ਜਲਾਲਆਣੇ ‘ਚ ਆਇਆ ਨੂਰੇ ਜਲਾਲ

Shah Satnam Ji Maharaj

ਜਲਾਲਆਣੇ ‘ਚ ਆਇਆ ਨੂਰੇ ਜਲਾਲ 

ਸ਼ਹਿਨਸ਼ਾਹੀ ਨੂਰੀ ਬਾਲ ਮੁਖੜੇ ਨੂੰ ਜੋ ਵੀ ਵੇਖੇ, ਵੇਖਦਾ ਹੀ ਰਹਿ ਜਾਵੇ, ਨੂਰੀ ਮੁਖੜੇ ਤੋਂ ਨਜ਼ਰ ਹਟਾਉਣ ਦਾ ਦਿਲ ਹੀ ਨਾ ਕਰੇ ਇੱਕ ਝਿਉਰ ਦੀ ਮਿਸਾਲ ਵੀ ਇੱਥੇ ਪੇਸ਼ ਹੈ ਉਹ ਰੋਜ਼ਾਨਾ ਘਰ ‘ਚ ਪਾਣੀ ਭਰਨ ਆਉਂਦਾ ਸੀ ਅਤੇ ਪੂਜਨੀਕ ਪਰਮ ਪਿਤਾ ਜੀ (Shah Satnam Ji Maharaj) ਦੇ ਬਾਲ ਸਰੂਪ ਨੂੰ ਪੰਘੂੜੇ ਨੇੜੇ ਕਈ ਘੰਟਿਆਂ ਤੱਕ ਖੜ੍ਹ ਕੇ ਦੀਦਾਰ ਕਰਦਾ।

ਇੱਕ ਦਿਨ ਪੂਜਨੀਕ ਮਾਤਾ ਜੀ ਨੇ ਟਿਕਟਕੀ ਲਾ ਕੇ ਖੜ੍ਹੇ ਉਸ ਭਾਈ ਨੂੰ ਟੋਕ ਵੀ ਦਿੱਤਾ ਕਿ ਤੁਸੀਂ ਰੋਜ਼ਾਨਾ ਇੰਨੀ-ਇੰਨੀ ਦੇਰ ਤੱਕ ਕੀ ਵੇਖਦੇ ਹੋ? ਉਸ ਭਾਈ ਨੇ ਨਿਮਰਤਾ ਨਾਲ ਜਵਾਬ ਦਿੱਤਾ ਮਾਤਾ ਜੀ,ਆਪ ਜੀ ਦੇ ਲਾਡਲੇ ‘ਚ ਮੈਨੂੰ ਈਸ਼ਟਦੇਵ (ਪਰਮੇਸ਼ਵਰ) ਦੇ ਦਰਸ਼-ਦੀਦਾਰ ਹੁੰਦੇ ਹਨ ਮੈਂ ਕਿਸੇ ਗਲਤ-ਭਾਵਨਾ ਨਾਲ ਨਹੀਂ ਸ਼ਰਧਾਪੂਰਵਕ ਦੀਦਾਰ ਕਰਦਾ ਹਾਂ।

ਅਜਿਹੀ ਹੀ ਇੱਕ ਹੋਰ ਵੀ ਘਟਨਾ ਜ਼ਿਕਰਯੋਗ ਹੈ, ਜਦੋਂ ਪੂਜਨੀਕ ਮਾਤਾ ਜੀ ਨੇ ਕਿਸੇ ਸਾਧੂ-ਸੁਭਾਅ ਸਖਸ਼ ਨੂੰ ਆਪਣੇ ਲਾਡਲੇ ਦੇ ਪਾਲਣੇ ਕੋਲ ਖੜ੍ਹਾ ਪਾਇਆ ਤਾਂ ਤੁਰੰਤ ਆ ਕੇ ਰੀਤੀ ਰਿਵਾਜ਼ ਅਨੁਸਾਰ ਤਵੇ ਤੋਂ ਕਾਲਾ ਟਿੱਕਾ ਆਪਣੇ ਲਾਡਲੇ ਨੂੰ ਲਾ ਦਿੱਤਾ ਤਾਂ ਕਿ ਕਿਸੇ ਦੀ ਬੁਰੀ ਨਜ਼ਰ ਲਾਡਲੇ ਨੂੰ ਨਾ ਲੱਗੇ ਤਾਂ ਇਹ ਵੇਖ ਕੇ ਉਸ ਸਾਧੂ ਨੇ ਆਦਰ ਸਨਮਾਨ ਦੇ ਨਾਲ ਮਾਤਾ ਜੀ ਨੂੰ ਕਿਹਾ, ਮਾਤਾ ਜੀ ਫਕੀਰਾਂ ਦੀ ਨਜ਼ਰ ਨਹੀਂ ਲੱਗਿਆ ਕਰਦੀ ਉਸ ਬਾਬੇ ਨੇ ਕਿਹਾ, ਮਾਤਾ ਜੀ, ਤੁਹਾਡੇ ਪੁੱਤਰ ਦੇ ਪੈਰ ‘ਚ ਪੂਰਾ ਪਦਮ ਚਿੰਨ੍ਹ ਹੈ ਤੁਹਾਡਾ ਬੇਟਾ ਕੋਈ ਮਹਾਨ ਸਖਸ਼ੀਅਤ ਹੈ ਇਨ੍ਹਾਂ ਦੇ ਦਰਸ਼-ਦੀਦਾਰ ਕਰਕੇ ਮੈਨੂੰ ਪਰਮ ਸੁੱਖ ਦਾ ਅਹਿਸਾਸ ਹੋਇਆ ਹੈ।

(Shah Satnam Ji Maharaj)

Shah Satnam Ji Maharaj

”ਜੈਲਦਾਰਾ ਦਾ ਮੁੰਡਾ (ਪੂਜਨੀਕ ਪਰਮ ਪਿਤਾ ਜੀ) ਕੋਈ ਖਾਸ ਹਸਤੀ ਹੈ’

ਪੂਜਨੀਕ ਮਾਤਾ-ਪਿਤਾ ਜੀ ਨੇ ਆਪਣੇ ਲਾਡਲੇ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਅਤੇ ਪਰਮ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (ਡੇਰਾ ਸੱਚਾ ਸੌਦਾ ਦੇ ਸੰਸਥਾਪਕ) ਨਾਲ ਮਿਲਾਪ ਤੋਂ ਬਾਅਦ ਸਰਦਾਰ ਹਰਬੰਸ ਸਿੰਘ ਜੀ ਤੋਂ ਬਦਲ ਕੇ ਆਪ ਜੀ ਦਾ ਨਾਂਅ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ।

ਬਚਪਨ ਤੋਂ ਜਿਉਂ-ਜਿਉਂ ਆਪ ਜੀ ਵੱਡੇ ਹੁੰਦੇ ਗਏ, ਆਪ ਜੀ ਦੇ ਚਾਨਣ ਦਾ ਦਾਇਰਾ ਹੋਰ ਵੱਡਾ ਹੁੰਦਾ ਗਿਆ ਹਾਲੇ ਆਪ ਜੀ ਬਚਪਨ ਅਵਸਥਾ ‘ਚ ਹੀ ਸਨ ਕਿ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਪਰਮਾਤਮਾ ‘ਚ ਲੀਨ ਹੋ ਗਏ ਤਾਂ ਇਸ ‘ਤੇ ਆਪ ਜੀ ਦਾ ਬਚਪਨ ਪੂਜਨੀਕ ਮਾਤਾ ਜੀ ਅਤੇ ਆਪ ਜੀ ਦੇ ਪੂਜਨੀਕ ਮਾਮਾ ਜੀ ਸਰਦਾਰ ਵੀਰ ਸਿੰਘ (ਡੇਰਾ ਸੱਚਾ ਸੌਦਾ ‘ਚ ਬਤੌਰ ਸਤਿ ਬ੍ਰਹਮਚਾਰੀ ਸੇਵਾਦਾਰ ਰਹਿੰਦੇ ਹੋਏ ਓੜ ਨਿਭਾ ਗਏ ਹਨ) ਦੀ ਦੇਖ-ਰੇਖ ‘ਚ ਗੁਜਰਿਆ ਬਚਪਨ ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਖੇਡ (ਬਚਪਨ ਦੇ ਚੋਜ) ਵੀ ਇਲਾਹੀ ਹੀ ਸਨ

ਆਪ ਜੀ ਦੀ ਬੋਲਬਾਣੀ, ਹਾਵ-ਭਾਵ, ਚਾਲ ਢਾਲ, ਖੇਡ ਕੁੱਦ ਹਰ ਕਿਰਿਆ ਅਤੇ ਹਰ ਕਾਰਜ ‘ਚ ਇਲਾਹੀ ਨੂਰ ਝਲਕਦਾ ਸੀ ਤਦ ਵੀ ਸਨੇਹੀ ਸੱਜਣ ਇਹੀ ਕਹਿੰਦੇ ਕਿ ”ਜੈਲਦਾਰਾ ਦਾ ਮੁੰਡਾ (ਪੂਜਨੀਕ ਪਰਮ ਪਿਤਾ ਜੀ) ਕੋਈ ਖਾਸ ਹਸਤੀ ਹੈ’

ਕਦੇ ਕੋਈ ਨਿਰਾਸ਼ ਨਹੀਂ ਮੋੜਿਆ

ਪੂਜਨੀਕ ਮਾਤਾ ਜੀ ਦੇ ਉੱਤਮ ਸੰਸਕਾਰਾਂ ਦਾ ਵੀ ਆਪ ਜੀ ਦੇ ਪਵਿੱਤਰ ਜੀਵਨ ‘ਚ ਆਪਣਾ ਇੱਕ ਮਹੱਤਵਪੂਰਨ ਸਥਾਨ ਰਿਹਾ ਹੈ ਕੋਈ ਵੀ ਦਰਵਾਜੇ ‘ਤੇ ਆ ਗਿਆ ਕੁਝ ਪਾਉਣ ਦੀ ਉਮੀਦ ਨਾਲ, ਆਪ ਜੀ ਨੇ ਉਸ ਦੀ ਉਮੀਦ ਤੋਂ ਕਿਤੇ ਜ਼ਿਆਦਾ ਉਸ ਦੀ ਝੋਲੀ ‘ਚ ਪਾਇਆ ਇੱਕ ਵਾਰ ਜਿਮੀਂਦਾਰ ਆਇਆ, ਜ਼ਮੀਨ ਤਾਂ ਬੇਸ਼ੱਕ ਘੱਟ ਸੀ, ਖੇਤੀ ਕਾਰਜਾਂ ਲਈ ਊਠਣੀ (ਬੋਤੀ) ਲੈਣ ਦੀ ਇੱਛਾ ਸੀ, ਪਰ ਆਰਥਿਕ ਮੰਦਹਾਲੀ ਕਾਰਨ ਸੰਭਵ ਨਹੀਂ ਹੋ ਸਕਿਆ ਸੀ ਉਹ ਸਖਸ਼ ਪੂਜਨੀਕ ਮਾਤਾ ਜੀ ਕੋਲ ਇਸੇ ਉਮੀਦ ਨਾਲ ਆਇਆ।

ਪੂਜਨੀਕ ਸ਼ਹਿਨਸ਼ਾਹ ਜੀ ਪੂਜਨੀਕ ਮਾਤਾ ਜੀ ਕੋਲ ਹੀ ਬੈਠੇ ਹੋਏ ਸਨ ਉਸ ਸਮੇਂ ਸੌ-ਪੰਜਾਹ ‘ਚ ਵਧੀਆ ਊਠਣੀ ਮਿਲ ਜਾਂਦੀ ਸੀ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਮਾਤਾ ਜੀ ਤੋਂ ਸੌ ਰੁਪਏ ਦਿਵਾ ਦਿੱਤੇ ਕਿ ਜਦੋਂ ਤੇਰੇ ਤੋਂ ਸੰਭਵ ਹੋਇਆ ਉਦੋਂ ਮੋੜ ਦੇਣਾ ਇਸ ਤਰ੍ਹਾਂ ਕਰਦੇ-ਕਰਦੇ ਇੱਕ ਦੋ ਸਾਲ ਲੰਘ ਗਏ, ਉਹ ਜਿਮੀਂਦਾਰ ਪੈਸੇ ਨਹੀਂ ਮੋੜ ਸਕਿਆ, ਉਦੋਂ ਤੱਕ ਉਸ ਦੇ ਘਰ ਬੱਚਾ ਪੈਦਾ ਹੋ ਗਿਆ ਹੁਣ ਖਰਚ ਹੋਰ ਵੀ ਵਧ ਗਿਆ, ਉਸ ਦੀ ਇੱਕ ਮੱਝ ਸੂਈ ਹੋਈ ਸੀ,

ਘਰ ‘ਚ ਦੁੱਧ-ਘਿਓ ਦੀ ਤਾਂ ਹੁਣ ਸਖ਼ਤ ਜਰੂਰਤ ਸੀ, ਪਰ ਦੂਜੇ ਪਾਸੇ ਸਿਰ ‘ਤੇ ਕਰਜ਼ੇ ਦਾ ਭਾਰ ਕਿਵੇਂ ਉੱਤਰੇ ਇੱਕ ਦਿਨ ਉਸ ਨੇ ਆਪਣੀ ਉਹ ਮੱਝ ਪੂਜਨੀਕ ਮਾਤਾ ਜੀ ਦੇ ਘਰ ਲਿਆ ਕੇ ਕਿੱਲੇ ਨਾਲ ਬੰਨ੍ਹ ਦਿੱਤੀ, ਹਾਲਾਂਕਿ ਪੂਜਨੀਕ ਮਾਤਾ ਜੀ ਨੇ ਬਹੁਤ ਮਨ੍ਹਾ ਕੀਤਾ, ਪਰ ਉਸ ਨੇ ਆਪਣੀ ਬੇਵਸੀ ਪ੍ਰਗਟਾਉਂਦਿਆਂ ਬੇਨਤੀ ਕੀਤੀ ਕਿ ਮਾਤਾ ਜੀ ਪੈਸਾ ਘਰ ‘ਚ ਖਰਚ ਹੋ ਗਿਆ ਅਤੇ ਬਣ ਨਹੀਂ  ਰਿਹਾ ਇਸ ਲਈ ਇਹ ਮੱਝ ਨਾਲ ਕਰਜ਼ਾ ਅਦਾ ਕਰ ਰਿਹਾ ਹਾਂ।

ਪੂਜਨੀਕ ਪਿਤਾ ਜੀ  ਉਸ ਸਮੇਂ ਘਰ ‘ਚ ਨਹੀਂ ਸਨ ਘਰ ਆਉਣ ‘ਤੇ ਪਤਾ ਲੱਗਿਆ ਤਾਂ ਤੁਰੰਤ ਉਸ ਨੂੰ ਸੱਦ ਕੇ ਸਮਝਾਇਆ ਕਿ ਇਹ ਤੂੰ ਕੀ ਕੀਤਾ ਘਰ ‘ਚ ਤੁਹਾਡੀ ਪਤਨੀ ਨੂੰ ਦੁੱਧ ਦੀ ਜ਼ਰੂਰਤ ਹੈ, ਛੋਟਾ ਬੱਚਾ ਹੈ, ਕੋਈ ਗੱਲ ਨਹੀਂ ਸਾਡੇ ਪੈਸੇ ਨਹੀਂ ਆਉਣਗੇ ਤਾਂ ਕੋਈ ਗੱਲ ਨਹੀਂ ਪਰ ਇਹ ਅਸੀਂ ਨਹੀਂ ਸਹਿ ਸਕਾਂਗੇ ਤੁਹਾਡਾ ਬੱਚਾ ਹੈ, ਕੀ ਉਹ ਸਾਡਾ ਕੁਝ ਨਹੀਂ ਲੱਗਦਾ? ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਦਿਆਲੂ ਸੁਭਾਅ ਰਾਹੀਂ ਉਸ ਦਾ ਹੌਂਸਲਾ ਵਧਾਇਆ ਅਤੇ ਮੱਝ ਮੋੜ ਦਿੱਤੀ ਅਤੇ ਹੋਰ ਵੀ ਮੱਦਦ ਦਾ ਭਰੋਸਾ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ