ਪੀਐੱਮ ਮੋਦੀ ਬੋਲੇ, ਮੈਂ ਤੁਹਾਡੇ ਨਾਲ ਹਾਂ : ਹਿੰਮਤ ਨਾਲ ਫੈਸਲੇ ਲੈਣ ਨੌਕਰਸ਼ਾਹ

ਨਵੀਂ ਦਿੱਲੀ (ਏਜੰਸੀ)| ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi ) ਨੇ ਅੱਜ ਨੌਕਰਸ਼ਾਹਾਂ ਨੂੰ ਲੀਕ ਤੋਂ ਹਟ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਿਨਾ ਕਿਸੇ ਡਰ ਦੇ ਹਿੰਮਤ ਨਾਲ ਕੰਮ ਕਰਦੇ ਹੋਏ ਜਨਤਾ ਦੇ ਹਿੱਤਾਂ ‘ਚ ਫੈਸਲੇ ਲੈਣੇ ਚਾਹੀਦੇ ਹਨ ਤੇ ਇਸ ਦਿਸ਼ਾ ‘ਚ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਹਮਾਇਤ ਮਿਲੇਗੀ|

ਮੋਦੀ ਨੇ ਇੱਥੇ ਸਿਵਲ ਸੇਵਾ ਦਿਵਸ ‘ਤੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਤੁਹਾਡੇ ਨਾਲ ਹਨ ਤੇ ਸਿਆਸਤ ਪੱਧਰ ‘ਤੇ ਇੱਛਾ ਸ਼ਕਤੀ ਦੀ ਕੋਈ ਕਮੀ ਨਹੀਂ ਹੈ ਸਗੋਂ ਇਮਾਨਦਾਰ ਤੇ ਮਿਹਨਤੀ ਨੌਕਰਸ਼ਾਹਾਂ ਨੂੰ ਹਮਾਇਤ ਦੇਣ ਲਈ ਉਨ੍ਹਾਂ ਦਾ ਪ੍ਰਸ਼ਾਸਨ ਵਾਧੂ ਇੱਛਾ ਸ਼ਕਤੀ ਰੱਖਦਾ ਹੈ |

ਨੌਕਰਸ਼ਾਹਾਂ ਨੂੰ ਲੀਕ ਤੋਂ ਹਟ ਕੇ ਫੈਸਲੇ ਲੈਣੇ ਚਾਹੀਦੇ ਹਨ| PM Modi

ਪ੍ਰਧਾਨ ਮੰਤਰੀ (PM Modi ) ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਸਹੀ ਸਮਾਂ ਆ ਚੁੱਕਾ ਹੈ, ਜਦੋਂ ਨੌਕਰਸ਼ਾਹਾਂ ਨੂੰ ਲੀਕ ਤੋਂ ਹਟ ਕੇ ਫੈਸਲੇ ਲੈਣੇ ਚਾਹੀਦੇ ਹਨ ਤੇ ਆਪਣੇ ਆਪ ਨੂੰ ਸਾਲਾਂ ਤੋਂ ਚੱਲੇ ਆ ਰਹੇ ਡਰ ਤੋਂ ਬਚਣਾ ਚਾਹੀਦਾ ਹੈ ਤੇ ਫੈਸਲਾ ਲੈਣ ‘ਚ ਦਮ ਹੋਣਾ ਚਾਹੀਦਾ ਹੈ |

ਉਨ੍ਹਾਂ ਕਿਹਾ ਕਿ ਇਹ ਬਦਲਾਅ, ਕੰਮ ਕਰਨ ਤੇ ਸੁਧਾਰ ਦਾ ਇੱਕ ਵਿਸ਼ੇਸ਼ ਮੌਕਾ ਹੈ ਤੇ ਇਸ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਜ਼ਰੂਰਤ ਹੈ ਨੌਕਰਸ਼ਾਹੀ ਦਾ ਕੰਮ ਬਿਹਤਰ ਤਰੀਕੇ ਨਾਲ ਕਾਰਜ ਕਰਨਾ ਹੈ ਤੇ ਜਨਤਾ ਦੀ ਸਹਿਯੋਗ ਨਾਲ ਹੀ ਬਦਲਾਅ ਸੰਭਵ ਹੋ ਸਕਦਾ ਹੈ ਉਨ੍ਹਾਂ ਨੌਕਰਸ਼ਾਹਾਂ ਤੋਂ

ਕੰਮਕਾਜ ਦੇ ਤਰੀਕਿਆਂ ‘ਓ ਜ਼ੋਰਦਾਰ ਬਦਲਾਅ ਦੀ ਵਕਾਲਤ ਕਰਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਨਿਗਰਾਨ ਦੀ ਭੂਮਿਕਾ ਦੀ ਬਜਾਇ ਸਮਰੱਥ ਦੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ ਪ੍ਰਧਾਨ ਮੰਤਰੀ (PM Modi) ਨੇ ਕਿਹਾ ਕਿ ਕਿਸੇ ਵੀ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਮੁਕਾਬਲਾ ਬਹੁਤ ਜ਼ਰੂਰੀ ਹੈ ਤੇ ਪ੍ਰਸ਼ਾਸਨਿਕ ਤੰਤਰ ‘ਚ ਪੂਰੇ ਪੱਧਰ ‘ਤੇ ਬਦਲਾਅ ਦੀ ਲੋੜ ਹੈ ਇਸ ਦੌਰਾਨ ਮੋਦੀ ਨੇ ਜਨਤਕ ਖੇਤਰ ‘ਚ ਜ਼ਿਕਰਯੋਗ ਕਾਰਜ ਲਈ ਦੇਸ਼ ਭਰ ਦੇ ਕਈ ਅਧਿਕਾਰੀਆਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ|

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।