ ਨਿੰਦਿਆ-ਚੁਗਲੀ, ਬੁਰਾਈਆਂ, ਬੁਰੇ ਕਰਮ ਸਾਰਾ ਦਿਨ ਕਰਦਾ ਰਹੇਗਾ, ਪਰ ਮਾਲਕ ਦਾ ਨਾਮ ਨਹੀਂ ਜਪਦਾ ਇਨਸਾਨ ਮਾਲਕ ਨਾਲ ਪਿਆਰ ਕਰਦਾ ਹੈ ਪਰ ਉਸ ਨੂੰ ਉਹ ਨਜ਼ਾਰਾ ਤਾਂ ਹੀ ਮਿਲੇਗਾ ਜਦੋਂ ਦ੍ਰਿੜ੍ਹ-ਵਿਸ਼ਵਾਸ ਕਰੇਗਾ, ਸੇਵਾ-ਸਿਮਰਨ ਕਰੇਗਾ ਤਾਂ ਅੰਦਰੋਂ-ਬਾਹਰੋਂ ਮਾਲਾਮਾਲ ਜ਼ਰੂਰ ਹੋ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ