ਜ਼ਮਾਨਤ ’ਤੇ ਆਏ ਵਿਅਕਤੀ ਸਣੇ ਦੋ ਹੈਰੋਇਨ ਦੀ ਸਪਲਾਈ ਦੇਣ ਜਾਂਦੇ ਕਾਬੂ

Heroin
 ਲੁਧਿਆਣਾ ਗ੍ਰਿਫ਼ਤਾਰ ਵਿਅਕਤੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਹਰਬੰਸ ਸਿੰਘ।

ਸਪੈਸ਼ਲ ਟਾਸਕ ਫੋਰਸ ਵੱਲੋਂ ਗ੍ਰਿਫ਼ਤਾਰ ਦੋ ਵਿਅਕਤੀਆਂ ਕੋਲੋਂ ਸਵਾ ਕਿੱਲੋ ਹੈਰੋਇਨ ਬਰਾਮਦ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਪੈਸ਼ਲ ਟਾਸਕ ਫੋਰਸ ਨੇ ਹੈਰੋਇਨ ਦੀ ਸਪਲਾਈ ਦੇਣ ਜਾਂਦੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਸਵਾ ਕਿੱਲੋ ਹੈਰੋਇਨ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਡੇਢ ਸਾਲ ਪਹਿਲਾਂ ਹੀ ਜ਼ਮਾਨਤ ’ਤੇ ਜੇਲ੍ਹੋਂ ਬਾਹਰ ਆਇਆ ਹੈ। Heroin

ਇੰਸਪੈਕਟਰ ਹਰਬੰਸ ਸਿੰਘ ਇੰਚਾਰਜ ਐੱਸਟੀਐੱਫ਼ ਰੇਂਜ ਲੁਧਿਆਣਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿੱਢੀ ਗਈ ਮੁਹਿੰਮ ਤਹਿਤ ਐੱਸਟੀਐੱਫ਼ ਦੀ ਪੁਲਿਸ ਪਾਰਟੀ ਨੂੰ ਵੱਡੀ ਸਫ਼ਲਤਾ ਮਿਲੀ ਹੈ ਜਿਸ ’ਚ ਗ੍ਰਿਫਤਾਰ ਕੀਤੇ ਦੋ ਵਿਅਕਤੀਆਂ ਦੇ ਕਬਜ਼ੇ ’ਚੋਂ 1 ਕਿੱਲੋ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਤਲਾਹ ਮੁਤਾਬਕ ਅਵਤਾਰ ਸਿੰਘ ਵਾਸੀ ਪਿੰਡ ਜਟਾਣਾ (ਲੁਧਿਆਣਾ) ਤੇ ਸਚਿਨ ਵਾਸੀ ਅੰਮ੍ਰਿਤਸਰ ਪੀਆਰਟੀਸੀ ਦੀ ਬੱਸ ’ਚ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਕੇ ਲੁਧਿਆਣਾ ਤੇ ਇਸ ਦੇ ਆਸ-ਪਾਸ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਆ ਰਹੇ ਹਨ। Heroin

ਜਿਸ ’ਤੇ ਉਕਤਾਨ ਖਿਲਾਫ਼ ਥਾਣਾ ਐੱਸਟੀਐੱਫ ਸੋਹਾਣਾ ਵਿਖੇ ਮਾਮਲਾ ਦਰਜ਼ ਕਰਕੇ ਦੋਵਾਂ ਨੂੰ ਬੱਸ ’ਚੋਂ ਉੱਤਰ ਕੇ ਗ੍ਰੀਨਲੈਂਡ ਸਕੂਲ ਜਲੰਧਰ ਬਾਈਪਾਸ ਲੁਧਿਆਣਾ ਵਿਖੇ ਸਲਿੱਖ ਰੋਡ ਵੱਲ ਪੈਦਲ ਜਾਂਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਜੇ ਕੁਮਾਰ ਉਪ ਕਪਤਾਨ ਐਸਟੀਐਫ਼ ਲੁਧਿਆਣਾ ਰੇਂਜ ਦੀ ਮੌਜੂਦਗੀ ’ਚ ਤਲਾਸ਼ੀ ਦੌਰਾਨ ਉਕਤਾਨ ਵੱਲੋਂ ਆਪਣੇ ਲੱਕ ਨਾਲ ਬੰਨੇ ਪਰਨੇ ਵਿੱਚੋਂ ਕੁੱਲ 1 ਕਿੱਲੋ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ: ਬਠਿੰਡਾ ’ਚ ਅੱਗ ਲੱਗਣ ਨਾਲ ਅੱਧੀ ਦਰਜਨ ਝੁੱਗੀਆਂ ਸੜ ਕੇ ਸੁਆਹ, ਦੋ ਮਾਸੂਮ ਜਿੰਦਾ ਸੜੇ

ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਖਿਲਾਫ਼ ਹੈਰੋਇਨ ਦੀ ਤਸਕਰੀ ਦਾ ਪਹਿਲਾਂ ਵੀ ਇੱਕ ਮੁਕੱਦਮਾ ਦਰਜ਼ ਹੈ, ਜਿਸ ’ਚ ਉਹ ਕੇਂਦਰੀ ਜ਼ੇਲ੍ਹ ਅੰਮ੍ਰਿਤਸਰ ’ਚੋਂ ਕਰੀਬ ਡੇਢ ਸਾਲ ਪਹਿਲਾਂ ਜਮਾਨਤ ’ਤੇ ਬਾਹਰ ਆਇਆ ਹੈ। ਇੰ. ਹਰਬਸੰ ਸਿੰਘ ਮੁਤਾਬਕ ਉਕਤ ਦੋਵੇਂ ਵਿਅਕਤੀ ਕਰੀਬ 3/4 ਸਾਲਾਂ ਤੋਂ ਨਸ਼ੇ ਦੀ ਤਸਕਰੀ ਦਾ  ਧੰਦਾ ਕਰਦੇ ਆ ਰਹੇ ਹਨ।

LEAVE A REPLY

Please enter your comment!
Please enter your name here