ਬਠਿੰਡਾ ’ਚ ਅੱਗ ਲੱਗਣ ਨਾਲ ਅੱਧੀ ਦਰਜਨ ਝੁੱਗੀਆਂ ਸੜ ਕੇ ਸੁਆਹ, ਦੋ ਮਾਸੂਮ ਜਿੰਦਾ ਸੜੇ

Fire-Accident
ਬਠਿੰਡਾ: ਅੱਗ ਲੱਗਣ ਨਾਲ ਸੜਿਆ ਹੋਇਆ ਸਮਾਨ।

ਖਾਣਾ ਬਣਾਉਣ ਸਮੇਂ ਅਚਾਨਕ ਲੱਗੀ ਅੱਗ ਨੇ ਧਾਰਿਆ ਭਿਆਨਕ ਰੂਪ (Fire Accident)

(ਅਸ਼ੋਕ ਗਰਗ) ਬਠਿੰਡਾ। ਚੜ੍ਹਦੇ ਹੀ ਬਠਿੰਡਾ ’ਚ ਉੜੀਆ ਬਸਤੀ ਵਿਖੇ ਅੱਗ ਲੱਗਣ ਨਾਲ ਇੱਕ ਦਰਦਨਾਕ ਘਟਨਾ ਵਾਪਰਨ ਦਾ ਪਤਾ ਲੱਗਿਆ ਹੈ ਇਸ ਅੱਗ ਨੇ 7-8 ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਵਿੱਚ ਲੋਕਾਂ ਦਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਜਦੋਂ ਕਿ ਦੋ ਮਾਸੂਮ ਬੱਚੀਆਂ ਵੀ ਅੱਗ ਦੀ ਭੇਂਟ ਚੜ੍ਹ ਗਈਆਂ ਅਤੇ ਦਰਜਨ ਦੇ ਕਰੀਬ ਲੋਕ ਫੱਟੜ ਹੋ ਗਏ। Fire Accident

ਜਾਣਕਾਰੀ ਅਨੁਸਾਰ ਸਰਹਿੰਦ ਨਹਿਰ ਨੇੜੇ ਉੜੀਆ ਬਸਤੀ ਵਿੱਚ ਬਹੁਤ ਸਾਰੇ ਗਰੀਬ ਲੋਕ ਝੁੱਗੀਆਂ ਬਣਾ ਕੇ ਰਹਿ ਰਹੇ ਸਨ ਅਤੇ ਮਿਹਨਤ ਮਜ਼ਦੂਰੀ ਕਰਦੇ ਸਨ ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਇੱਕ ਝੁੱਗੀ ਵਿੱਚ ਖਾਣਾ ਬਣਾਉਣ ਸਮੇਂ ਅਚਾਨਕ ਅੱਗ ਲੱਗ ਗਈ ਅੱਗ ਨੇ ਐਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਦੇਖਦੇ ਹੀ ਦੇਖਦੇ 7/8 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਸ ਦਾ ਪਤਾ ਲੱਗਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਪਰ ਬਸਤੀ ਨੂੰ ਜਾਣ ਲਈ ਲਾਂਘਾ ਨਾ ਹੋਣ ਕਾਰਨ ਗੱਡੀਆਂ ਘਟਨਾ ਸਥਾਨ ਕੋਲ ਨਾ ਪਹੁੰਚ ਸਕੀਆਂ। ਇਸ ਦੇ ਨਾਲ ਹੀ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਨੌਜਵਾਨ ਵੈੱਲਫੇਅਰ ਸੁਸਾਇਟੀ ਅਤੇ ਸਹਾਰਾ ਜਨ ਸੇਵਾ ਦੇ ਵਰਕਰ ਵੀ ਮੌਕੇ ’ਤੇ ਪਹੁੰਚ ਗਏ ਅੱਗ ਬਝਾਓ ਅਮਲੇ ਨੇ ਪਾਈਪਾਂ ਜੋੜ ਕੇ ਪਾਣੀ ਲਿਜਾ ਕੇ ਅੱਗ ’ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ ਕੀਤੀ ਪਰ ਉਦੋਂ ਤੱਕ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਸੀ। Fire Accident

Fire-Accident
ਬਠਿੰਡਾ: ਅੱਗ ਲੱਗਣ ਨਾਲ ਸੜਿਆ ਹੋਇਆ ਸਮਾਨ।

ਇਹ ਵੀ ਪੜ੍ਹੋ: ਤਿੰਨ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ

ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਹੁਤ ਸਾਰਾ ਕੀਮਤੀ ਸਮਾਨ ਮੋਟਰਸਾਈਕਲ, ਸਾਈਕਲਾਂ ਸਮੇਤ ਸਾਰਾ ਸਮਾਨ ਸੜ ਗਿਆ ਹੈ ਵਰਿੰਦਰ ਨਾਂਅ ਦੇ ਮਜ਼ਦੂਰ ਨੇ ਦੱਸਿਆ ਕਿ ਉਸ ਦੀਆਂ ਦੋ ਮਾਸੂਮ ਬੱਚੀਆਂ ਜਿਨ੍ਹਾਂ ਦੀ ਉਮਰ 4 ਸਾਲ ਅਤੇ 5 ਸਾਲ ਸੀ, ਸੜ ਗਈਆਂ ਅਤੇ ਹਸਪਤਾਲ ਪਹੁੰਚਦੇ ਹੀ ਉਨ੍ਹਾਂ ਦੋਵਾਂ ਨੇ ਦਮ ਤੋੜ ਦਿੱਤਾ। ਲੋਕਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮੱਦਦ ਕੀਤੀ ਜਾਵੇ ਅਤੇ ਬਸਤੀ ਨੂੰ ਆਉਣ ਜਾਣ ਲਈ ਨਹਿਰ ਉਪਰ ਚੌੜਾ ਪੁਲ ਬਣਾਇਆ ਜਾਵੇ। ਇਸ ਮੰਦਭਾਗੀ ਘਟਨਾ ’ਤੇ ਐਡਵੋਕੇਟ ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੂਗਰਫੈੱਡ ਪੰਜਾਬ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਉਨ੍ਹਾਂ ਦੀ ਲੀਡਰਸ਼ਿਪ ਸਾਰੇ ਹੀ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਤਰੀਕੇ ਦੀ ਸੰਭਵ ਮੱਦਦ ਕਰਨ ਲਈ ਵਚਨਬੱਧ ਹੈ।

ਪ੍ਰਸ਼ਾਸਨ ਦੀ ਅਣਗਹਿਲੀ ਦਾ ਖਮਿਆਜਾ ਗਰੀਬਾਂ ਨੇ ਭੁਗਤਿਆ : ਸੋਨੂ ਮਹੇਸ਼ਵਰੀ

ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਅੱਜ ਜੋ ਉੜੀਆ ਬਸਤੀ ਵਿੱਚ ਅੱਗ ਲੱਗਣ ਦੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ, ਉਸ ਦਾ ਜਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੈ ਜਿਨ੍ਹਾਂ ਦੀ ਅਣਗਹਿਲੀ ਕਾਰਨ ਅੱਜ ਗਰੀਬ ਲੋਕਾਂ ਨੇ ਆਪਣੀਆਂ ਦੋ ਮਾਸੂਮ ਬੱਚੀਆਂ ਦੀ ਬਲੀ ਦੇ ਕੇ ਇਸ ਦਾ ਨਤੀਜਾ ਭੁਗਤਿਆ ਹੈ।

ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਖਿਲਾਫ ਕੇਸ ਲਗਾਇਆ ਹੋਇਆ ਸੀ ਕਿ ਉੜੀਆ ਬਸਤੀ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਐਂਬੂਲੈਂਸ ਜਾਣ ਲਈ ਚੌੜਾ ਰਸਤਾ ਨਹੀਂ ਹੈ, ਪਰ ਪ੍ਰਸ਼ਾਸ਼ਨ ਨੇ ਕੇਸ ਵਿੱਚ ਫਰਜ਼ੀ ਰਿਪੋਰਟ ਬਣਾ ਕੇ ਭੇਜ ਦਿੱਤੀ ਸੀ ਕਿ ਇੱਥੇ ਬਹਿਮਨ ਪੁੱਲ ਵਾਲੀ ਸਾਈਡ ਤੋਂ ਰਸਤਾ ਬਣਿਆ ਹੋਇਆ ਹੈ ਜਿੱਥੋਂ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਐਂਬੂਲੈਂਸ ਜਾ ਸਕਦੀ ਹੈ ਜਦੋਂ ਕਿ ਇੱਥੋਂ ਮੋਟਰਸਾਈਕਲ ਵੀ ਨਹੀਂ ਲੰਘ ਸਕਦਾ ਸੰਸਥਾ ਨੇ ਇਸ ਦੀ ਵੀਡੀਓ ਅਤੇ ਫੋਟੋਆਂ ਭੇਜ ਕੇ ਆਪਣਾ ਪੱਖ ਪੇਸ਼ ਕੀਤਾ ਹੈ ਅਤੇ ਕੇਸ ਹਾਲੇ ਚੱਲ ਰਿਹਾ ਹੈ। (Fire Accident)

LEAVE A REPLY

Please enter your comment!
Please enter your name here