ਦੋ ਦਿਨ ਪਹਿਲਾਂ ਗਏ ਭਾਰਤੀ ਨੌਜਵਾਨ ਦੀ ਕੈਨੇਡਾ ’ਚ ਮੌਤ 

Canada News
ਦੋ ਦਿਨ ਪਹਿਲਾਂ ਗਏ ਭਾਰਤੀ ਨੌਜਵਾਨ ਦੀ ਕੈਨੇਡਾ ’ਚ ਮੌਤ 

ਪਿੰਡ ਲਹਿਲ ਖੁਰਦ ਦੇ ਨੌਜਵਾਨ ਦੀ ਵਿਦੇਸ਼ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

(ਰਾਜ ਸਿੰਗਲਾ) ਲਹਿਰਾਗਾਗਾ। ਨੇੜਲੇ ਪਿੰਡ ਲਹਿਲ ਖੁਰਦ ਦੇ ਇੱਕ ਨੌਜਵਾਨ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਲਹਿਲ ਖੁਰਦ ਦੇ ਮਨਦੀਪ ਸਿੰਘ ਨੂੰ ਪਰਿਵਾਰਕ ਮੈਂਬਰ ਅੱਠ ਜੂਨ ਨੂੰ ਏਅਰਪੋਰਟ ਦਿੱਲੀ ਜਹਾਜ਼ ਚੜ੍ਹਾ ਕੇ ਆਏ ਸਨ, ਪਰ ਦੋ ਦਿਨਾਂ ਬਾਅਦ ਹੀ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਦੀ ਉੱਥੇ ਇਕ ਦਿਨ ਕੰਮ ’ਤੇ ਜਾਣ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। Canada News

ਇਹ ਵੀ ਪੜ੍ਹੋ: ਨਸ਼ੇ ਕਾਰਨ 24 ਵਰ੍ਹਿਆਂ ਦੇ ਗੱਭਰੂ ਦੀ ਮੌਤ 

ਇਸ ਘਟਨਾ ਨੂੰ ਲੈ ਕੇ ਪਿੰਡ ਵਿਚ ਸੋਗ ਦੀ ਲਹਿਰ ਹੈ। ਪਿੰਡ ਦੇ ਸਰਪੰਚ ਅਤੇ ਕੋਆਪ੍ਰੇਟਿਵ ਸੁਸਾਇਟੀ ਦੇ ਸੈਕਟਰੀ ਰਾਜ ਸਿੰਘ ਲੇਹਲ ਖੁਰਦ ਨੇ ਦੱਸਿਆ ਕਿ ਮਨਜੀਤ ਸਿੰਘ 8 ਜੂਨ ਨੂੰ ਹੀ ਕੈਨੇਡਾ ਜਾਣ ਲਈ ਪਿੰਡੋਂ ਗਿਆ ਸੀ। ਮ੍ਰਿਤਕ ਦੇ ਇੱਕ ਧੀ ਹੈ। ਰਾਜ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਨਾਲ ਪਰਿਵਾਰ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਮਨਦੀਪ ਸਿੰਘ ਦੀ ਲਾਸ਼ ਭਾਰਤ ਲਿਆਉਣ ਲਈ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਜਾਵੇਗੀ। Canada News