ਪਾਕਿਸਤਾਨ ਨੇ ਦਿੱਤਾ ਭਾਰਤ ਨੂੰ 268 ਦੌੜਾਂ ਦਾ ਟੀਚਾ

Pakistan, Target,India

ਪਾਕਿਸਤਾਨ ਦੀ ਪਹਿਲੀ ਵਿਕਟ 90 ਦੌੜਾਂ ‘ਤੇ ਡਿੱਗੀ

ਮੁੰਬਈ : ਬੰਗਲਾਦੇਸ਼ ਦੇ ਸ਼ੇਰੇ ਬੰਗਲਾ ਸਟੇਡੀਅਮ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ ਸਾਹਮਣੇ ਹਨ। ਏ. ਸੀ. ਸੀ. ਐਮਰਜਿੰਗ ਏਸ਼ੀਆ ਕੱਪ ਅੰਡਰ 23 ਦੇ ਸੈਮੀਫਾਈਨਲ ਵਿਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ ਅਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਭਾਰਤ ਅੱਗੇ 50 ਓਵਰਾਂ ਵਿਚ 268 ਦੌੜਾਂ ਦਾ ਟੀਚਾ ਰੱਖਿਆ ਹੈ। India

ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਦੀ ਸ਼ੁਰੂਆਤ ਸ਼ਾਨਦਾਰ ਰਹੀ। ਟੀਮ ਦਾ ਪਹਿਲਾਂ ਵਿਕਟ 90 ਦੌੜਾਂ ‘ਤੇ ਡਿੱਗਿਆ। ਪਾਕਿਸਤਾਨ ਵੱਲੋਂ ਸਭ ਤੋਂ ਵੱਧ ਦੌੜਾਂ ਓਪਨਰ ਯੂਸੁਫ ਨੇ ਬਣਾਈਆਂ। ਉਸ ਨੇ 97 ਗੇਂਦਾਂ ‘ਤੇ 2 ਛੱਕੇ ਅਤੇ 3 ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਹੈਦਰ ਅਲੀ ਨੇ 43 ਅਤੇ ਸੈਫ ਬਦਰ ਨੇ 47 ਦੌੜਾਂ ਦਾ ਪਾਰੀ ਖੇਡੀ। ਭਾਰਤ ਵੱਲੋਂ ਸਭ ਰਿਤਿਕ ਸ਼ੌਕੀਨ, ਸ਼ਿਵਮ ਮਵੀ ਅਤੇ ਸੌਰਵ ਦੂਬੇ ਨੇ 2-2 ਵਿਕਟਾਂ ਹਾਸਲ ਕੀਤੀਆਂ।

ਟੀਮਾਂ: ਪਾਕਿਸਤਾਨ : ਓਮਰ ਯੂਸਫ, ਹੈਦਰ ਅਲੀ, ਰੋਹੇਲ ਨਜ਼ੀਰ (ਕਪਤਾਨ), ਖੁਸ਼ਦਿਲ ਸ਼ਾਹ, ਅਮਦ ਬੱਟ, ਸੈਫ ਬਦਰ, ਇਮਰਾਨ ਰਫੀਕ, ਸੌਦ ਸ਼ਕੀਲ, ਅਕੀਫ ਜਾਵੇਦ, ਮੁਹੰਮਦ ਹਸਨੈਨ, ਉਮਰ ਖਾਨ।
ਭਾਰਤ : ਸ਼ਰਥ ਬੀ.ਆਰ. (ਕਪਤਾਨ), ਆਰੀਅਨ ਜੁਆਲ, ਸਨਵੀਰ ਸਿੰਘ, ਅਰਮਾਨ ਜਾਫਰ, ਚਿੰਮਯ ਸੁਤਾਰ, ਐਸ. ਕੇ. ਸ਼ਰਮਾ, ਰਿਤਿਕ ਸ਼ੋਕੀਨ, ਸ਼ਿਵਮ ਮਾਵੀ, ਯਸ਼ ਰਾਠੌੜ, ਸੌਰਭ ਦੂਬੇ, ਸਿਧਾਰਥ ਦੇਸਾਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।