ਜਰਖੜ ਖੇਡਾਂ ਦਾ ਉਦਘਾਟਨੀ ਸਮਾਰੋਹ ਲਾਜਵਾਬ ਹੋ ਨਿੱਬੜਿਆ

Opening Ceremony , Jarrow, Games , Concludes

ਵੱਖ-ਵੱਖ ਸਕੂਲਾਂ ਕਾਲਜਾਂ ਵੱਲੋਂ ਕੀਤੇ ਮਾਰਚ ਪਾਸਟ ਨੇ ਦਰਸ਼ਕਾਂ ਦਾ ਮਨ ਮੋਹਿਆ

ਹਾਕੀ, ਕਬੱਡੀ, ਵਾਲੀਬਾਲ ਦੇ ਖਿਡਾਰੀਆਂ ਨੇ ਦਿਖਾਏ ਜੌਹਰ

ਸੱਚ ਕਹੂੰ ਨਿਊਜ਼/ਲੁਧਿਆਣਾ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਈਆਂ ਜਾ ਰਹੀਆਂ 33ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋ ਨਿੱਬੜਿਆ ਭਾਰੀ ਬਰਸਾਤ ਤੋਂ ਬਾਅਦ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਜਿਹੇ ਨਿੱਕਲੇ ਦਿਨ ਦੀ ਦੁਪਹਿਰ ਨੂੰ ਜਿਉਂ ਹੀ ਵੱਖ-ਵੱਖ ਸਕੂਲਾਂ ਦੇ ਮਾਰਚ ਪਾਸਟ ਤੇ ਹੋਰ ਸੱਭਿਆਚਾਰਕ ਵੰਨਗੀਆਂ ਨੇ ਉਦਘਾਟਨੀ ਸਮਾਰੋਹ ਨੂੰ ਬੇਹੱਦ ਲਾਜਵਾਬ ਬਣਾਇਆ।

 ਗੁੱਡ ਅਰਥ ਕਾਨਵੈਂਟ ਸਕੂਲ ਸਿਆੜ੍ਹ, ਕਲਗੀਧਰ ਅਕੈਡਮੀ ਦੁੱਗਰੀ, ਭੁੱਟਾ ਇੰਜੀਨੀਅਰ ਕਾਲਜ ਤੇ ਹੋਰ ਇਲਾਕੇ ਦੇ ਸਕੂਲੀ ਬੱਚਿਆਂ ਤੇ ਵੱਖ-ਵੱਖ ਟੀਮਾਂ ਵੱਲੋਂ ਕੀਤੇ ਮਾਰਚ ਪਾਸਟ ‘ਤੇ ਅੱਜ ਮੁੱਖ ਮਹਿਮਾਨ ਸ਼੍ਰੀ ਵਨੀਤ ਸ਼ਰਮਾ ਜੀ. ਐੱਮ. ਕੋਕਾ ਕੋਲਾ, ਹਰਚਰਨ ਸਿੰਘ ਭੁੱਲਰ ਜੁਆਇੰਟ ਡਾਇਰੈਕਟਰ ਵਿਜੀਲੈਂਸ, ਪ੍ਰੀਤਮ ਸਿੰਘ ਗਰੇਵਾਲ ਸਾਬਕਾ ਮੇਅਰ ਹੰਸਲੋ ਇੰਗਲੈਂਡ, ਬਾਈ ਸੁਰਜੀਤ ਸਿੰਘ ਸਾਹਨੇਵਾਲ ਮੁੱਖ ਸੇਵਾਦਾਰ ਗੁਰਦੁਆਰਾ ਸੰਗਤ ਮਾਤਾ ਸਾਹਿਬ ਕੌਰ ਤੇ ਹੋਰ ਮਹਿਮਾਨਾਂ ਨੇ ਸਲਾਮੀ ਲਈ ਇਸ ਮੌਕੇ ਖਿਡਾਰੀਆਂ ਵੱਲੋਂ ਕਰਨਵੀਰ ਕੌਰ ਸਿਆੜ੍ਹ ਅਤੇ ਕੋਚਾਂ ਵੱਲੋਂ ਕਬੱਡੀ ਕੋਚ ਜਸਵੰਤ ਸਿੰਘ ਨੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਤੇ ਓਲੰਪਿਕ ਮਸ਼ਾਲ ਨੂੰ ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਰੀਤੂ ਰਾਣੀ ਤੇ ਅੰਤਰਰਾਸ਼ਟਰੀ ਖਿਡਾਰਨਾਂ ਸੁਖਮਨੀ, ਨਰਿੰਦਰ ਕੌਰ ਤੇ ਹਰਦੀਪ ਕੌਰ ਨੇ ਜਗਾਇਆ ਤੇ ਖੇਡਾਂ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਸ਼ੂਰੂ ਹੋਈ।

ਜਦਕਿ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਆਏ ਮਹਿਮਾਨਾਂ ਤੇ ਖਿਡਾਰੀਆਂ ਨੂੰ ਜੀ ਆਇਆਂ ਆਖਿਆ । ਇਸ ਮੌਕੇ ਸੰਜੇ ਓਬਰਾਏ ਮੈਨੇਜਰ ਐੱਸ. ਪੀ. ਐੱਸ. ਹਸਪਤਾਲ ਲੁਧਿਆਣਾ, ਅਲੋਕ ਮੁਖਰਜੀ ਕੋਕਾ-ਕੋਲਾ, ਦਲਜੀਤ ਸਿੰਘ ਭੱਟੀ, ਮਾਰਕਿਟ ਮੈਨੇਜਰ ਕੋਕਾ-ਕੋਲਾ, ਅਜਮੇਰ ਕੌਰ ਗਰੇਵਾਲ ਯੂਕੇ, ਗੁਰਮੀਤ ਕੌਰ ਗਰੇਵਾਲ ਧਰਮ ਪਤਨੀ ਮੋਹਿੰਦਰ ਪ੍ਰਤਾਪ ਗਰੇਵਾਲ, ਸੰਦੀਪ ਕੁਮਾਰ ਐੱਸਪੀ ਪੰਜਾਬ ਪੁਲਿਸ, ਅਥਲੀਟ ਹਰਭਜਨ ਸਿੰਘ ਗਰੇਵਾਲ ਆਦਿ ਹੋਰ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ ਉਦਘਾਟਨੀ ਸਮਾਰੋਹ ਮੌਕੇ ਸਿੱਖਿਆ ਤੇ ਖੇਡਾਂ ‘ਚ ਵਧੀਆ ਮੱਲਾਂ ਮਾਰਨ ਵਾਲਿਆਂ ਜਗਜੀਤ ਸਿੰਘ, ਕਮਲਪ੍ਰੀਤ ਕੌਰ, ਇਮਰਾਨਦੀਪ ਸਿੰਘ ਸਿਆੜ੍ਹ, ਅਮਨਦੀਪ ਕੌਰ ਆਦਿ ਹੋਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

ਭਲਕੇ ਨਾਇਬ ਸਿੰਘ ਗਰੇਵਾਲ ਆਲ ਓਪਨ ਕਬੱਡੀ ਕੱਪ ਹੋਵੇਗਾ

ਕਬੱਡੀ ਨਿਰੋਲ ਇੱਕ ਪਿੰਡ ਓਪਨ ਯਾਦਗਾਰੀ ਕਬੱਡੀ ਕੱਪ ‘ਚ ਖੇਡੇ ਮੈਚਾਂ ‘ਚ ਬੱਸੀਆਂ ਨੇ ਕਨੇਚ ਨੂੰ, ਕੰਗਨਵਾਲ ਨੇ ਜੱਸੋਵਾਲ ਸੂਦਾਂ ਨੂੰ, ਚੱਕ ਭਾਈਕਾ ਨੇ ਕੈਂਡ ਨੂੰ, ਛਪਾਰ ਨੇ ਬਰਕਤਪੁਰਾ ਨੂੰ, ਤਲਵਡੀ ਰਾਇ ਨੇ ਕਟ੍ਹਾਰੀ ਨੂੰ, ਕਰਪਾਲ ਸਰ ਮਹੋਲੀ ਨੇ ਕਨੇਚ ਨੂੰ, ਬਨਭੌਰਾ ਨੇ ਸਰੀਂਹ ਨੂੰ ਹਰਾਇਆ ਅਮਰਜੀਤ ਗਰੇਵਾਲ ਵਾਲੀਬਾਲ ਕੱਪ ਸ਼ੂਟਿੰਗ ‘ਚ ਗੰਢੂਆਂ ਨੇ ਗਿੱਲਾਂ ਨੂੰ ਹਰਾਇਆ ਮੋਹਿੰਦਰਪ੍ਰਤਾਪ ਗਰੇਵਾਲ ਗੋਲਡ ਕੱਪ ਹਾਕੀ ‘ਚ ਸ਼ਾਹਬਾਦ ਮਾਰਕੰਡਾ ਨੇ ਜਗਤਾਰ ਇਲੈਵਨ ਨੂੰ 10-3 ਨਾਲ, ਸੰਗਰੂਰ ਨੇ ਰਾਮਪੁਰ ਨੂੰ 5-4 ਨਾਲ, ਅੰਮ੍ਰਿਤਸਰ ਨੇ

  1. ਅਮਰਗੜ੍ਹ ਨੂੰ 8-1 ਨਾਲ, ਜਰਖੜ ਅਕੈਡਮੀ ਨੇ ਸ਼ਾਹਬਾਦ ਮਾਰਕੰਡਾ ਨੂੰ 4-0 ਨਾਲ ਹਰਾਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।