ਮਹਾਰਾਸ਼ਟਰ ’ਚ ਸਿਆਸੀ ਸੰਕਟ, ਖਤਰੇ ’ਚ ਊਧਵ ਸਰਕਾਰ

udhav Thackeray

ਤਿੰਨ ਤੇ ਸ਼ਿਵ ਸੈਨਾ ਵਿਧਾਇਕ ਗੁਹਾਟੀ ’ਚ ਸ਼ਿੰਦੇ ਖੇਮੇ ’ਚ ਹੋਏ ਸ਼ਾਮਲ

ਗੁਹਾਟੀ/ਮੁੰਬਈ (ਏਜੰਸੀ)। ਮਹਾਰਾਸ਼ਟਰ ਵਿੱਚ ਡੂੰਘੇ ਸਿਆਸੀ ਸੰਕਟ ਵਿਚਕਾਰ, ਸ਼ਿਵ ਸੈਨਾ ਦੇ ਤਿੰਨ ਹੋਰ ਵਿਧਾਇਕ ਵੀਰਵਾਰ ਨੂੰ ਗੁਹਾਟੀ ਦੇ ਰੈਡੀਸਨ ਬਲੂ ਹੋਟਲ ਵਿੱਚ ਏਕਨਾਥ ਸ਼ਿੰਦੇ ਦੇ ਕੈਂਪ ਵਿੱਚ ਸ਼ਾਮਲ ਹੋਏ। ਸ਼ਿੰਦੇ ਕੈਂਪ ਦਾ ਦਾਅਵਾ ਹੈ ਕਿ ਇਸ ਸਮੇਂ ਉਨ੍ਹਾਂ ਕੋਲ 37 ਵਿਧਾਇਕਾਂ ਦਾ ਸਮਰਥਨ ਹੈ। ਇਸ ਕੈਂਪ ਦੀ ਤਰਫੋਂ 34 ਵਿਧਾਇਕਾਂ ਦੇ ਦਸਤਖਤ ਵਾਲਾ ਮਤਾ ਪਾਸ ਕੀਤਾ ਗਿਆ ਹੈ ਕਿ ਬਾਗੀ ਆਗੂ ਏਕਨਾਥ ਸ਼ਿੰਦੇ ਹੀ ਆਗੂ ਬਣੇ ਰਹਿਣਗੇ ਅਤੇ ਇਹ ਮਤਾ ਸੂਬੇ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਭੇਜਿਆ ਗਿਆ ਹੈ।

ਸਿਆਸੀ ਸੰਕਟ ਦੇ ਚੱਲਦਿਆਂ ਸ਼ਿਵ ਸੈਨਾ ਨੇ ਏਕਨਾਥ ਸ਼ਿੰਦੇ ਨੂੰ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਹਾਲਾਂਕਿ, ਬਾਗੀਆਂ ਨੇ ਦਿ੍ਰੜਤਾ ਨਾਲ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਬੁੱਧਵਾਰ ਰਾਤ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਵਰਸ਼ਾ’ ਖਾਲੀ ਕਰ ਦਿੱਤੀ ਅਤੇ ਕਿਹਾ ਕਿ ਉਹ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਤਿਆਰ ਹਨ, ਪਰ ਬਾਗੀ ਵਿਧਾਇਕਾਂ ਨੂੰ ਆ ਕੇ ਦੱਸਣਾ ਚਾਹੀਦਾ ਹੈ ਕਿ ਉਹ ਉਨ੍ਹਾਂ ’ਤੇ ਭਰੋਸਾ ਨਹੀਂ ਕਰਦੇ ਹਨ।

ਬਾਗੀ ਵਿਧਾਇਕਾਂ ਦੀ ਗਿਣਤੀ 42 ਹੋ ਗਈ ਹੈ।ਮਹਾਰਾਸ਼ਟਰ ਵਿੱਚ ਸਿਆਸੀ ਸੰਕਟ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਇਸ ਦੌਰਾਨ ਚਾਰ ਹੋਰ ਵਿਧਾਇਕ ਗੁਹਾਟੀ ਪਹੁੰਚ ਗਏ ਹਨ। ਰਿਪੋਰਟ ਮੁਤਾਬਕ ਗੁਲਾਬ ਰਾਓ, ਯੋਗੇਸ਼ ਕਦਮ, ਮੰਜੁਲਾ ਗਾਵਿਤ ਅਤੇ ਚੰਦਰਕਾਂਤ ਪਾਟਿਲ ਬੁੱਧਵਾਰ ਨੂੰ ਗੁਹਾਟੀ ਪਹੁੰਚ ਗਏ ਹਨ। ਇਨ੍ਹਾਂ ਵਿਧਾਇਕਾਂ ਦੇ ਆਉਣ ਨਾਲ ਸ਼ਿਵ ਸੈਨਾ ਅਤੇ ਆਜ਼ਾਦ ਵਿਧਾਇਕਾਂ ਸਮੇਤ ਬਾਗੀ ਵਿਧਾਇਕਾਂ ਦੀ ਗਿਣਤੀ 42 ਹੋ ਗਈ ਹੈ।

ਬਾਗੀ ਵਿਧਾਇਕ ਨੇ ਚਿੱਠੀ ਲਿਖੀ

ਏਕਨਾਥ ਸ਼ਿੰਦੇ ਨੇ ਬਾਗੀ ਵਿਧਾਇਕ ਨੂੰ ਪੱਤਰ ਜਾਰੀ ਕੀਤਾ ਹੈ, ਜਿਸ ’ਚ ਕਈ ਦੋਸ਼ ਲਾਏ ਗਏ ਹਨ। ਚਿੱਠੀ ’ਚ ਕਿਹਾ ਗਿਆ ਹੈ ਕਿ ਤੁਸੀਂ ਆਦਿਤਿਆ ਠਾਕਰੇ ਨੂੰ ਅਯੁੱਧਿਆ ਕਿਉ ਭੇਜਿਆ? ਬਾਗੀ ਵਿਧਾਇਕ ਨੇ ਅੱਗੇ ਕਿਹਾ ਕਿ ਸਿਰਫ ਕਾਂਗਰਸ-ਐੱਨਸੀਪੀ ਹੀ ਵਰਸ਼ਾ ਬੰਗਲੇ ’ਚ ਦਾਖਲ ਹੋ ਸਕਦੀ ਹੈ। ਤੁਸੀਂ ਸਾਡੀਆਂ ਮੁਸ਼ਕਲਾਂ ਕਦੇ ਨਹੀਂ ਸੁਣੀਆਂ। ਸਾਨੂੰ ਊਧਵ ਦੇ ਦਫ਼ਤਰ ਜਾਣ ਦਾ ਸੁਭਾਗ ਨਹੀਂ ਮਿਲਿਆ। ਹਿੰਦੂਤਵ-ਰਾਮ ਮੰਦਰ ਸ਼ਿਵ ਸੈਨਾ ਦਾ ਮੁੱਦਾ ਸੀ। ਅਸੀਂ ਊਧਵ ਅੱਗੇ ਆਪਣੀ ਗੱਲ ਨਹੀਂ ਰੱਖ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ