12 ਸਾਲ ਦੇ ਬੱਚੇ ਦਾ ਸੁਫਨਾ ਹੋਇਆ ਪੂਰਾ

Dream, 12Year Child, Australia, Ashes

ਏਸ਼ੇਜ ਲਿਸਟ ਦੇਖਣ ਲਈ ਚਾਰ ਸਾਲ ਤੱਕ ਇਕੱਠਾ ਕਰਦਾ ਰਿਹਾ ਕੂੜਾ | Ashes Series

ਮੈਨਚੇਸਟਰ (ਏਜੰਸੀ)। ਏਸ਼ੇਜ ਸੀਰੀਜ ਸਬੰਧੀ ਆਸਟਰੇਲੀਆ ਤੇ ਇੰਗਲੈਂਡ ‘ਚ ਜ਼ਬਰਦਸਤ ਦੀਵਾਨਗੀ ਦੇਖਣ ਨੂੰ ਮਿਲਦੀ ਹੈ ਦੋਵਾਂ ਦੇਸਾਂ ਦੇ ਕ੍ਰਿਕਟ ਫੈਨ ਏਸ਼ੇਜ ਦੇਖਣ ਲਈ ਕੁਝ ਵੀ ਕਰ ਸਕਦੇ ਹਨ, ਜਿਸ ਵਿੱਚ 12 ਸਾਲ ਦਾ ਇੱਕ ਏਸ਼ੇਜ ਸੀਰੀਜ ਮੈਚ ਦੇਖਣ ਲਈ ਕਰੀਬ ਚਾਰ ਸਾਲ ਪੈਸੇ ਕਮਾਏ ਆਸਟਰੇਲੀਆ ‘ਚ 12 ਸਾਲ ਦੇ ਇੱਕ ਬੱਚੇ ਨੇ ਜੋ ਚਾਰ ਸਾਲ ਤੱਕ ਕੂੜਾ ਇਕੱਠਾ ਕਰਕੇ ਪੈਸੇ ਬਚਾਉਂਦਾ ਰਿਹਾ ਤਾਂ ਕਿ ਏਸ਼ੇਜ ਦਾ ਮੈਚ ਦੇਖ ਸਕੇ 12 ਸਾਲ ਦੇ ਇਸ ਬੱਚੇ ਨੇ ਆਪਣੇ ਆਂਢ-ਗੁਆਂਢ ‘ਚ ਕੂੜਾ ਚੁੱਕੇ ਕੇ ਪੈਸੇ ਇਕੱਠੇ ਕੀਤੇ ਤਾਂ ਕਿ ਆਸਟਰੇਲੀਆ ਟੀਮ ਨੂੰ ਇੰਗਲੈਂਡ ‘ਚ ਏਸ਼ੇਜ ਖੇਡਦੇ ਦੇਖ ਸਕੇ। (Ashes Series)

ਇਹ ਵੀ ਪੜ੍ਹੋ : ਵਿਦੇਸ਼ ਜਾਣ ਦੇ ਚਾਹਵਾਨ ਲੋਕ ਕਰਨ ਇਹ ਕੰਮ, ਪੁਲਿਸ ਪ੍ਰਸ਼ਾਸਨ ਦੀ ਸਲਾਹ

ਉਸਦੀ ਇਸ ਦੀਵਾਨਗੀ ਦਾ ਤੋਹਫਾ ਉਸਨੂੰ ਕ੍ਰਿਕਟਰਾਂ ਨਾਲ ਬੱਸ ‘ਚ ਯਾਤਰਾ ਦੇ ਰੂਪ ‘ਚ ਵੀ ਮਿਲਿਆ 2015 ‘ਚ ਮੈਕਸ ਵੇਟ ਨੇ ਆਸਟਰੇਲੀਆ ਟੀਮ ਨੂੰ ਆਪਣੀ ਸਰਜਮੀ ‘ਤੇ ਵਿਸ਼ਵ ਕੱਪ ਜਿੱਤਦੇ ਦੇਖਿਆ ਤਾਂ ਉਸ ਨੇ ਮਨ ਬਣਾਇਆ  ਕਿ ਚਾਰ ਸਾਲ ਬਾਅਦ ਉਹ ਏਸ਼ੇਜ ਸੀਰੀਜ ਦੇਖਣ ਇੰਗਲੈਂਡ ਜ਼ਰੂਰ ਜਾਵੇਗਾ ਉਸ ਦੇ ਪਿਤਾ ਡੇਮੀਅਨ ਵੇਟ ਨੇ ਕਿਹਾ ਕਿ ਜੇਕਰ ਉਹ 1500 ਆਸਟਰੇਲੀਆ ਡਾਲਰ ਕਮਾ ਸਕਾ ਤਾਂ ਹੀ ਊਹ ਉਸ ਨੂੰ ਇੰਗਲੈਂਡ ਲੈ ਕੇ ਜਾਣਗੇ ਮੈਕਸ ਨੇ ਆਪਣੀ ਮਾਂ ਨਾਲ ਮਿਲ ਕੇ ਹਫਤੇ ਦੇ ਅੰਤ ‘ਚ ਆਂਢ-ਗੁਆਂਢ ਦੇ ਘਰਾਂ ਦਾ ਕੂੜਾ ਉਠਾਉਣ ਦਾ ਕੰਮ ਸ਼ੁਰੂ ਕੀਤਾ ਹਰ ਘਰ ਤੋਂ ਉਸ ਨੂੰ ਇੱਕ ਡਾਲਰ ਮਿਲਣ ਲੱਗਿਆ ਚਾਰ ਸਾਲ ਤੱਕ ਉਹ ਇਹ ਕੰਮ ਕਰਦਾ ਰਿਹਾ।

ਬੂੰਦ-ਬੂੰਦ ਨਾਲ ਭਰਦਾ ਸਾਗਰ ਦੀ ਪੰਗਤੀ ਨੂੰ ਬਿਆਨ ਕਰਦਿਆਂ ਅਖੀਰ ਉਸਨੇ ਏਨਾ ਪੈਸਾ ਕਮਾ ਲਿਆ ਕਿ ਉਸਦੇ ਪਿਤਾ ਪੂਰੇ ਪਰਿਵਾਰ ਨੂੰ ਚੌਥਾ ਟੈਸਟ ਦਿਖਾਉਣ ਲਈ ਇੰਗਲੈਂਡ ਲੈ ਆਏ ਮੈਕਸ ਨੇ ਕਿਹਾ ਕਿ ਮੈਂ ਸਟੀਵ ਵਾ, ਜਸਿਟਨ ਲੈਂਗਰ ਤੇ ਨਾਥਨ ਲਿਓਨ ਦੇ ਕੋਲ ਬੈਠਾ ਲੈਂਗਰ ਨੇ ਮੈਨੂੰ ਪਲਾਨ ਬੁੱਕ ਦਿਖਾਈ ਜਿਸ ਨੂੰ ਮੈਂ ਦੇਖਦਾ ਹੀ ਰਹਿ ਗਿਆ ਵਾ ਨੂੰ ਮਿਲਣਾ ਅਜੀਬ ਜਿਹਾ ਰਿਹਾ ਉਸ ਆਪਣੇ ਦੋ ਪਸੰਦੀਦੇ ਕ੍ਰਿਕਟਰਾਂ ਨਾਲ ਵੀ ਮਿਲਣ ਦਾ ਮੌਕਾ ਦਿੱਤਾ ਉਸਨੇ ਕਿਹਾ ਕਿ ਸਟੀਵ ਸਮਿੱਥ ਤੇ ਪੈਟ ਕਮਿੰਸ ਮੇਰੇ ਪਸੰਦੀਦੇ ਕ੍ਰਿਕਟਰ ਹਨ ਮੈਂ ਉਸ ਕੋਲੋਂ ਉਸਦੀ ਤਿਆਰੀ ਤੇ ਖੇਡ ਬਾਰੇ ਗੱਲ ਕੀਤੀ ਬਹੁਤ ਮਜ਼ਾ ਆਇਆ ਦੂਜੇ ਦਿਨ ਲੰਚ ਦੇ ਸਮੇਂ ਆਸਟਰੇਲੀਆ ਤੇਜ਼ ਗੇਂਦਬਾਜ ਜੇਮਸ ਪੇਟੀਸ਼ਨ ਨੇ ਮੈਕਸ ਨੂੰ ਪੂਰੀ ਟੀਮ ਦੇ ਦਸਤਖਤ ਵਾਲੀ ਜਰਸੀ ਭੇਂਟ ਕੀਤੀ। (Ashes Series)