ਨੰਨ੍ਹੇ ਕਨਵ ਦੀ ਜਾਨ ਬਚਾਉਣ ਲਈ ਲੋਕ ਦੇਣ ਸਹਿਯੋਗ : ਸੰਸਦ ਮੈਂਬਰ ਸੰਜੀਵ ਅਰੋੜਾ

ਕਨਵ ਇੱਕ ਜੈਨੇਟਿਕ ਬਿਮਾਰੀ ਨਾਲ ਜੂਝ ਰਿਹਾ ਹੈ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਤੋਂ ‘ਆਪ’ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਦਿੱਲੀ ਵਾਸੀ ਇੱਕ ਬੱਚੇ ਦੇ ਇਲਾਜ਼ ਲਈ ਆਮ ਲੋਕਾਂ ਨੂੰ ਖੁੱਲਦਿਲੀ ਨਾਲ ਸਹਿਯੋਗ ਦੇਣ ਦੀ ਮੰਗ ਕੀਤੀ ਹੈ। ਦਿੱਲੀ ਦੇ 14 ਮਹੀਨਿਆਂ ਦੇ ਕਨਵ ਦੀ ਜਾਨ ਬਚਾਉਣ ਲਈ ਐਨਜੀਓ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਅਤੇ ਸੰਵੇਦਨਾ ਟਰੱਸਟ ਵੱਲੋਂ ‘ਲੈਟਸ ਸੇਵ ਕਨਵ -ਹੈਲਪ ਬੀਫੋਰ ਇਟਸ ਟੂ ਲੇਟ’ ਮੁਹਿੰਮ ਸੁਰੂ ਕੀਤੀ ਹੈ। (Parliament Sanjeev Arora)

ਅਰੋੜਾ ਨੇ ਕਿਹਾ ਕਿ ‘ਕਨਵ’ ਦਾ ਪਰਿਵਾਰ ਇੱਕ ਮੱਧ ਵਰਗ ਨਾਲ ਸਬੰਧ ਰੱਖਦਾ ਹੈ ਜੋ ਆਪਣੇ ਪੁੱਤਰ ਦੇ ਇਲਾਜ ’ਤੇ ਭਾਰੀ ਖਰਚਾ ਬਰਦਾਸਤ ਨਹੀਂ ਕਰ ਸਕਦਾ। ਇਸ ਲਈ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਨਵਤਾਵਾਦੀ ਆਧਾਰ ’ਤੇ ਦਾਨ ਦੀ ਅਪੀਲ ’ਤੇ ਵਿਚਾਰ ਕਰਨ ਅਤੇ ਨੰਨੇ ਕਨਵ ਦੀ ਕੀਮਤੀ ਜਾਨ ਬਚਾਉਣ ਲਈ ਖੁੱਲੇ ਦਿਲ ਨਾਲ ਦਾਨ ਕਰਨ।

Parliament Sanjeev Arora

 ਕਨਵ ਦੀ ਜਾਨ ਬਚਾਉਣ ਲਈ 10.5 ਕਰੋੜ ਰੁਪਏ ਦੀ ਹੋਰ ਲੋੜ

ਹੋਰ ਵੇਰਵੇ ਦਿੰਦਿਆਂ ਅਰੋੜਾ ਨੇ ਦੱਸਿਆ ਕਿ ਕਨਵ ਦੀ ਜਾਨ ਬਚਾਉਣ ਲਈ 7 ਕਰੋੜ ਰੁਪਏ ਪਹਿਲਾਂ ਹੀ ਇਕੱਠੇ ਕੀਤੇ ਜਾ ਚੁੱਕੇ ਹਨ ਅਤੇ 10.5 ਕਰੋੜ ਰੁਪਏ ਦੀ ਹੋਰ ਲੋੜ ਹੈ। ਉਨਾਂ ਕਿਹਾ ਕਿ ਦਾਨ ਸੀ.ਐਸ.ਆਰ. ਲਈ ਯੋਗ ਹੈ ਅਤੇ ਜੇਕਰ ਕਿਸੇ ਕਾਰਨ ਇਲਾਜ ਨਹੀਂ ਹੋ ਸਕਿਆ ਤਾਂ ਦਾਨ ਕੀਤਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਕਨਵ ਨੂੰ ਇੱਕ ਜੈਨੇਟਿਕ ਬਿਮਾਰੀ ਹੈ ਜੋ ਸਰੀਰ ਦੀਆਂ ਜ਼ਿਆਦਾਤਰ ਹਰਕਤਾਂ ਨੂੰ ਨਿਯੰਤਰਿਤ ਕਰਨ ਲਈ ਜ਼ਿੰਮੇਵਾਰ ਨਾੜੀਆਂ ਨੂੰ ਨਸ਼ਟ ਕਰ ਦਿੰਦੀ ਹੈ।

ਕਨਵ ਦਾ ਇਲਾਜ ਡਾ. ਸੈਫਾਲੀ ਗੁਲਾਟੀ (ਏਮਜ ਨਵੀਂ ਦਿੱਲੀ) ਅਤੇ ਡਾ. ਰਤਨਾ ਦੁਆ ਪੁਰੀ (ਸਰ ਗੰਗਾ ਰਾਮ ਹਸਪਤਾਲ) ਵੱਲੋਂ ਕੀਤਾ ਜਾ ਰਿਹਾ ਹੈ। ਡਾਕਟਰਾਂ ਮੁਤਾਬਕ ਉਕਤ ਬਿਮਾਰੀ ਦਾ ਇੱਕੋ-ਇਕ ਇਲਾਜ ਜੋਲਗਨਸਮਾ ਨਾਮਕ ਜੀਨ ਥੈਰੇਪੀ ਹੈ ਜਿਸ ਦਾ 17.50 ਕਰੋੜ ਰੁਪਏ (2.1 ਮਿਲੀਅਨ ਡਾਲਰ) ਖਰਚ ਹੈ। ਕਨਵ ਦੇ ਮਾਤਾ-ਪਿਤਾ ਅਮਿਤ ਅਤੇ ਗਰਿਮਾ ਇੱਕ ਹੇਠਲੇ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਜੋ ਇੰਨਾ ਮਹਿੰਗਾ ਇਲਾਜ ਬਰਦਾਸਤ ਨਹੀਂ ਕਰ ਸਕਦੇ। ਉਹ ਆਪਣੇ ਪੁੱਤਰ ਦੀ ਜਾਨ ਬਚਾਉਣ ਲਈ ਖੁੱਲੇ ਦਿਲ ਨਾਲ ਮੱਦਦ ਦੀ ਮੰਗ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ