ਓਲੰਪਿਕ ਲਈ ਸਾਡੀ ਤਿਆਰੀ ਸਹੀ ਦਿਸ਼ਾ ‘ਚ : ਅਪੂਰਵੀ

Preparation, Olympics, Right Direction,  Apurvi 

ਨਵੀਂ ਦਿੱਲੀ (ਏਜੰਸੀ)। ਆਈਐਸਐਸਐਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਮਿਕਸਡ ਟੀਮ ਇਵੈਂਟ ‘ਚ ਸੋਨ ਤਮਗਾ ਹਾਸਲ ਕਰਨ ਵਾਲੀ ਭਾਰਤੀ ਨਿਸ਼ਾਨੇਬਾਜ ਅਪੂਰਵੀ ਚੰਦੇਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਦੀ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਲਈ ਤਿਆਰੀਆਂ ਸਹੀ ਦਿਸ਼ਾ ‘ਚ ਚੱਲ ਰਹੀਆਂ ਹਨ ਹਾਲ ਹੀ ‘ਚ ਬ੍ਰਾਜੀਲ ‘ਚ ਸਮਾਪਤ ਹੋਏ ਆਈਐਸਐਸਐਫ ਨਿਸ਼ਾਨੇਬਾਜੀ ਵਿਸ਼ਵ ਕੱਪ ‘ਚ ਵਧੀਆ ਪ੍ਰਦਰਸ਼ਨ ਕਰਕੇ ਵਾਪਸ ਪਰਤੀ ਭਾਰਤੀ ਨਿਸ਼ਾਨੇਬਾਜੀ ਨੇ ਇੱਥੇ ਭਾਰਤੀ ਖੇਡ ਅਥਾਰਟੀ ਅਫਤਰ ‘ਚ ਖੇਡ ਮੰਤਰੀ ਕਿਰੇਨ ਰਿਜਿਜੁ ਨਾਲ ਮੁਲਾਕਾਤ ਕੀਤੀ ਅਪੂਰਵੀ ਨੇ ਕਿਹਾ, ਹਾਲ ਦੇ ਟੂਰਨਾਮੈਂਟਾਂ ‘ਚ ਅਸੀਂ ਵਧੀਆ ਪ੍ਰਦਰਸ਼ਨ ਕੀਤਾ। (Olympic Games)

ਏਸੀਆ ਚੈਂਪੀਅਨਸ਼ਿਪ ਤੋਂ ਪਹਿਲਾਂ ਕੈਂਪ ਲੱਗਣ ਦੀ ਉਮੀਦ ਹੈ, ਜਿਸ ਨਾਲ ਅਸੀਂ ਇੱਥੋਂ ਦੇ ਮਹੌਲ ‘ਚ ਢਲ ਸਕੀਏ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟੂਰਨਾਮੈਂਟ ‘ਚ ਵੀ ਅਸੀਂ ਵਧੀਆ ਓਲੰਪਿਕ ਤੇ ਹੋਰ ਟੂਰਨਾਮੈਂਟਾਂ ‘ਚ ਕੰਮ ਆਵੇਗਾ ਸਾਡਾ ਆਤਮਵਿਸ਼ਵਾਸ ਇਸ ਜਿੱਤ ਨਾਲ ਵਧਿਆ ਹੈ ਉਨ੍ਹਾਂ ਨੇ ਕਿਹਾ, ਅਸੀਂ ਜਿੱਥੇ ਵਧੀਆ ਪ੍ਰਦਰਸ਼ਨ ਕੀਤਾ ਪਰ ਅੱਗੇ ਲਈ ਸਾਨੂੰ ਇਸੇ ਤਰ੍ਹਾਂ ਹੀ ਮਿਹਨਤ ਕਰਨੀ ਹੋਵੇਗੀ ਇਸ ਵਾਰ ਮੈਂ ਮਿਕਸਡ ‘ਚ ਸੋਨ ਤਮਗਾ ਜਿੱਤਿਆ ਪਰ ਏਕਲ ‘ਚ ਸਫਲ ਨਹੀਂ ਹੋ ਸਕੀ ਹਾਲਾਂਕਿ ਮੇਰਾ ਪ੍ਰਦਰਸ਼ਨ ਇਸ ਸਾਲ ਵਧੀਆ ਰਿਹਾ ਹੈ। (Olympic Games)

ਮੈਂ ਇਸ ਸਾਲ ਦੇ ਦੋ ਤਮਗੇ ਜਿੱਤ ਹਨ ਤੇ ਚੀਨ ‘ਚ ਬਹੁਤ ਘੱਟ ਅੰਤਰ ਨਾਲ ਤਮਗਾ ਜਿੱਤਣ ‘ਚ ਰਹਿ ਗਈ ਸੀ ਮੈਂ ਫਿਲਹਾਲ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਾਂ ਪਰ ਅੱਗੇ ਲਈ ਹੋਰ ਮਿਹਨਤ ਕਰਨੀ ਹੈ ਅਪੂਰਵੀ ਨੇ ਕਿਹਾ, ਮੈਂ 2008 ‘ਚ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਸੀ ਤੇ ਹੁਣ ਮੈਨੂੰ ਇਸ ਵਿੱਚ 11 ਸਾਲ ਹੋ ਚੁੱਕੇ ਹਨ ਇਸ ਦੌਰਾਨ ਕਈ ਦਿੱਕਤਾਂ ਦੇਖਣ ਨੂੰ ਮਿਲੀਆਂ ਪਰ ਮੈਂ ਸਿਰਫ ਆਪਣੇ ਪ੍ਰਦਰਸ਼ਨ ‘ਤੇ ਧਿਆਨ ਕੇਂਦਰਿਤ ਕੀਤਾ ਅਪੂਰਵੀ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਵੀ ਦਿੱਤਾ ਤੇ ਕਿਹਾ ਕਿਉ ਹਮੇਸ਼ਾ ਉਸਦੇ ਨਾਲ ਰਹੇ ਤੇ ਉਸਦਾ ਸਮਰਥਨ ਕੀਤਾ। (Olympic Games)