ਬਿਜਲੀ ਸੰਕਟ ਬਨਾਮ ਕੋਲੇ ਦਾ ਸੰਕਟ

sampdki

ਬਿਜਲੀ ਸੰਕਟ (Power Crisis) ਬਨਾਮ ਕੋਲੇ ਦਾ ਸੰਕਟ

ਵਧਦੀ ਗਰਮੀ ਦਰਮਿਆਨ ਦੇਸ਼ ਦੇ ਕਈ ਹਿੱਸਿਆਂ ’ਚ ਬਿਜਲੀ ਸੰਕਟ (Power Crisis) ਗਹਿਰਾਉਣ ਦੀਆਂ ਖਬਰਾਂ ਚਿੰਤਾ ਦਾ ਕਾਰਨ ਹਨ ਬਿਜਲੀ ਸੰਕਟ (Power Crisis) ਦਾ ਇੱਕ ਕਾਰਨ ਕੋਲੇ ਦੀ ਕਮੀ ਦੱਸਿਆ ਜਾ ਰਿਹਾ ਹੈ, ਪਰ ਕੇਂਦਰੀ ਕੋਲਾ ਮੰਤਰੀ ਦੀ ਮੰਨੀਏ ਤਾਂ ਦੇਸ਼ ’ਚ ਲੋੜੀਂਦਾ ਕੋਲਾ ਮੌਜੂਦ ਹੈ। ਜੇਕਰ ਅਸਲ ’ਚ ਅਜਿਹਾ ਹੈ ਤਾਂ ਫ਼ਿਰ ਕੁਝ ਸੂਬਿਆਂ ’ਚ ਬਿਜਲੀ ਕਟੌਤੀ ਦੀਆਂ ਸ਼ਿਕਾਇਤਾਂ ਕਿਉਂ ਆ ਰਹੀਆਂ ਹਨ? ਸਵਾਲ ਇਹ ਵੀ ਹੈ ਕਿ ਜੇਕਰ ਕੋਲੇ ਨਾਲ ਚੱਲਣ ਵਾਲੇ ਬਿਜਲੀਘਰ ਉਸ ਦੀ ਕਮੀ ਦਾ ਸਾਹਮਣਾ ਨਹੀਂ ਕਰ ਰਹੇ ਹਨ ਤਾਂ ਫ਼ਿਰ ਰੇਲਵੇ ਨੂੰ ਕੋਲੇ ਦੀ ਢੁਆਈ ਲਈ ਵਿਸ਼ੇਸ਼ ਪ੍ਰਬੰਧ ਕਿਉਂ ਕਰਨੇ ਪੈ ਰਹੇ ਹਨ? ਦਿੱਲੀ ’ਚ ਸਥਿਤੀ ਐਨੀ ਗੰਭੀਰ ਹੋ ਗਈ ਹੈ ਕਿ ਵੱਖ-ਵੱਖ ਹਸਪਤਾਲਾਂ ਅਤੇ ਮੈਟਰੋ ਤੱਕ ’ਤੇ ਅਸਰ ਪੈਣ ਦੀ ਸੰਭਾਵਨਾ ਪ੍ਰਗਟਾਈ ਜਾਣ ਲੱਗੀ ਹੈ ।

ਕਈ ਸੂਬਿਆਂ ’ਚ ਇੰਡਸਟਰੀ ਨੂੰ ਬਕਾਇਦਾ ਬਿਜਲੀ ਦੀ ਖਪਤ ਘੱਟ ਕਰਨ ਲਈ ਕਿਹਾ ਗਿਆ ਹੈ ਕੋਰੋਨਾ ਅਤੇ ਯੂਕਰੇਨ ਜੰਗ ਦੇ ਝਟਕਿਆਂ ਦੇ ਬਾਵਜੂਦ ਅੱਗੇ ਵਧ ਰਹੇ ਅਰਥਚਾਰੇ ਦੇ ਸਾਹਮਣੇ ਇਹ ਇੱਕ ਹੋਰ ਵੱਡੀ ਚੁਣੌਤੀ ਆ ਖੜ੍ਹੀ ਹੋਈ ਹੈ ਅੱਜ ਵੀ ਦੇਸ਼ ’ਚ ਕਰੀਬ 70 ਫੀਸਦੀ ਬਿਜਲੀ ਉਤਪਾਦਨ ਕੋਲੇ ਦੀ ਮੱਦਦ ਨਾਲ ਹੀ ਹੁੰਦਾ ਹੈ ਅਤੇ ਦੇਸ਼ ਦੇ ਪਾਵਰ ਪਲਾਂਟਾਂ ’ਚ ਕੋਲੇ ਦੀ ਉਪਲੱਬਧਤਾ ਦਾ ਇਹ ਹਾਲ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਦੇ ਮੁਕਾਬਲੇ ਵੀ ਇਸ ’ਚ 17 ਫੀਸਦੀ ਦੀ ਕਮੀ ਆ ਗਈ ਹੈ ।

ਇਹ ਲੋੜੀਂਦੇ ਪੱਧਰ ਦਾ ਮੁਸ਼ਕਲ ਨਾਲ ਇੱਕ ਤਿਹਾਈ ਹੈ ਪਰ ਇਹ ਤਾਂ ਸੰਕਟ ਦਾ ਸਿਰਫ਼ ਇੱਕ ਪਹਿਲੂ ਹੈ ਸਪਲਾਈ ’ਚ ਕਮੀ ਨਾਲ ਹੀ ਜੋ ਚੀਜ ਇਸ ਸੰਕਟ ਨੂੰ ਜਿਆਦਾ ਗੰਭੀਰ ਬਣਾ ਰਹੀ ਹੈ । ਉਹ ਹੈ ਮੰਗ ’ਚ ਕਿਆਸਿਆ ਵਾਧਾ ਗਰਮੀ ਨੇ ਇਸ ਵਾਰ ਨਾ ਸਿਰਫ਼ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਸਗੋਂ ਇਸ ਦੀ ਤੀਬਰਤਾ ਵੀ ਕਾਫ਼ੀ ਵਧੀ ਹੋਈ ਹੈ।

ਇਸ ਸਾਲ ਮਾਰਚ ’ਚ ਦੇਸ਼ ਦਾ ਔਸਤ ਤਾਪਮਾਨ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ 1901 ’ਚ ਜਦੋਂ ਤੋਂ ਰਿਕਾਰਡ ਰੱਖਣਾ ਸ਼ੁਰੂ ਕੀਤਾ ਗਿਆ ਉਦੋਂ ਲੈ ਕੇ ਹੁਣ ਤੱਕ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਹੈ । ਹਾਲੇ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚਿਆ ਹੋਇਆ ਹੈ ਭਾਵ ਆਮ ਤੌਰ ’ਤੇ ਗਰਮੀ ਦੀ ਜੋ ਸਥਿਤੀ ਮਈ ’ਚ ਬਣਦੀ ਹੈ, ਉਹ ਅਪਰੈਲ ’ਚ ਬਣੀ ਹੋਈ ਹੈ ਇਸ ’ਚ ਕੋਈ ਸ਼ੱਕ ਨਹੀਂ, ਕੋਲੇ ਦੀ ਘਾਟ ਦੀ ਵਜ੍ਹਾ ਨਾਲ ਸੰਕਟ ਖੜ੍ਹਾ ਹੋਇਆ, ਤਾਂ ਸਰਕਾਰ ਨੂੰ ਹੀ ਆਲੋਚਨਾ ਝੱਲਣੀ ਪਵੇਗੀ । ਬਿਜਲੀ ਖੇਤਰ ਦੀਆਂ ਜ਼ਰੂਰਤਾਂ ਨੂੰ ਜੰਗੀ ਪੱਧਰ ’ਤੇ ਪੂਰਾ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਬਿਜਲੀ ਦੀ ਖਪਤ ਘਟਾਉਣ ਬਿਜਲੀ ਸਭ ਨੂੰ ਚਾਹੀਦੀ ਹੈ, ਇਸ ਲਈ ਸਭ ਨੂੰ ਸੋਚਣਾ ਵੀ ਪਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ