ਨਸ਼ੇ ਖਿਲਾਫ਼ ਸਖ਼ਤ ਹੋਇਆ ਪੁਲਿਸ ਪ੍ਰਸ਼ਾਸਨ

Fazilka News

ਮੁਲਜ਼ਮਾਂ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | Fazilka News

ਫਾਜ਼ਿਲਕਾ ਮਈ (ਰਜਨੀਸ਼ ਰਵੀ)। ਥਾਣਾ ਖੂਈਆਂ ਸਰਵਰ ਪੁਲਿਸ (Fazilka News) ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸਹਾਇਕ ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਟੀਮ ਸਮੇਤ ਪਿੰਡ ਗਿੱਦੜਾਵਾਲੀ ਨੇੜੇ ਗਸ਼ਤ ਕਰ ਰਹੇ ਸਨ। ਮੁਖਬਰ ਨੇ ਦੱਸਿਆ ਕਿ ਉਕਤ ਪਿੰਡ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਪੁੱਤਰ ਪ੍ਰੀਤਮ ਦਾਸ ਬੱਸ ਸਟੈਂਡ ਨੇੜੇ ਨਸ਼ਾ ਵੇਚਣ ਦਾ ਕੰਮ ਕਰਦਾ ਹੈ।

Fazilka News

‘ਸੂਚਨਾ’ ਦੇ ਆਧਾਰ ‘ਤੇ ਪੁਲਸ ਨੇ ਛਾਪਾ ਮਾਰ ਕੇ ਰਾਕੇਸ਼ ਕੁਮਾਰ ਨੂੰ ਕਾਬੂ ਕਰ ਕੇ ਉਸ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਰਾਕੇਸ਼ ਕੁਮਾਰ ਦਿਵਯਾਂਗ ਹਨ ਅਤੇ ਉਸ ਦੀ ਬਾਂਹ ਨਹੀਂ ਹੈ, ਜਿਸ ਦਾ ਫਾਇਦਾ ਉਠਾ ਕੇ ਉਹ ਰਾਜਸਥਾਨ ਤੋਂ ਨਸ਼ਾ ਲਿਆ ਕੇ ਆਪਣੇ ਪਿੰਡ ਵਿਚ ਵੇਚਦਾ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 22, 61, 85 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਨਰਮੇ ਦੀ ਕਾਸਤ ਨੂੰ ਉਤਾਸਹਿਤ ਕਰਨ ਲਈ ਖੇਤੀਬਾੜੀ ਵਿਭਾਗ ਨੇ ਚਲਾਈ ਜਾਗਰੂਕਤਾ ਵੈਨ