ਹਾਦਸਾਗ੍ਰਸਤ ਹੋਇਆ ਜਹਾਜ਼, ਚਾਰ ਦੀ ਮੌਤ

Plane Crashes

ਲਾਂਸ ਏਂਜਲਸ (ਏਜੰਸੀ)। ਅਮਰੀਕਾ ਦੇ ਯੂਟਾ ਰਾਜ ’ਚ ਐਤਵਾਰ ਰਾਤ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਹਾਦਸੇ ’ਚ ਚਾਰ ਜਣਿਆਂ ਦੀ ਮੌਤ ਦੀ ਖ਼ਬਰ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਗ੍ਰੈਂਡ ਕਾਊਂਟੀ ਸ਼ੇਰਿਫ਼ ਦਫ਼ਤਰ ਅਨੁਸਾਰ ਪੂਰਬੀ ਯੂਟਾ ਦੇ ਮੋਆਬ ਸ਼ਹਿਰ ਦੇ ਕੈਨਿਅਨਲੈਂਡ ਖੇਤਰੀ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਤੁਰੰਤ ਬਾਅਦ ਛੋਟਾ ਜਹਾਜ਼ ਇੱਕ ਸੁਦੂਰ ਇਲਾਕੇ ’ਚ ਹਾਦਸਾਗ੍ਰਸਤ ਹੋ ਗਿਆ। (Plane Crashes)

ਸ਼ੇਰਿਫ਼ ਦਫ਼ਤਰ ਨੇ ਆਪਣੇ ਫੇਸਬੁੱਕ ਪੇਜ ’ਤੇ ਪੋਸਟ ਕੀਤੇ ਗਏ ਇੱਕ ਬਿਆਨ ’ਚ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜਹਾਜ਼ ਦੇ ਪਾਇਲਟ, ਉੱਤਰੀ ਡਕੋਟਾ ਰਾਜ ਦੇ ਸੀਨੇਟਰ ਡੌਗ ਲਾਰਸਨ, ਉਨ੍ਹਾ ਦੀ ਪਤਨੀ ਤੇ ਉ੍ਹਨਾਂ ਦੇ ਦੋ ਬੱਚੇ ਹਾਦਸੇ ’ਚ ਜਿਉਂਦੇ ਨਹੀਂ ਬਚੇ। ਅਮਰੀਕੀ ਫੈਡਰਲ ਐਵੀਏਸ਼ਨ ਐਡਮਿਨਿਸਟੇਸ਼ਨ ਨੇ ਇੱਕ ਬਿਆਨ ’ਚ ਪੁਸ਼ਟੀ ਕੀਤੀ ਕਿ ਸਿੰਗਲ ਇੰਜਨ ਪਾਈਪਰ ਪੀਏ-28 ਐਤਵਾਰ ਰਾਤ ਸਥਾਨਕ ਸਮੇਂ ਅਨੁਸਾਰ ਕਰੀਬ 8.20 ਵਜੇ ਹਾਦਸਾਗ੍ਰਸਤ ਹੋ ਗਿਆ। ਉੱਤਰੀ ਡਕੋਟਾ ਦੇ ਗਵਰਨਰ ਡੌਗ ਬਰਗਮ ਨੇ ਸੋਮਵਾਰ ਨੂੰ ਦੁਪਹਿਰ ਵੇਲੇ ਇੱਕ ਬਿਆਨ ’ਚ ਕਿਹਾ ਕਿ ਉਹ ਸੇਨੇਟਰ ਡੌਗ ਲਾਰਸਨ, ਉਨ੍ਹਾਂ ਦੀ ਪਤਨੀ ਐਮੀ ਤੇ ਉਨ੍ਹਾਂ ਦੇ ਛੋਟੇ ਪੁੱਤਰ ਦੀ ਰੂਹ ਕੰਬਾਊ ਮੌਤ ਤੋਂ ਉਹ ਬਹੁਤ ਦੁਖੀ ਹਨ। ਐੱਫ਼ਏਏ ਤੇ ਅਮਰੀਕੀ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੀ ਜਾਂਚ ਕਰਨਗੇ ਅਤੇ ਐੱਨਟੀਐੱਸਬੀ ਜਾਂਚ ਦੇ ਇੰਚਾਰਜ਼ ਹੋਣਗੇ।

ਇਹ ਵੀ ਪੜ੍ਹੋ : ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼