World Blood Donor Day : ਲਾਈਫ ਲਾਈਨ ਬਲੱਡ ਬੈਂਕ ਵੱਲੋਂ ਡੇਰਾ ਸ਼ਰਧਾਲੂਆਂ ਨੂੰ ਕੀਤਾ ਸਨਮਾਨਿਤ

World Blood Donor Day
ਪਟਿਆਲਾ : ਵਿਸ਼ਵ ਖੂਨਦਾਨੀ ਦਿਵਸ ਮੌਕੇ ਡੇਰਾ ਸ਼ਰਧਾਲੂਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ ਅਤੇ ਗੁਰੂ ਜੀ ਦੇ ਨਾਮ ਦਿੱਤਾ ਅਵਾਰਡ।

ਪੂਜਨੀਕ ਗੁਰੂ ਜੀ ਦੇ ਨਾਮ ਦਿੱਤਾ ਗਿਆ ਐਵਾਰਡ (World Blood Donor Day)

  • ਡੇਰਾ ਸ਼ਰਧਾਲੂ ਖੂਨਦਾਨ ਲਈ ਨਾ ਰਾਤ ਦੇਖਦੇ ਅਤੇ ਨਾ ਹੀ ਕਰਦੇ ਮੌਸ਼ਮ ਦੀ ਪਰਵਾਹ-ਡਾ. ਅਰਸ਼ਪ੍ਰੀਤ ਕੌਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। World Blood Donor Day ਵਿਸ਼ਵ ਖੂਨਦਾਨੀ ਦਿਵਸ ਮੌਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਸਭ ਤੋਂ ਜ਼ਿਆਦਾ ਖੂਨਦਾਨ ਕਰਨ ਲਈ ਲਾਈਫ ਲਾਈਨ ਬਲੱਡ ਬੈਂਕ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਾਮ ਦਿੱਤਾ ਗਿਆ। ਇਹ ਸਨਮਾਨ ਬਲੱਡ ਬੈਂਕ ਦੇ ਇੰਚਾਰਜ਼ ਡਾਕਟਰ ਅਰਸ਼ਪ੍ਰੀਤ ਕੌਰ ਅਤੇ ਸਮਾਜ ਸੇਵੀ ਸਤਿੰਦਰਪਾਲ ਕੌਰ ਵਾਲੀਆ ਵੱਲੋਂ 85 ਮੈਂਬਰਾਂ ਹਰਮਿੰਦਰ ਨੋਨਾ, ਕਰਨਪਾਲ ਸਿੰਘ, ਨਿਖਿਲ ਇੰਸਾਂ ਅਤੇ ਸਾਗਰ ਅਰੋੜਾ ਨੂੰ ਦਿੱਤਾ ਗਿਆ। (Ram Rahim)

ਇਹ ਵੀ ਪੜ੍ਹੋ: World Blood Donor Day : ਪੂਜਨੀਕ ਗੁਰੂ ਜੀ ਵੱਲੋਂ ਖੂਨਦਾਨ ਦੇ ਖੇਤਰ ’ਚ ਲਿਆਂਦੀ ਕ੍ਰਾਂਤੀ ਨਾਲ ਲੱਖਾਂ ਨੂੰ ਮਿਲੀ ਨਵੀ…

ਇਸ ਮੌਕੇ ਲਾਈਫ਼ ਲਾਈਨ ਬਲੱਬ ਬੈਂਕ ਦੀ ਇੰਚਾਰਜ਼ ਡਾ ਅਰਸ਼ਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਜਦੋਂ ਵੀ ਕਿਸੇ ਮਰੀਜ਼ ਨੂੰ ਖੂਨਦਾਨ ਦੀ ਲੋੜ ਪੈਂਦੀ ਹੈ ਤਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅੱਗੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਵਿੱਚ ਐਨਾ ਜ਼ਜਬਾ ਹੈ ਕਿ ਉਹ ਅੱਧੀ ਰਾਤ ਨੂੰ ਵੀ ਮਰੀਜ਼ ਲਈ ਖੂਨਦਾਨ ਦੇਣ ਲਈ ਪੁੱਜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਰੀਜ਼ ਦੇ ਪਰਿਵਾਰਕ ਮੈਂਬਰ ਵੀ ਖੂਨ ਦੇਣ ਤੋਂ ਮਨਾ ਕਰ ਜਾਂਦੇ ਹਨ, ਪਰ ਉੱਥੇ ਡੇਰਾ ਸ਼ਰਧਾਲੂ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਦਿੰਦੇ ਹਨ।

ਡੇਰਾ ਸ਼ਰਧਾਲੂ ਸੈੱਲ ਦਾਨ ਕਰਨ ਵਿੱਚ ਵੀ ਸਭ ਤੋਂ ਮੋਹਰੀ

ਉਨ੍ਹਾਂ ਕਿਹਾ ਕਿ ਡੇਂਗੂ ਦੇ ਮੌਸ਼ਮ ਦੌਰਾਨ ਡੇਰਾ ਸ਼ਰਧਾਲੂ ਸੈੱਲ ਦਾਨ ਕਰਨ ਵਿੱਚ ਵੀ ਸਭ ਤੋਂ ਮੋਹਰੀ ਰਹਿੰਦੇ ਹਨ ਅਤੇ ਇਹ ਸਭ ਪੂਜਨੀਕ ਗੁਰੂ ਜੀ ਵੱਲੋਂ ਆਪਣੇ ਸ਼ਰਧਾਲੂਆਂ ਨੂੰ ਇਨਸਾਨੀਅਤ ਦੇ ਪੜ੍ਹਾਏ ਪਾਠ ਦਾ ਹੀ ਨਤੀਜ਼ਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦੌਰਾਨ ਖੂਨ ਦੀ ਸਭ ਤੋਂ ਜਿਆਦਾ ਕਿੱਲਤ ਹੁੰਦੀ ਹੈ ਅਤੇ ਡੇਰਾ ਸ਼ਰਧਾਲੂਆਂ ਵੱਲੋਂ ਉਸ ਸਮੇਂ ਵੀ ਖੂਨਦਾਨ ਕੈਂਪ ਲਗਾਕੇ ਖੂਨ ਦੀ ਕਮੀ ਪੂਰੀ ਕੀਤੀ ਜਾਂਦੀ ਹੈ। ਇਸ ਮੌਕੇ 85 ਮੈਂਬਰਾਂ ਕਰਨਪਾਲ ਸਿੰਘ ਅਤੇ ਹਰਮਿੰਦਰ ਨੋਨਾ ਨੇ ਆਖਿਆ ਕਿ ਇਹ ਸਭ ਪੂਜਨੀਕ ਗੁਰੂ ਜੀ ਵੱਲੋਂ ਦਰਸਾਏ ਹੋਏ ਮਾਰਗ ਦਾ ਹੀ ਨਤੀਜ਼ਾ ਹੈ ਕਿ ਡੇਰਾ ਸ਼ਰਧਾਲੂ ਖੂਨਦਾਨ ਦੇਣ ਮੌਕੇ ਨਾ ਦਿਨ ਦੇਖਦੇ ਹਨ ਅਤੇ ਰਾਤ, ਨਾ ਮੌਸਮ ਦੀ ਪਰਵਾਹ ਕਰਦੇ ਹਨ। ਉਨ੍ਹਾਂ ਦਾ ਟੀਚਾ ਆਪਣਾ ਖੂਨ ਦੇ ਕੇ ਕਿਸੇ ਮਰੀਜ਼ ਦੀ ਜਾਨ ਬਚਾਉਣਾ ਹੁੰਦਾ ਹੈ। (Ram Rahim)

World Blood Donor Day
ਪਟਿਆਲਾ : ਵਿਸ਼ਵ ਖੂਨਦਾਨੀ ਦਿਵਸ ਮੌਕੇ ਡੇਰਾ ਸ਼ਰਧਾਲੂਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ ਅਤੇ ਗੁਰੂ ਜੀ ਦੇ ਨਾਮ ਦਿੱਤਾ ਅਵਾਰਡ।

ਡੇਰਾ ਸ਼ਰਧਾਲੂਆਂ ਦਾ ਜ਼ਜਬਾ ਬੇਮਿਸਾਲ-ਸਤਿੰਦਰਪਾਲ ਕੌਰ ਵਾਲੀਆ

ਇਸ ਮੌਕੇ ਸਮਾਜ ਸੇਵੀ ਸਤਿੰਦਰਪਾਲ ਕੌਰ ਵਾਲੀਆ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜ਼ਜਬਾ ਬੇਮਿਸਾਲ ਹੈ ਅਤੇ ਪਟਿਆਲਾ ਅੰਦਰ ਕੋਰੋਨਾ ਕਾਲ ਸਮੇਤ ਡੇਂਗੂ ਦੇ ਕਹਿਰ ਮੌਕੇ ਡੇਰਾ ਸ਼ਰਧਾਲੂ ਖੂਨਦਾਨ ਲਈ ਹਮੇਸ਼ਾ ਅੱਗੇ ਰਹੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਲਈ ਭਾਵੇਂ ਜਾਗਰੂਕਤਾ ਆਈ ਹੈ, ਪਰ ਅਜੇ ਵੀ ਲੋਕ ਖੂਨਦਾਨ ਦੇਣ ਤੋਂ ਝਿਝਕਦੇ ਹਨ। ਵਾਲੀਆ ਨੇ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਖੂਨਦਾਨ ਵਿੱਚ ਵੱਡੇ ਰਿਕਾਰਡ ਸਥਾਪਿਤ ਕੀਤੇ ਹੋਏ ਹਨ ਅਤੇ ਇਨ੍ਹਾਂ ਵੱਲੋਂ ਸਮਾਜ ਅੰਦਰ ਖੂਨਦਾਨ ਦੀ ਲਹਿਰ ਨੂੰ ਅੱਗੇ ਵਧਾਇਆ ਜਾ ਰਿਹਾ ਹੈ।