ਬਠਿੰਡਾ ਪੁਲਿਸ ਵੱਲੋਂ ਜਾਅਲੀ ਭਾਰਤੀ ਕਰੰਸੀ ਸਮੇਤ ਜੀਜਾ-ਸਾਲੀ ਕਾਬੂ

Bathinda Police, Jija-Sali, Fake, Indian Currency

ਪੁਲਿਸ ਨੇ 10 ਲੱਖ 6 ਹਜਾਰ 400 ਰੁਪਏ ਨੋਟ ਕੀਤੇ ਬਰਾਮਦ | Bathinda Police

ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਪੁਲਿਸ ਦੇ ਸੀਆਈਏ ਸਟਾਫ (ਟੂ) ਨੇ ਫਰਜ਼ੀ ਭਾਰਤੀ ਕਰੰਸੀ ਸਮੇਤ ਜੀਜਾ ਅਤੇ ਸਾਲੀ ਨੂੰ ਗ੍ਰਿਫਤਾਰ ਕਰਕੇ ਮੁਲਕ ਨੂੰ ਆਰਥਿਕ ਢਾਹ ਲਾਉਣ ਦੀ ਕੋਸ਼ਿਸ਼ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ ਨੋਟਬੰਦੀ ਉਪਰੰਤ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਬਠਿੰਡਾ ਜਿਲ੍ਹੇ ‘ਚ ਸਾਹਮਣੇ ਨਹੀਂ ਆਇਆ ਸੀ ਹੁਣ ਨਵੇਂ ਨੋਟਾਂ ਦੇ ਫਰਜ਼ੀ ਨੋਟ ਦੇਖ ਕੇ ਪੁਲਿਸ ਅਫਸਰ ਵੀ ਦੰਗ ਰਹਿ ਗਏ ਹਨ ਪੁਲਿਸ ਨੇ ਦੋਵਾਂ ਦੇ ਕਬਜ਼ੇ ਚੋਂ 10 ਲੱਖ 6 ਹਜ਼ਾਰ 400 ਰੁਪਏ ਦੇ ਵੱਖ-ਵੱਖ ਤਰ੍ਹਾਂ ਦੇ ਜਾਅਲੀ ਨੋਟ ਬਰਾਮਦ ਕੀਤੇ ਹਨ ਖਾਸ ਪਹਿਲੂ ਹੈ ਕਿ ਇਹ ਪਹਿਲਾ ਮਾਮਲਾ ਹੈ। (Bathinda Police)

ਇਹ ਵੀ ਪੜ੍ਹੋ : ਵਿਦੇਸ਼ ਜਾਣ ਦੇ ਚਾਹਵਾਨ ਲੋਕ ਕਰਨ ਇਹ ਕੰਮ, ਪੁਲਿਸ ਪ੍ਰਸ਼ਾਸਨ ਦੀ ਸਲਾਹ

ਜਿਸ ‘ਚ ਪੁਲਿਸ ਨੂੰ ਕਵਿਤਾ ਸ਼ਰਮਾ ਨਾਂਅ ਦੀ ਔਰਤ ਨੇ ਸਾਹਮਣੇ ਆ ਕੇ ਸੂਹ ਦਿੱਤੀ ਹੈ, ਜਿਸ ਨਾਲ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ‘ਚ ਕਾਮਯਾਬ ਹੋਈ ਹੈ ਅੱਜ ਸੀਨੀਅਰ ਪੁਲਿਸ ਕਪਤਾਨ ਨੇ ਬਾਅਦ ਦੁਪਹਿਰ ਸੱਦੀ ਪ੍ਰੈਸ ਕਾਨਫਰੰਸ ‘ਚ ਇਸ ਗੰਭੀਰ ਮਾਮਲੇ ਸਬੰਧੀ ਪੱਤਰਕਾਰਾਂ ਅੱਗੇ ਤੱਥ ਰੱਖੇ ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਰਮਨਜੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਸ਼ਾਹਪੁਰ ਬੇਗੂ ਜਿਲ੍ਹਾ ਸਰਸਾ ਨੂੰ ਸੰਤਪੁਰਾ ਰੋਡ ‘ਤੇ ਅੰਡਰਬਰਿੱਜ ਕੋਲੋਂ 200 ਵਾਲੇ 4 ਅਤੇ 100 ਦੇ ਦੋ ਜਾਅਲੀ ਨੋਟਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਥਾਣਾ ਕੋਤਵਾਲੀ ਬਠਿੰਡਾ ‘ਚ ਧਾਰਾ 489 ਬੀ ਅਤੇ 489ਸੀ ਤਹਿਤ ਮੁਕੱਦਮਾ ਦਰਜ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਸੀ ਇਸ ਦੌਰਾਨ ਹੀ ਪੁਲਿਸ ਨੂੰ ਕਵਿਤਾ ਸ਼ਰਮਾ ਨਾਂਅ ਦੀ ਔਰਤ ਦੇ ਬਿਆਨਾਂ ਦੇ ਅਧਾਰ ‘ਤੇ ਜਗਦੀਸ਼ ਕੁਮਾਰ ਪੁੱਤਰ ਹਰਨਾਮ ਦਿੱਤਾ ਵਾਸੀ ਨਹਿਰ ਕਲੋਨੀ ਸਰਸਾ ਨੂੰ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕਰਕੇ ਨਾਮਜ਼ਦ ਕਰ ਲਿਆ ਹੈ। (Bathinda Police)

ਪੁਲਿਸ ਨੇ ਜਗਦੀਸ਼ ਕੁਮਾਰ ਕੋਲੋਂ 2 ਹਜ਼ਾਰ ਰੁਪਏ ਦੇ ਕੁੱਲ 415 ਨੋਟ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੀਮਤ 8 ਲੱਖ 30 ਹਜ਼ਾਰ ਬਣਦੀ ਹੈ ਇਵੇਂ ਹੀ ਡੇਢ ਲੱਖ ਰੁਪਏ ਦੇ 500 ਰੁਪਏ ਵਾਲੇ 3 ਸੌ ਨੋਟ, 20 ਹਜ਼ਾਰ ਰੁਪਏ ਦੇ 200 ਵਾਲੇ 100 ਨੋਟ ਅਤੇ 5400 ਰੁਪਏ ਦੇ 100 ਵਾਲੇ 54 ਫਰਜ਼ੀ ਨੋਟ ਬਰਾਮਦ ਕੀਤੇ ਹਨ ਉਨ੍ਹਾਂ ਦੱਸਿਆ ਕਿ ਪੁਲਿਸ ਹੁਣ ਇਨ੍ਹਾਂ ਤੋਂ ਇਨ੍ਹਾਂ ਫਰਜ਼ੀ ਨੋਟਾਂ ਦੀ ਤਿਆਰੀ ਅਤੇ ਵਿੱਕਰੀ ਸਬੰਧੀ ਡੂੰਘਾਈ ਨਾਲ ਪੁੱਛਗਿਛ ਕਰੇਗੀ ਤੇ ਜਿਸ ਕਿਸੇ ਦਾ ਹੱਥ ਇਸ ਕਾਲੇ ਕਾਰੋਬਾਰ ‘ਚ ਸਾਹਮਣੇ ਆਇਆ ਉਸ ‘ਤੇ ਵੀ ਪੁਲਿਸ ਦਾ ਸ਼ਿਕੰਜਾ ਕਸਿਆ ਜਾਏਗਾ ਇਸ ਮੌਕੇ ਐਸਪੀ (ਬਿਊਰੋ ਆਫ ਇਨਵੈਸਟੀਗੇਸ਼ਨ) ਗੁਰਵਿੰਦਰ ਸਿੰਘ ਸੰਘਾ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਅੱਤਵਾਦੀ ਪੰਨੂ ‘ਤੇ ਐਨਆਈਏ ਦਾ ਵੱਡਾ ਐਕਸ਼ਨ

ਘਰੇ ਹੀ ਲਾਈ ਟਕਸਾਲਮੁਲਜ਼ਮ ਜੀਜਾ-ਸਾਲੀ ਆਪਣੇ ਘਰ ‘ਚ ਹੀ ਜਾਅਲੀ ਨੋਟ ਤਿਆਰ ਕਰਦੇ ਸਨ ਪੁਲਿਸ ਨੇ ਜਗਦੀਸ਼ ਕੁਮਾਰ ਦੀ ਨਿਸ਼ਾਨਦੇਹੀ ‘ਤੇ ਜਾਅਲੀ ਨੋਟ ਤਿਆਰ ਕਰਨ ਵਾਲਾ ਸਕੈਨਰ ਬਰਾਮਦ ਕੀਤਾ ਹੈ ਹੁਣ ਤੱਕ ਰਮਨਜੀਤ ਕੌਰ ਅਤੇ ਜਗਦੀਸ਼ ਕੁਮਾਰ ਦੋ ਲੱਖ ਰੁਪਏ ਦੇ ਜਾਅਲੀ ਕਰੰਸੀ ਨੋਟ ਤਿਆਰ ਕਰਕੇ ਬਜ਼ਾਰ ‘ਚ ਚਲਾ ਚੁੱਕੇ ਹਨ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਰਿਜ਼ਰਵ ਬੈਂਕ ਵੱਲੋਂ ਤਿਆਰ ਕੀਤੇ ਜਾਂਦੇ ਨੋਟਾਂ ਦਾ ਕਾਗਜ਼ ਅਤੇ ਸਿਆਹੀ ਵਗੈਰਾ ਖਾਸ ਕਿਸਮ ਦੇ ਹੁੰਦੇ ਹਨ ਪੁਲਿਸ ਹੁਣ ਇਹ ਪਤਾ ਲਾਵੇਗੀ ਕਿ ਆਖਰ ਇਨ੍ਹਾਂ ਨੂੰ ਅਜਿਹਾ ਕਾਗਜ਼ ਆਦਿ ਕਿਸ ਤਰ੍ਹਾਂ ਮੁਹੱਈਆ ਹੋ ਗਿਆ ਪੁਲਿਸ ਨੇ ਮਾਮਲੇ ਦੀ ਤਹਿ ਤੱਕ ਜਾਣ ਲਈ ਰਿਜ਼ਰਵ ਬੈਂਕ ਆਫ ਇੰਡੀਆ ਨਾਲ ਤਾਲਮੇਲ ਦਾ ਫੈਸਲਾ ਵੀ ਲਿਆ ਹੈ।

ਹਨ੍ਹੇਰੇ ‘ਚ ਬਣਾਉਂਦੇ ਸਨ ਲੋਕਾਂ ਨੂੰ ਸ਼ਿਕਾਰ

ਮੁਲਜ਼ਮ ਰਮਨਜੀਤ ਕੌਰ ਅਤੇ ਜਗਦੀਸ਼ ਕੁਮਾਰ ਜ਼ਿਆਦਾਤਰ ਹਨ੍ਹੇਰੇ ‘ਚ ਫਰਜ਼ੀ ਕਰੰਸੀ ਚਲਾਉਂਦੇ ਸਨ ਹਨ੍ਹੇਰਾ ਹੋਣ ਕਾਰਨ ਸਾਹਮਣੇ ਵਾਲਾ ਵਿਅਕਤੀ ਚੰਗੀ ਤਰ੍ਹਾਂ ਜਾਂਚ ਵੀ ਨਹੀਂ ਕਰ ਪਾਉਂਦਾ ਸੀ, ਜਿਸ ਕਰਕੇ ਇਨ੍ਹਾਂ ਨੂੰ ਮੌਜਾਂ ਲੱਗੀਆਂ ਹੋਈਆਂ ਸਨ ਅਜੇ ਰਮਨਜੀਤ ਕੌਰ ਆਪਣੇ ਕੰਮ ‘ਚ ਲੱਗੀ ਹੋਈ ਸੀ ਕਿ ਸੀਆਈਏ ਸਟਾਫ (ਟੂ) ਦੇ ਏਐਸਆਈ ਗੁਰਮੁਖ ਸਿੰਘ  ਨੂੰ ਸੂਹ ਮਿਲ ਗਈ, ਜਿਸ ਦੇ ਅਧਾਰ ‘ਤੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਐਸਐਸਪੀ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਮੁਲਜ਼ਮ ਆਪਣੇ ਜਾਅਲੀ ਨੋਟਾਂ ਨੂੰ ਅਸਾਨੀ ਨਾਲ ਚਲਾਉਣ ਦੇ ਮੰਤਵ ਅਤੇ ਕਿਸੇ ਨੂੰ ਸ਼ੱਕ ਨਾ ਪਵੇ ਇੱਕ-ਅੱਧਾ ਨੋਟ ਅਸਲੀ ਵੀ ਵਿੱਚੇ ਚਲਾ ਦਿੰਦੇ ਸਨ।