ਲਸਾੜਾ ਡਰੇਨ ਦੀ ਸਫ਼ਾਈ ਨਾ ਹੋਣ ਖਿਆਫ਼ ਨਾਅਰੇਬਾਜ਼ੀ

People, Protest, Cleanness, Drain

ਜਸਵੰਤ ਸਿੰਘ, ਮਹਿਲ ਕਲਾਂ: ਇਲਾਕੇ ਵਿੱਚੋਂ ਲੰਘਦੀ ਅੱਪਰ ਲਸਾੜਾ ਡਰੇਨ ਦੀ ਬਰਸਾਤ ਤੋਂ ਪਹਿਲਾਂ ਸਫਾਈ ਨਾ ਕਰਵਾਉਣ ਨੂੰ ਲੈ ਕੇ ਡਰੇਨ ਨਾਲ ਲੱਗਦੇ ਕਿਸਾਨ ਹਰਪ੍ਰੀਤ ਸਿੰਘ ਦਿਓੁਲ ਦੀ ਅਗਵਾਈ ਹੇਠ ਰੋਹ ਵਿੱਚ ਆਏ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ।

ਇਸ ਮੌਕੇ ਕਿਸਾਨ ਹਰਪ੍ਰੀਤ ਸਿੰਘ ਦਿਓੁਲ, ਗੁਰਜੰਟ ਸਿੰਘ ਥਿੰਦ, ਜਸਪਾਲ ਸਿੰਘ ਦਿਓੁਲ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਬਰਸਾਤ ‘ਤੇ ਹੜ੍ਹਾ ਨੂੰ ਮੱਦੇਨਜਰ ਰਖਦਿਆ ਕਿਸਾਨਾਂ ਦੀਆਂ ਫਸਲਾਂ ਨੂੰ ਬਰਸਾਤ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਡਰੇਨਾਂ ਦੀ ਸਫ਼ਾਈ ਕਰਾਉਣ ਦੇ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹੋਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਪਿੰਡ ਹਮੀਦੀ,ਗੁਰਮ, ਗੁੰਮਟੀ, ਠੁੱਲੀਵਾਲ ਅਤੇ ਅਮਲਾ ਸਿੰਘ ਵਾਲਾ ਪਿੰਡਾਂ ਵਿਚਕਾਰ ਲੰਘਦੀ ਅੱਪਰ ਲਸਾੜਾ ਡਰੇਨ ਦੀ ਸਫਾਈ ਪਿਛਲੇ ਸਾਲ ਵਾਂਗ ਨਾ ਕਰਾਉਣ ਨੂੰ ਲੈ ਕੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ।

ਉਨ੍ਹਾਂ ਕਿਹਾ ਕਿ ਡਰੇਨ ਦੇ ਵਿਚ ਗਾਜਰ ਬੂਟੀ, ਝਾੜੀਆਂ, ਭੰਗ ਦੇ ਬੂਟੇ ਅਤੇ ਹੋਰ ਦਰੱਖਤ ਜਿੱਥੇ ਪਾਣੀ ਦੇ ਵਹਾਅ ਨੂੰ ਰੋਕ ਰਹੇ ਹਨ ਉਥੇ ਡਰੇਨ ਵਿਚ ਸੁੱਟਿਆ ਕਚਰਾ ਪਲਾਸਟਿਕ ਦੇ ਲਿਫਾਫੇ ਅਤੇ ਡਿੱਗੇ ਦਰਖਤ ਸਫਾਈ ਪ੍ਰਬੰਧਾਂ ਦੀ ਪੋਲ ਖੋਲ ਰਹੇ ਹਨ।

ਜਿ਼ਲ੍ਹਾ ਪ੍ਰਸ਼ਾਸਨ ਘੂਕ ਸੁੱਤਾ

ਉਕਤ ਕਿਸਾਨਾਂ ਨੇ ਕਿਹਾ ਕਿ ਭਾਵੇ ਪਿਛਲੇ ਸਾਲ ਬਰਸਾਤ ਦੇ ਮੌਸਮ ਸਮੇਂ ਡਰੇਨ ਵਿਭਾਗ ਨੇ ਕਿਸਾਨਾਂ ਦੇ ਗੁੱਸੇ ਨੂੰ ਸਾਂਤ ਕਰਨ ਲਈ ਡਰੇਨਾਂ ਵਿਚੋਂ ਮਸੀਨਾਂ ਨਾਲ ਬੰਨ ਖੋਲ ਕੇ ਪਾਣੀ ਕਢਾਇਆ ਗਿਆ ਸੀ, ਹੁਣ ਵੀ ਪ੍ਰਸਾਸਨ ਘੂਕ ਸੋ ਰਿਹਾ ਹੈ ਪ੍ਰਸ਼ਾਸਨ ਨੇ ਡਰੇਨ ਦੀ ਮੁੜ ਸਫਾਈ ਕਰਾਉਣ ਦੀ ਲੋੜ ਹੀ ਨਹੀ ਸਮਝੀ। ਇਸ ਸਮੇਂ ਕਿਸਾਨ ਗੋਬਿੰਦ ਸਿੰਘ ਦਿਓੁਲ, ਜਸਵੀਰ ਸਿੰਘ ਥਰੀਕੇ ਵਾਲੇ, ਬਲਜੀਤ ਸਿੰਘ, ਰਾਮ ਸਿੰਘ ਧਾਲੀਵਾਲ, ਜਗਦੀਪ ਸਿੰਘ, ਸਾਧੂ ਸਿੰਘ, ਰਣੀਆ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ ਅਤੇ ਬਲੌਰ ਸਿੰਘ ਤੋਂ ਇਲਾਵਾ ਹੋਰ ਕਿਸਾਨ ਵੀ ਹਾਜ਼ਰ ਸਨ।

ਇਸ ਸਬੰਧੀ ਜਦੋਂ ਡਰੇਨ ਵਿਭਾਗ ਦੇ ਐਸਡੀਓ ਵਿਸਵਪਾਲ ਗੋਇਲ ਨੇ ਸੰਪਰਕ ਕਰਨ ਤੇ ਦੱਸਿਆ ਕਿ ਅੱਪਰ ਲਸਾੜਾ ਡਰੇਨ ਦੀ ਸਫਾਈ ਲਈ ਕੋਈ ਫੰਡ ਨਾਲ ਜਾਰੀ ਹੋਣ ਕਰਕੇ ਇਹ ਸਫ਼ਾਈ ਨਹੀਂ ਹੋ ਸਕੀ।