World Bicycle Day 2026: ਉਮਰਾਂ ਦਾ ਹਮਸਫਰ, ਸਾਈਕਲ ਤੇ ਸਾਈਕਲ ਦਾ ਸੁਹਾਵਣਾ ਸਫਰ

ਵਿਸ਼ਵ ਸਾਈਕਲ ਦਿਵਸ ’ਤੇ ਵਿਸ਼ੇਸ਼

Khushdeep Singh Picture
Published On

ਸਦੀਆਂ ਤੋਂ ਸਾਈਕਲ ਦੁਨੀਆ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ। ਇਸ ਦੇ ਗੁਣਾਂ ਦੀ ਬਰਾਬਰੀ ਕੋਈ ਦੂਸਰਾ ਵਾਹਨ ਨਹੀਂ ਕਰ ਸਕਦਾ। ਕਿਸੇ ਅਭਾਗੇ ਦਾ ਬਚਪਨ ਹੀ ਇਸ ਤੋਂ ਬਿਨਾ ਬੀਤਿਆ ਹੋਵੇਗਾ। ਕੈਂਚੀ ਤੋਂ ਕਾਠੀ ਤੱਕ ਪਹੁੰਚਦਿਆਂ ਲੱਗੀਆਂ ਸੱਟਾਂ ਯਾਦਾਂ ਦੇ ਖਜ਼ਾਨੇ ਤੋਂ ਘੱਟ ਨਹੀਂ। ਇਹ ਸਾਡੇ ਬਚਪਨ ਤੋਂ ਬੁਢਾਪੇ ਤੱਕ ਦੇ ਸ਼ਫਰ ਨੂੰ ਸੁਹਾਵਣਾ ਤੇ ਸੁਖਾਲਾ ਬਣਾਉਂਦਾ ਹੈ ਪਹਿਲਾ ਸਾਈਕਲ ਜਰਮਨ ਦੇ ਬਾਰਨ ਕਾਰਲ ਵਨ ਡੈਰਿਸ ਨੇ ਇਜਾਦ ਕੀਤਾ । ਜੋ ਬਿਨਾ ਪੈਡਲਾਂ ਤੋਂ ਲੱਕੜ ਦੇ ਫਰੇਮ ਨਾਲ ਬਣਾਇਆ । ਜੋ ਸੰਨ 1817 ਵਿੱਚ ਜਰਮਨ ਦੇ ਮਸ਼ਹੂਰ ਸ਼ਹਿਰ ਮੈਨਹਾਈਮ ਵਿਚ ਪੇਸ਼ ਕੀਤਾ ਗਿਆ। ਜਿਸ ਦਾ ਅਗਲਾ ਚੱਕਾ ਛੋਟਾ ਤੇ ਪਿਛਲਾ ਵੱਡੇ ਆਕਾਰ ਦਾ ਸੀ ਇਹ ਮਾਡਲ 1818 ਨੂੰ ਪੈਰਿਸ ਵਿੱਚ ਵਰਤਣਾ ਸ਼ੁਰੂ ਕੀਤਾ।

ਜੋ ਚਲਾਉਣਾ ਮੁਸ਼ਕਲ ਸੀ ਪਰ ਨਵੀਂ ਖੋਜ ਕਾਰਨ ਅਵਾਮ ਤੇ ਵਿਗਿਆਨੀ ਉਤਸ਼ਾਹਿਤ ਜ਼ਰੂਰ ਸਨ। ਸਕਾਟਲੈਂਡ ਦੇ ਕਿਰਕਪੈਟ੍ਰਕ ਮੈਕਮਿਲਨ ਨੇ 1839 ਵਿੱਚ ਪੈਡਲ ਲਾਉਣ ਦੀ ਸਫਲ ਖੋਜ ਕੀਤੀ। ਛੋਟਾ ਚੱਕਾ ਪਿੱਛੇ ਲਾ ਕੇ ਸਰੀਏ ਨਾਲ ਅਗਲੇ ਵੱਡੇ ਚੱਕੇ ਵਿੱਚ ਪੈਡਲ ਜੋੜੇ। ਜੋ ਵੱਡੀ ਪ੍ਰਾਪਤੀ ਵਜੋਂ ਦੇਖਿਆ ਗਿਆ । ਪਰੰਤੂ ਪ੍ਰੈਕਟੀਕਲ ਪੱਖੋਂ ਬਹੁਤ ਸੁਧਾਰਾਂ ਦੀ ਲੋੜ ਸੀ । ਇਸੇ ਸਾਈਕਲ ਨਾਲ ਪਹਿਲਾ ਟ੍ਰੈਫਿਕ ਅਪਰਾਧ ਜੁੜਿਆ ਹੈ, ਜਦੋ ਮੈਕਮਿਲਨ ਨੇ ਗਲਾਸਗੋ ਦੇ ਸ਼ਹਿਰ ਗੋਰਬਲਸ ਵਿੱਚ ਛੋਟੀ ਲੜਕੀ ਨੂੰ ਟੱਕਰ ਮਾਰੀ । ਜਿਸ ਲਈ ਪੰਜ ਸੀਲਿੰਗ (ਅਸਟ੍ਰੇਲੀਅਨ ਸਿੱਕੇ) ਜ਼ੁਰਮਾਨਾ ਵੀ ਅਦਾ ਕੀਤਾ। 1860 ਦੀ ਸ਼ੁਰੂਆਤ ਵਿੱਚ ਪੈਰੀ ਮਿੰਕਹੈਕਸ ਅਤੇ ਪੈਰੀ ਲੈਲੀਮਿੰਟ ਨੇ ਨਵੀਂ ਵਿਉਂਤ ਲਾ ਸਾਈਕਲ ਡਿਜ਼ਾਇਨ ਤਿਆਰ ਕੀਤਾ।

ਅਗਲਾ ਵੱਡਾ ਚੱਕਾ ਗਰਾਰੀ (ਕਰੈਂਕ) ਨਾਲ ਘੁੰਮਣ ਯੋਗ ਬਣਾਇਆ। 1869 ਵਿੱਚ ਸਕਾਟਲੈਂਡ ਦੇ ਥੋਮਸ ਮੈਕਸਿਲ ਨੇ ਇਸ ਵਿਧੀ ਦਾ ਟਰਾਈ ਸਾਈਕਲ ਅਤੇ ਬਾਈਸਾਈਕਲ ਵਿੱਚ ਚੰਗਾ ਉਪਯੋਗ ਕੀਤਾ। ਇਸੇ ਸਾਲ ਪੈਰਿਸ ਦੇ ਖੋਜੀ ਇਵਗਿਨੀ ਮੀਅਰ ਨੇ ਗਜਾ ਵਾਲੇ ਚੱਕੇ ਦੇ ਸਾਈਕਲ ਦੀ ਖੋਜ ਨੂੰ ਰਜਿਸਟਰ ਕਰਵਾ ਲਿਆ । ਜਿਸ ਵਿਚ ਚੈਨ, ਰਬੜ ਦਾ ਟਾਇਰ ਤੇ ਸਟੀਲਪਾਈਪ ਦਾ ਫਰੇਮ ਫਿੱਟ ਕੀਤਾ। ਇਸ ਨੂੰ ਮੁਕੰਮਲ ਸਾਈਕਲ ਦਾ ਦਰਜਾ ਪ੍ਰਾਪਤ ਹੋਇਆ । ਉੱਚੀ ਕਾਠੀ ਤੇ ਵਜ਼ਨ ਦੇ ਸੰਤੁਲਨ ਦੀ ਕਮੀ ਜਰੂਰ ਰੜਕੀ, ਜਿਸ ਕਾਰਨ ਹਰਮਨਪਿਆਰਾ ਨਾ ਹੋ ਸਕਿਆ । ਉਂਜ 1870-80 ਤੱਕ ਸਧਾਰਨ ਜਾਂ ਉੱਚਾ ਟਾਇਰ ਸਾਈਕਲ ਵਜੋਂ ਮਕਬੂਲ ਜਰੂਰ ਰਿਹਾ। ਜੇਮਸ ਸਟਾਰਲੈਅ ਨੂੰ ਸਾਈਕਲ ਇੰਡਸਟ੍ਰੀ ਦਾ ਪਿਤਾਮਾ ਮੰਨਿਆ ਜਾਂਦਾ ਹੈ। ਜਿਸ ਦੀਆਂ ਖੋਜਾਂ ਨੇ ਗਰਾਰੀਆਂ ਤੇ ਚੈਨ ਦੇ ਨੁਕਸਾਂ ਨੂੰ ਖਤਮ ਕੀਤਾ, ਪਰ ਹਾਲੇ ਹੋਰ ਸੁਧਾਰਾਂ ਦੀ ਲੋੜ ਸੀ।

Read Also : Bulldozer Action: ਅਣ ਅਧਿਕਾਰਿਤ ਕਲੋਨੀਆਂ ’ਤੇ ਚੱਲਿਆ ਪੀਲਾ ਪੰਜਾ

1885 ਵਿੱਚ ਬਰਤਾਨੀਆ ਦੀ ਮਕੈਨੀਕਲ ਕੰਪਨੀ ਰੋਵਰ ਨੇ ਸਾਈਕਲ ਦੀਆਂ ਜ਼ਰੂਰੀ ਸੋਧਾਂ ਅਤੇ ਉਤਪਾਦਨ ਦਾ ਬੀੜਾ ਚੁੱਕਿਆ । ਕਰੜੀ ਮਿਹਨਤ ਨਾਲ ਆਧੁਨਿਕ ਸਾਈਕਲ ਤਿਆਰ ਕਰ ਲਿਆ ਗਿਆ ਜਿਸ ਵਿੱਚ ਅਰਾਮਦਾਇਕ ਸੀਟ, ਟਾਇਰ, ਟਿਊਬ, ਦੋਹਰਾ ਤਿਕੋਣ ਦਾ ਡਾਇਮੰਡ ਆਕਾਰ ਫਰੇਮ ਲਾਇਆ । ਲੋਕਾ ਦੀ ਨਵੀਨਤਮ ਖੂਬੀਆ ਕਾਰਨ ਦਿਲਚਸਪੀ ਵਧ ਗਈ। 1888 ਵਿੱਚ ਜੌਨਡਨਲੋਪ ਨੇ ਟਾਇਰ ਤੇ ਟਿਊਬ ਦੀ ਖੋਜ ਪੂਰੀ ਕੀਤੀ ਜੋ 1889 ਨੂੰ ਪਹਿਲੀ ਵਾਰ ਰੇਸਿੰਗ ਸਾਈਕਲਾਂ ਵਿੱਚ ਵਰਤੇ ਗਏ।  1890 ਨੂੰ ਸਾਈਕਲ ਦਾ ਸੁਨਹਿਰੀ ਯੁੱਗ ਆਖ ਸਕਦੇ ਹਾਂ। ਬੈਕ ਪੈਡਲ ਬ੍ਰੇਕ ਦੇ ਨਾਂਅ ਨਾਲ ਬ੍ਰੇਕਾਂ ਦੀ ਖੋਜ ਸ਼ੁਰੂ ਹੋਈ। 1898 ਵਿਚ ਬਿਲੀਅਰਡ ਐਮ ਖੋਜ ਵਿੱਚ ਸਫਲ ਹੋਏ। ਲੋਕ ਹੌਲੀ-ਹੌਲੀ ਬ੍ਰੇਕ ਵਰਤਣ ਲੱਗੇ। ਇਸ ਤਕਨੀਕ ਨੇ ਅਮਰੀਕਾ ਦੇ ਵਪਾਰਕ ਮੇਲੇ ਵਿੱਚ ਚੰਗਾ ਨਾਮਣਾ ਖੱਟਿਆ, ਜਿਸ ਨਾਲ ਵਿਕਰੀ ਵਿੱਚ ਅਥਾਹ ਵਾਧਾ ਹੋਇਆ। ਨਵੇਂ ਵਾਹਨ ਪ੍ਰਤੀ ਖਿਚਾਅ ਹੋਣਾ ਸੁਭਾਵਕ ਸੀ। ਉੱਚ ਵਰਗ ਨੇ ਰੇਸਿੰਗ ਅਤੇ ਟੂਰ ਕਲੱਬ ਸਥਾਪਤ ਕਰ ਲਏ।

ਸੰਸਾਰ ਵਿੱਚ ਸਾਈਕਲ ਰੇਸ ਦੇ ਮੁਕਾਬਲੇ ਹੋਣ ਲੱਗੇ। 1888 ਨੌਟਿੰਗਮ (ਇੰਗਲੈਡ) ਵਿੱਚ ਪਹਿਲੀ ਰੈਲੈ ਬਾਈਸਾਈਕਲ ਕੰਪਨੀ ਸਥਾਪਤ ਕੀਤੀ ਗਈ । ਜੋ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਸੀ।  ਸੰਯੁਕਤ ਰਾਸ਼ਟਰ ਦੀ ਜਜਨਲ ਅਸੈਂਬਲੀ ਨੇ ਅਪਰੈਲ 2018 ’ਚ 3 ਜੂਨ ਨੂੰ ਸਾਈਕਲ ਦਿਵਸ ਐਲਾਨਿਆ ਕਿਫਾਇਤੀ , ਭਰੋਸੇਮੰਦ, ਵਾਤਾਵਰਨ ਸਨੇਹੀ (ਫਰੈਂਡਲੀ) ਤੇ ਟਿਕਾਊ ਵਾਹਨ ਹੋਣ ਕਾਰਨ 56 ਮੁਲਕਾਂ ਨੇ ਸਮੱਰਥਨ ਦਿੱਤਾ। ਸਾਈਕਲ ਸਮਾਜਿਕ ਵਿਕਾਸ ਦੀ ਨਿਸ਼ਾਨੀ ਹੈ । ਅੱਜ ਸੰਸਾਰ ਦੀ ਇੰਡਸਟ੍ਰੀ ਸਾਲ ਵਿੱਚ 100 ਮਿਲੀਅਨ ਯੂਨਿਟ ਤਿਆਰ ਕਰਦੀ ਹੈ, ਜਿਸ ਨਾਲ 45 ਬਿਲੀਅਨ ਡਾਲਰ ਕਮਾਈ ਹੁੰਦੀ ਹੈ । ਚੀਨ 51.9 ਪ੍ਰਤੀਸ਼ਤ ਨਾਲ ਪਹਿਲੇ ਅਤੇ 1.65 ਕਰੋੜ ਸਾਈਕਲਾਂ ਦੇ ਨਿਰਯਾਤ ਨਾਲ ਭਾਰਤ ਦੂਜੇ ਨੰਬਰ ’ਤੇ ਹੈ। ਜਿਸ ਦੇ ਕਾਰੋਬਾਰ ਦਾ ਜੀਡੀਪੀ 1 ਫੀਸਦੀ ਬਣਦਾ ਹੈ।

ਚੀਨ ਦੇ 100 ਘਰਾਂ ਵਿਚੋਂ 95 ਅਤੇ ਭਾਰਤ ’ਚ 100 ਪਿੱਛੇ 45 ਸਾਈਕਲ ਹਨ। ਦੇਸ਼ ਵਿੱਚ ਹੀਰੋ ਕੰਪਨੀ (ਪੰਜਾਬ) 5.2 ਮਿਲੀਅਨ ਯੂਨਿਟ ਦੇ ਉਤਪਾਦ ਨਾਲ ਪਹਿਲੇ ਨੰਬਰ ’ਤੇ ਹੈ । ਜੋ 70 ਦੇਸ਼ਾਂ ਨੂੰ ਸਪਲਾਈ ਕਰਦੀ ਹੈ। ਲੁਧਿਆਣਾ ਵਿੱਚ ਲੱਗਭੱਗ 4000 ਫੈਕਟਰੀਆਂ ਹਨ। ਜਿੱਥੇ ਤਿੰਨ ਲੱਖ ਕਾਮਿਆਂ ਵੱਲੋਂ ਰੋਜਾਨਾ ਪੰਜਾਹ ਹਜਾਰ ਸਾਈਕਲ ਤਿਆਰ ਹੁੰਦਾ ਹੈ। ਜਿਸ ਵਿੱਚ ਵੀਹ ਹਜਾਰ ਹੀਰੋ ਕੰਪਨੀ ਦੇ ਹਨ। ਪੰਜਾਬ 95 ਫੀ ਨਿਰਯਾਤ ਨਾਲ 1.2 ਬਿਲੀਅਨ ਕਮਾਈ ਕਰਦਾ ਹੈ। ਭਾਰਤ ਵਿਚ 25 ਕੰਪਨੀਆ ਜਿਨ੍ਹਾਂ ਵਿਚੋਂ ਹੀਰੋ, ਐਟਲਸ, ਏਵਨ, ਕਰੋਸ, ਹਰਕਿਊਲਿਸ, ਬੀਐਸਏ, ਬੀਟਵਿਨ ਪ੍ਰਮੁੱਖ ਹਨ। ਦੁਨੀਆ ਦਾ ਸਭ ਤੋਂ ਮਹਿੰਗਾ ਸਾਈਕਲ 1 ਮਿਲੀਅਨ ਡਾਲਰ ਦੀ ਕੀਮਤ ਵਾਲਾ ਹੈ, ਜਿਸ ਨੂੰ ਸਾਈਕਲ ਹਾਊਸ ਆਫ ਸੋਲਿਡ ਗੋਲਡ ਕੰਪਨੀ ਨੇ 24 ਕਿਲੋ ਸੋਨੇ ਨਾਲ ਤਿਆਰ ਕੀਤਾ। ਭਾਰਤ ਵਿੱਚ ਫਾਇਰ ਫੋਕਸ ਕੰਪਨੀ ਦਾ 4.3 ਲੱਖ ਦਾ ਸਾਈਕਲ ਸਭ ਤੋਂ ਮਹਿੰਗਾ ਹੈ । ਪੂਨਾ ਰਾਜ ਨੂੰ ਸਾਈਕਲਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ।

ਕੁੱਲ ਆਲਮ ਕੋਲ 2 ਬਿਲੀਅਨ ਸਾਈਕਲ ਹਨ। ਭਾਰਤ ਦੇ 300 ਮਿਲੀਅਨ ਨਾਗਰਿਕ ਰੋਜ਼ ਸਾਈਕਲ ਵਰਤਦੇ ਹਨ।  ਨੀਦਰਲੈਂਡ ਦਾ 50ਫੀ. ਗਿਣਤੀ ਦੇ ਸਾਈਕਲ ਵਰਤਣ ਨਾਲ ਪਹਿਲਾ ਨੰਬਰ ਹੈ।  ਸਾਈਕਲ ਜ਼ਿੰਦਗੀ ਦੇ ਸਫਰ ਤੇ ਤੰਦਰੁਸਤੀ ਲਈ ਵਡਮੁੱਲਾ ਯੋਗਦਾਨ ਪਾਉਂਦਾ ਹੈ । ਇਸ ਨਾਲ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ। ਮੋਟਾਪਾ, ਜੋੜਾਂ ਦੇ ਦਰਦ ਅਤੇ ਬਲੱਡ ਪ੍ਰੈਸ਼ਰ ਨੂੰ ਕਾਬੂ ਰੱਖਦਾ ਹੈ । ਦੂਜੇ ਵਾਹਨਾਂ ਵਾਂਗ ਰੋਜ਼ ਦਾ ਖਰਚਾ ਜਾਂ ਪ੍ਰਦੂਸ਼ਣ ਨਹੀਂ । ਪਿੰਡਾਂ ਵਿੱਚ ਸਾਈਕਲ ਕਰਤੱਬ ਮਨੋਰੰਜਨ ਦਾ ਸਾਧਨ ਵੀ ਰਿਹਾ ਹੈ। ਇਹ ਪੁਰਾਣੇ ਸਮੇਂ ਅਮੀਰੀ ਦੀ ਨਿਸ਼ਾਨੀ ਹੁੰਦਾ ਸੀ । 90ਵਿਆਂ ਤੱਕ ਲੋਕੀ ਦਾਜ ਵਿੱਚ ਵੀ ਦਿੰਦੇ ਰਹੇ। ਲੋਕ ਦਾਦੇ, ਪੜਦਾਦਿਆਂ ਦੇ ਸਾਈਕਲ ਨਿਸ਼ਾਨੀ ਵਜੋਂ ਸਾਂਭ ਕੇ ਰੱਖਦੇ ਸਨ। ਅਮੀਰਾਂ ਲਈ ਚਾਹੇ ਸ਼ੌਂਕ ਜਾਂ ਸਿਹਤ ਪੱਖੋਂ ਖਰਾ ਹੈ ਪਰ ਗਰੀਬ ਲਈ ਰੋਜੀ-ਰੋਟੀ ਦੇ ਵਰਦਾਨ ਤੋਂ ਘੱਟ ਨਹੀਂ। ਸਾਨੂੰ ਬਹੁ-ਉਪਯੋਗੀ ਸਾਈਕਲ ਚਲਾਉਣ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ। 

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

About The Author

Related Posts