ਵਾਤਾਵਰਨ ਲਈ ਸਮੱਸਿਆ ਬਣ ਰਹੀ ਅਬਾਦੀ

ਵਾਤਾਵਰਨ ਲਈ ਸਮੱਸਿਆ ਬਣ ਰਹੀ ਅਬਾਦੀ

ਪੂਰੀ ਦੁਨੀਆ ਦੀ ਅਬਾਦੀ ਇਸ ਸਮੇਂ ਲਗਭਗ 7.7 ਅਰਬ ਹੈ, ਜਿਸ ਵਿਚ ਸਭ ਤੋਂ ਜ਼ਿਆਦਾ ਚੀਨ ਦੀ ਅਬਾਦੀ 1.45 ਅਰਬ ਹੈ ਜਦੋਂਕਿ ਭਾਰਤ ਅਬਾਦੀ ਦੇ ਮਾਮਲੇ ’ਚ 1.4 ਅਰਬ ਅਬਾਦੀ ਨਾਲ ਵਿਸ਼ਵ ’ਚ ਦੂਜੇ ਸਥਾਨ ’ਤੇ ਹੈ ਵਿਸ਼ਵ ਦੀ ਕੁੱਲ ਅਬਾਦੀ ’ਚੋਂ ਕਰੀਬ 18 ਫੀਸਦੀ ਲੋਕ ਭਾਰਤ ’ਚ ਰਹਿੰਦੇ ਹਨ ਅਤੇ ਦੁਨੀਆ ਦੇ ਹਰ 6 ਨਾਗਰਿਕਾਂ ’ਚੋਂ ਇੱਕ ਭਾਰਤੀ ਹੈ ਜੇਕਰ ਭਾਰਤ ’ਚ ਅਬਾਦੀ ਦੀ ਸੰਘਣਤਾ ਦਾ ਸਵਰੂਪ ਦੇਖੀਏ ਤਾਂ ਜਿੱਥੇ 1991 ’ਚ ਦੇਸ਼ ’ਚ ਅਬਾਦੀ ਦੀ ਸੰਘਣਤਾ 77 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ, 1991 ’ਚ ਵਧ ਕੇ ਉਹ 267 ਅਤੇ 2011 ’ਚ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੋ ਗਈ ਭਾਰਤ ’ਚ ਵਧਦੀ ਅਬਾਦੀ ਦੇ ਵਧਦੇ ਖਤਰਿਆਂ ਨੂੰ ਇਸ ਨਾਲ ਬਾਖੂਬੀ ਸਮਝਿਆ ਜਾ ਸਕਦਾ ਹੈ ਕਿ ਦੁਨੀਆ ਦੀ ਕੁੱਲ ਅਬਾਦੀ ਦਾ ਕਰੀਬ ਛੇਵਾਂ ਹਿੱਸਾ ਵਿਸ਼ਵ ਦੇ ਸਿਰਫ਼ ਢਾਈ ਫੀਸਦੀ ਹਿੱਸੇ ’ਤੇ ਹੀ ਰਹਿਣ ਨੂੰ ਮਜ਼ਬੂਰ ਹੈ

ਜਾਹਿਰ ਹੈ ਕਿ ਕਿਸੇ ਵੀ ਦੇਸ਼ ਦੀ ਅਬਾਦੀ ਤੇਜ਼ੀ ਨਾਲ ਵਧੇਗੀ ਤਾਂ ਉੱਥੇ ਮੁਹੱਈਆ ਕੁਦਰਤੀ ਵਸੀਲਿਆਂ ’ਤੇ ਦਬਾਅ ਵੀ ਉਸ ਦੇ ਅਨੁਸਾਰ ਵਧਦਾ ਜਾਵੇਗਾ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਅੱਜ ਦੁਨੀਆ ਭਰ ’ਚ ਕਰੀਬ ਇੱਕ ਅਰਬ ਲੋਕ ਭੁੱਖਮਰੀ ਦੇ ਸ਼ਿਕਾਰ ਹਨ ਅਤੇ ਜੇਕਰ ਸੰਸਾਰਕ ਅਬਾਦੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਭੁੱਖਮਰੀ ਦੀ ਸਮੱਸਿਆ ਬਹੁਤ ਵੱਡੀ ਸੰਸਾਰਕ ਸਮੱਸਿਆ ਬਣ ਜਾਵੇਗੀ, ਜਿਸ ਨਾਲ ਨਜਿੱਠਣਾ ਏਨਾ ਸੌਖਾ ਨਹੀਂ ਹੋਵੇਗਾ

ਵਧਦੀ ਅਬਾਦੀ ਕਾਰਨ ਹੀ ਦੁਨੀਆ ਭਰ ’ਚ ਤੇਲ, ਕੁਦਰਤੀ ਗੈਸਾਂ ਕੋਲਾ ਆਦਿ ਊਰਜਾ ਦੇ ਵਸੀਲਿਆਂ ’ਤੇ ਦਬਾਅ ਬੇਹੱਦ ਜ਼ਿਆਦਾ ਵਧ ਗਿਆ ਹੈ, ਜੋ ਭਵਿੱਖ ਲਈ ਵੱਡੇ ਖਤਰੇ ਦਾ ਸੰਕੇਤ ਹੈ ਜਿਸ ਅਨੁਸਾਰ ਭਾਰਤ ’ਚ ਅਬਾਦੀ ਵਧ ਰਹੀ ਹੈ, ਉਸ ਅਨੁਪਾਤ ’ਚ ਉਸ ਲਈ ਭੋਜਨ, ਪਾਣੀ, ਸਿਹਤ, ਇਲਾਜ ਆਦਿ ਸਹੂਲਤਾਂ ਦਾ ਪ੍ਰਬੰਧ ਕਰਨਾ ਕਿਸੇ ਵੀ ਸਰਕਾਰ ਲਈ ਸੌਖਾ ਨਹੀਂ ਹੈ ਪਿਛਲੇ ਕੁਝ ਦਹਾਕਿਆਂ ’ਚ ਦੇਸ਼ ’ਚ ਸਿੱਖਿਆ ਅਤੇ ਸਿਹਤ ਦੇ ਪੱਧਰ ’ਚ ਲਗਾਤਾਰ ਸੁਧਾਰ ਹੋਇਆ ਹੈ ਉਸ ਦਾ ਅਸਰ ਮੰਨਿਆ ਜਾ ਸਕਦਾ ਹੈ ਕਿ ਹੌਲੀ-ਹੌਲੀ ਅਬਾਦੀ ਵਾਧਾ ਦਰ ’ਚ ਗਿਰਾਵਟ ਆਈ ਹੈ

ਪਰ ਇਹ ਐਨੀ ਵੀ ਨਹੀਂ ਹੈ, ਕਿ ਜਿਸ ’ਤੇ ਜਸ਼ਨ ਮਨਾਇਆ ਜਾ ਸਕੇ ਬੇਰੁਜ਼ਗਾਰੀ ਅਤੇ ਗਰੀਬੀ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਕਾਰਨ ਭ੍ਰਿਸ਼ਟਾਚਾਰ, ਚੋਰੀ, ਅਨੈਤਿਕਤਾ, ਅਰਾਜਕਤਾ ਅਤੇ ਅੱਤਵਾਦ ਵਰਗੇ ਅਪਰਾਧ ਪੈਦਾ ਹੁੰਦੇ ਹਨ ਅਤੇ ਅਬਾਦੀ ਵਾਧੇ ’ਤੇ ਕੰਟਰੋਲ ਕੀਤੇ ਬਿਨਾਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਸੰਭਵ ਨਹੀਂ ਹੈ ਬੀਤੇ ਦਹਾਕਿਆਂ ’ਚ ਆਵਾਜਾਈ, ਇਲਾਜ, ਰਿਹਾਇਸ਼ ਆਦਿ ਸਹੂਲਤਾਂ ’ਚ ਵਿਆਪਕ ਸੁਧਾਰ ਹੋਏ ਹਨ ਪਰ ਤੇਜ਼ੀ ਨਾਲ ਵਧਦੀ ਅਬਾਦੀ ਕਾਰਨ ਇਹ ਸਾਰੀਆਂ ਸਹੂਲਤਾਂ ਵੀ ਬਹੁਤ ਘੱਟ ਪੈ ਰਹੀਆਂ ਹਨ ਵਧਦੀ ਅਬਾਦੀ ਜਿੱਥੇ ਸਮੁੱਚੇ ਸੰਸਾਰ ਲਈ ਡੂੰਘੀ ਚਿੰਤਾ ਦਾ ਵਿਸ਼ਾ ਬਣੀ ਹੈ,

ਉੱਥੇ ਵਧਦੀ ਅਬਾਦੀ ਦਾ ਸਭ ਤੋਂ ਜ਼ਿਆਦਾ ਚਿੰਤਾਯੋਗ ਪਹਿਲੂ ਇਹ ਹੈ ਕਿ ਇਸ ਦਾ ਸਿੱਧਾ ਅਸਰ ਵਾਤਾਵਰਨ ’ਤੇ ਪੈ ਰਿਹਾ ਹੈ ਵਿਸ਼ਵ ਵਿਕਾਸ ਰਿਪੋਰਟ ਅਨੁਸਾਰ ਕੁਦਰਤੀ ਵਸੀਲਿਆਂ ਨਾਲ ਜਿੰਨੀ ਵੀ ਆਮਦਨੀ ਹੋ ਰਹੀ ਹੈ, ਉਹ ਕਿਸੇ ਵੀ ਤਰ੍ਹਾਂ ਪੂਰੀ ਨਹੀਂ ਪੈ ਰਹੀ, ਦਹਾਕਿਆਂ ਤੋਂ ਇਹੀ ਸਥਿਤੀ ਬਣੀ ਹੈ ਅਤੇ ਇਸ ਨੂੰ ਲੱਖ ਯਤਨਾਂ ਦੇ ਬਾਵਜ਼ੂਦ ਸੁਧਾਰਿਆ ਨਹੀਂ ਜਾ ਪਾ ਰਿਹਾ ਇਸ ਲਈ ਅਬਾਦੀ ਵਾਧਾ ਦਰ ’ਤੇ ਕੰਟਰੋਲ ਕਰਨ ਲਈ ਸਾਨੂੰ ਕੁਝ ਸਖਤ ਅਤੇ ਕਾਰਗਰ ਕਦਮ ਚੁੱਕਦਿਆਂ ਠੋਸ ਅਬਾਦੀ ਕੰਟਰੋਲ ਨੀਤੀ ’ਤੇ ਅਮਲ ਕਰਨ ਲਈ ਦ੍ਰਿੜ੍ਹ ਸੰਕਲਪ ਹੋਣਾ ਹੋਵੇਗਾ ਤਾਂ ਕਿ ਘੱਟੋ-ਘੱਟ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਾਂ ਅਬਾਦੀ ਧਮਾਕੇ ਦੇ ਤਬਾਹਕਾਰੀ ਮਾੜੇ ਨਤੀਜੇ ਭੁਗਤਣ ਤੋਂ ਬਚ ਸਕਣ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ