ਪਟਿਆਲਾ ਦੇ 22 ਐਮ.ਸੀ. ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਹੋਏ ਸਾਮਲ

Punjab Lok Congress Sachkahoon

ਪਟਿਆਲਾ ਦੇ 22 ਐਮ.ਸੀ. ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਹੋਏ ਸਾਮਲ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅੱਜ ਇੱਥੇ ਇੱਕ ਸਮਾਗਮ ਦੌਰਾਨ ਪਟਿਆਲਾ ਦੇ 22 ਕੌਂਸਲਰ ਅਤੇ ਸੀਨੀਅਰ ਪਟਿਆਲਾ ਕਾਂਗਰਸੀ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਸਾਮਲ ਹੋ ਗਏ। ਇਹ ਕੌਸਲਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਅਗਵਾਈ ’ਚ ਸ਼ਾਮਲ ਹੋਏ। ਅੱਜ ਪਾਰਟੀ ਵਿੱਚ ਸਾਮਲ ਹੋਣ ਵਾਲਿਆਂ ਵਿੱਚ ਕੌਸਲਰ ਗਿੰਨੀ ਨਾਗਪਾਲ, ਅਤੁਲ ਜੋਸੀ, ਸਰੋਜ ਸਰਮਾ, ਸੇਰੂ ਪੰਡਿਤ, ਲੀਲਾ ਰਾਣੀ, ਸੰਦੀਪ ਮਲਹੋਤਰਾ, ਸੋਨੀਆ ਕਪੂਰ, ਵਰਸਾ ਕਪੂਰ, ਮੋਨਿਕਾ ਸਰਮਾ, ਮਾਇਆ ਦੇਵੀ, ਵਿਨਤੀ ਸੰਗਰ, ਗੁਰਿੰਦਰ ਕਾਲੇਕਾ, ਵਿਜੇ ਕੂਕਾ, ਡਾ. ਰਜਨੀ ਸਰਮਾ, ਸਤਵੰਤ ਰਾਣੀ, ਕਮਲੇਸ ਕੁਮਾਰੀ, ਜਸਪਾਲ ਕੌਰ, ਦੀਪਿਕਾ ਗੁਰਾਬਾ, ਪ੍ਰੋਮਿਲਾ ਮਹਿਤਾ, ਜਰਨੈਲ ਸਿੰਘ, ਸੁਨੀਤਾ ਗੁਪਤਾ ਅਤੇ ਹੈਪੀ ਵਰਮਾ ਆਦਿ ਸ਼ਾਮਲ ਹਨ।

ਇਸ ਤੋਂ ਇਲਾਵਾ ਕਰਨ ਗੌੜ, ਮਨੀ ਗਰਗ, ਬਿੱਟੂ ਜਲੋਟਾ, ਕਿਰਨ ਮੱਕੜ, ਕਿਰਨ ਖੰਨਾ, ਰਣਬੀਰ ਕੱਟੀ, ਅਨਿਲ ਕੁਮਾਰ ਬਿੱਟੂ, ਮਿੰਟੂ ਵਰਮਾ, ਸੰਭੂ, ਮਨੀਸ ਪੁਰੀ, ਹਰਦੇਵ ਬਾਲੀ, ਰਾਣਾ ਸੁਰਿੰਦਰਪਾਲ ਸਿੰਘ, ਸੂਰਜ ਭਾਟੀਆ, ਟੋਨੀ ਬਿੰਦਰਾ, ਡਾ. ਸੁਰਿੰਦਰਜੀਤ ਸਿੰਘ ਰੂਬੀ, ਨਰਿੰਦਰ ਸਹਿਗਲ, ਸੰਜੇ ਸਰਮਾ, ਰਜਿੰਦਰਪਾਲ, ਹਰੀਸ ਕਪੂਰ, ਮਿਕੀ ਕਪੂਰ, ਹੈਪੀ ਸਰਮਾ, ਨੱਥੂ ਰਾਮ, ਰੂਪ ਕੁਮਾਰ, ਬੰਟੀ ਸਹਿਗਲ, ਸੰਨੀ ਗੁਰਾਬਾ, ਹਰਚਰਨ ਸਿੰਘ (ਪੱਪੂ) ਅਤੇ ਸਤਪਾਲ ਮਹਿਤਾ ਵੀ ਪੰਜਾਬ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਪੰਜਾਬ ਲੋਕ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਕੇ ਕੇ ਮਲਹੋਤਰਾ, ਸੀਨੀਅਰ ਆਗੂ ਕੇ ਕੇ ਸਰਮਾ, ਵਿਸਵਾਸ ਸੈਣੀ, ਅਨਿਲ ਮੰਗਲਾ ਅਤੇ ਸੋਨੂੰ ਸੰਗਰ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ