ਅੱਤਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਏ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰਲ਼

Final, Cremation, Government, Honors, Martyred, Soldier, Encounter, Terrorists

ਬਜ਼ੁਰਗ ਪਿਤਾ ਤੇ ਭਰਾਵਾਂ ਨੇ ਦਿੱਤੀ ਚਿਖਾ ਨੂੰ ਅਗਨੀ

ਮੌੜ ਮੰਡੀ
ਬੀਤੇ ਦਿਨ ਜੰਮੂ ਕਸ਼ਮੀਰ ਦੇ ਕਾਜ਼ੀਗੁੰਡ ਇਲਾਕੇ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਇੱਥੋਂ ਨੇੜਲੇ ਪਿੰਡ ਰਾਮਨਗਰ ਦੇ ਫੌਜੀ ਜਵਾਨ ਹੈਪੀ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ
ਇਸ ਮੌਕੇ ਸ਼ਹੀਦ ਜਵਾਨ ਦੀ ਫੌਜੀ ਰੈਜ਼ੀਮੈਂਟ 14 ਸਿੱਖ ਲਾਈਟ ਇਨਫੈਂਟਰੀ ਰੈਜ਼ੀਮੈਂਟ ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਆਖਰੀ ਸਲਾਮੀ ਦਿੱਤੀ ਗਈ। ਦੱਸਣਯੋਗ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਸ੍ਰੀਨਗਰ ਵਿਖੇ ਸੇਵਾ ਨਿਭਾਅ ਰਹੇ ਫੌਜੀ ਜਵਾਨ ਹੈਪੀ ਸਿੰਘ ਪੁੱਤਰ ਦੇਵਰਾਜ ਸਿੰਘ ਇੰਸਾਂ ਉਮਰ ਲਗਭਗ 24 ਸਾਲ ਬੀਤੇ ਕੱਲ੍ਹ ਸਵੇਰ ਸਮੇਂ ਅੱਤਵਾਦੀਆਂ ਨਾਲ ਹੋਏ ਗਹਿਗੱਚ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਸ਼ਹੀਦ ਜਵਾਨ ਸਬੰਧੀ ਰਿਸ਼ਤੇਦਾਰਾਂ ਨੂੰ ਜਾਣਕਾਰੀ ਭਾਵੇਂ ਬੀਤੇ ਦਿਨ ਹੀ ਫੌਜ ਦੇ ਅਫਸਰਾਂ ਵੱਲੋਂ ਦੇ ਦਿੱਤੀ ਗਈ ਸੀ ਪਰੰਤੂ ਸ਼ਹੀਦ ਦੇ ਬਜ਼ੁਰਗ ਪਿਤਾ ਤੇ ਪਰਿਵਾਰ ਨੂੰ ਇਸ ਸਬੰਧੀ ਅੱਜ ਸਵੇਰ ਸਮੇਂ ਹੀ ਦੱਸਿਆ ਗਿਆ ਅੱਜ ਜਿਵੇਂ ਹੀ ਸ਼ਹੀਦ ਹੈਪੀ ਸਿੰਘ ਦੀ ਮ੍ਰਿਤਕ ਦੇਹ ਲਿਆਂਦੇ ਜਾਣ ਸਬੰਧੀ ਪਤਾ ਲੱਗਾ ਤਾਂ ਸਮੁੱਚੇ ਪਿੰਡ ਤੇ ਇਲਾਕਾ ਵਾਸੀਆਂ ‘ਚ ਸੋਗ ਦੀ ਲਹਿਰ ਦੌੜ ਗਈ ਤੇ ਸ਼ਹੀਦ ਪਰਿਵਾਰ ਦੇ ਘਰ ਸੋਗ ‘ਚ ਸ਼ਾਮਲ ਹੋਣ ਲਈ ਪਿੰਡ ਵਾਸੀ, ਰਿਸ਼ਤੇਦਾਰ ਪਿੰਡ ਰਾਮਨਗਰ ਪੁੱਜਣੇ ਸ਼ੁਰੂ ਹੋ ਗਏ। ਬੇਸ਼ੱਕ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਦੁਪਹਿਰ ਸਮੇਂ ਉਨ੍ਹਾਂ ਦੇ ਜੱਦੀ ਘਰ ਲਿਆਂਦਾ ਗਿਆ ਪਰੰਤੂ ਫੌਜ ਦੀ 11 ਸਿੱਖ ਲਾਇਟ ਇਨਫੈਂਟਰੀ ਵਿੱਚ ਸੇਵਾ ਨਿਭਾਅ ਰਹੇ ਉਨ੍ਹਾਂ ਦੇ ਭਰਾ ਬਲਜੀਤ ਸਿੰਘ ਦੇ ਪਹੁੰਚਣ ਤੱਕ ਸਸਕਾਰ ਰੋਕ ਲਿਆ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।