‘ਪਾਕਿਸਤਾਨ ਜ਼ਿੰਦਾਬਾਦ’ ਲਿਖੇ ਸੇਬ ਮਿਲਣ ‘ਤੇ ਲੋਕਾਂ ‘ਚ ਚਿੰਤਾ

People, Worried, Getting, Apples, Written, 'Pakistan, Zindabad'

ਅੰਗਰੇਜ਼ੀ ਭਾਸ਼ਾ ‘ਚ ‘ਪਾਕਿਸਤਾਨ ਜਿੰਦਾਬਾਦ, ਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਲਿਖੇ

ਕੋਟਕਪੂਰਾ

ਸੇਬਾਂ ਵਾਲੀ ਪੇਟੀ ‘ਚੋਂ ਮਿਲੇ ਦੋ ਸੇਬਾਂ ‘ਤੇ ਅੰਗਰੇਜ਼ੀ ਭਾਸ਼ਾ ‘ਚ ‘ਪਾਕਿਸਤਾਨ ਜਿੰਦਾਬਾਦ, ਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਲਿਖੇ ਜਾਣ ਕਾਰਨ ਸ਼ਹਿਰ ਦੇ ਜਾਗਰੂਕ ਲੋਕਾਂ ‘ਚ ਚਿੰਤਾ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਥਾਨਕ ਜੈਤੋ ਸੜਕ ‘ਤੇ ਸਥਿੱਤ ਮਹਿਤਾ ਚੌਂਕ ਵਿਖੇ ਫਲ਼ਾਂ ਦੀ ਰੇਹੜੀ ਲਾਉਣ ਵਾਲੇ ਦਰਸ਼ਨ ਲਾਲ ਪੁੱਤਰ ਦੀਵਾਨ ਚੰਦ ਨੇ ਸਬਜ਼ੀ ਮੰਡੀ ‘ਚੋਂ ਥੋਕ ਦੇ ਭਾਅ ‘ਚ ਖ਼ਰੀਦੀਆਂ 13 ਸੇਬਾਂ ਦੀਆਂ ਪੇਟੀਆਂ ‘ਚੋਂ ਅਜੇ 6 ਪੇਟੀਆਂ ਹੀ ਖੋਲ੍ਹੀਆਂ ਸਨ ਕਿ ਇਨ੍ਹਾਂ ‘ਚੋਂ 2 ਸੇਬਾਂ ‘ਤੇ ‘ਪਾਕਿਸਤਾਨ ਜਿੰਦਾਬਾਦ, ਹਿੰਦੁਸਤਾਨ ਮੁਰਦਾਬਾਦ’ ਤੇ ਇੱਕ ਮੁਸਲਿਮ ਜਥੇਬੰਦੀ ਦੇ ਨੇਤਾ ਬਾਰੇ ਕਾਲੇ ਰੰਗ ਦੇ ਸਕੈੱਚ ਨਾਲ ਸ਼ਬਦਾਵਲੀ ਲਿਖੀ ਹੋਈ ਪੜ੍ਹ ਕੇ ਉਹ ਹੈਰਾਨ ਰਹਿ ਗਿਆ। ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਦਰਸ਼ਨ ਲਾਲ ਨੇ ਇਹ ਪੇਟੀਆਂ ਸ੍ਰੀ ਕ੍ਰਿਸ਼ਨਾ ਫ਼ੂਡ ਕੰਪਨੀ ਦੇ ਮਾਲਕ ਜਤਿੰਦਰ ਕੁਮਾਰ ਵਾਸੀ ਪ੍ਰੇਮ ਨਗਰ ਕੋਟਕਪੂਰਾ ਤੋਂ ਖ਼ਰੀਦੀਆਂ ਸਨ। ਵਪਾਰੀ ਨੇ ਦੱਸਿਆ ਕਿ ਉਹ ਫਲ਼ ਫਰੂਟ ਜਲਾਲਾਬਾਦ ਦੀ ਇੱਕ ਫ਼ਰਮ ਤੋਂ ਖ਼ਰੀਦਦਾ ਹੈ। ਉਨ੍ਹਾਂ ਦੱਸਿਆ ਕਿ ਜਲਾਲਾਬਾਦ ਵਾਲੇ ਵਪਾਰੀ ਕਈ–ਕਈ ਟਰੱਕ ਸੇਬ ਕਸ਼ਮੀਰ ਤੋਂ ਮੰਗਵਾਉਂਦੇ ਹਨ।
ਆਲ ਇੰਡੀਆ ਹਿੰਦੂ ਵੈਲਫ਼ੇਅਰ ਦੇ ਸੀਨੀਅਰ ਆਗੂ ਨਰੇਸ਼ ਕੁਮਾਰ ਸਹਿਗਲ ਨੇ ਇਸ ਘਟਨਾਕ੍ਰਮ ਦੀ ਨਿੰਦਾ ਕੀਤੀ ਹੈ। ਪੰਜਾਬ ਜਾਗਰਣ ਮੰਚ ਦੇ ਸੂਬਾਈ ਸਰਪ੍ਰਸਤ ਸੁਰਜੀਤ ਸਿੰਘ ਕੰਡਾ ਨੇ ਵੀ ਇਸ ਦੀ ਨਿੰਦਾ ਕਰਦਿਆਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸੰਪਰਕ ਕਰਨ ‘ਤੇ ਕੋਟਕਪੂਰਾ ਦੇ ਡੀਐੱਸਪੀ ਮਨਵਿੰਦਰਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ-ਪੜਤਾਲ ਜਾਰੀ ਹੈ, ਪਤਾ ਲੱਗਣ ‘ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।