ਹੌਂਸਲੇ ਦੀ ਉਡਾਣ : ਕਦੇ ਹੋਏ ਸਨ ਬਾਰ੍ਹਵੀਂ ’ਚ ਫੇਲ੍ਹ, ਅੱਜ ਹਨ ਆਈਪੀਐਸ ਅਫ਼ਸਰ

IPS officers

ਹਰ ਸਾਲ ਲੱਖਾਂ ਉਮੀਦਵਾਰਾਂ ’ਚੋਂ ਕੁਝ ਚੋਣਵੇਂ ਉਮੀਦਵਾਰ ਹੀ ਯੂਪੀਐਸਸੀ ਪ੍ਰੀਖਿਆ ਪਾਸ ਕਰ ਪਾਉਂਦੇ ਹਨ। ਕੁਝ ਉਮੀਦਵਾਰ ਤਮਾਮ ਵਸੀਲਿਆਂ ਤੇ ਸੁਵਿਧਾਵਾਂ ਦੇ ਬਾਵਜੂਦ ਸਫ਼ਲਤਾ ਹਾਸਲ ਨਹੀਂ ਕਰ ਸਕਦੇ, ਉੱਥੇ ਕੁਝ ਵਿਰਲੇ ਉਮੀਦਵਾਰ ਅਜਿਹੇ ਵੀ ਹੁੰਦੇ ਹਨ, ਜੋ ਵਸੀਲਿਆਂ ਤੇ ਸੁਵਿਧਾਵਾਂ ਦੀ ਘਾਟ ਦੇ ਬਾਵਜ਼ੂਦ ਆਪਣੀ ਮਿਹਨਤ ਤੇ ਲਗਨ ਦੇ ਦਮ ’ਤੇ ਇਸ ਪ੍ਰੀਖਿਆ ਨੂੰ ਹੱਲ ਕਰਕੇ ਮਿਸਾਲ ਪੇਸ਼ ਕਰਦੇ ਹਨ। ਸੰਘਰਸ਼ ਨਾਲ ਸਫ਼ਲਤਾ ਨੂੰ ਹਾਸਲ ਕਰਨ ਵਾਲੇ 2005 ਬੈਚ ਦੇ ਆਈਪੀਐਸ ਅਧਿਕਾਰੀ ਮਨੋਜ ਕੁਮਾਰ ਸ਼ਰਮਾ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। (IPS officers)

ਚੰਬਲ ਦੇ ਬੀਹੜ ’ਚ ਗਰੀਬ ਪਰਿਵਾਰ ਤੋਂ ਆਉਣ ਵਾਲੇ ਮਨੋਜ 12ਵੀਂ ’ਚ ਇਸ ਲਈ ਫੇਲ੍ਹ ਹੋ ਗਏ ਸਨ, ਕਿਉਂਕਿ ਉਸ ਸਮੇਂ ਇੱਕ ਇਮਾਨਦਾਰ ਪੁਲਿਸ ਅਧਿਕਾਰੀ ਦੀ ਤੈਨਾਤੀ ਕਾਰਨ ਉੱਥੇ ਨਕਲ ਨਹੀਂ ਹੋ ਸਕੀ। ਇਹ ਇਮਾਨਦਾਰ ਅਧਿਕਾਰੀ ਪ੍ਰੇਮਚੰਦ ਨੇ ‘ਨਮਕ ਦਾ ਦਰੋਗਾ’ ਵਾਂਗ ਦ੍ਰਿੜ ਸੀ, ਜਿਸ ਨੂੰ ਪੇਸ਼ ਕੀਤਾ ਗਿਆ ਭਾਰੀ ਉੱਪਰੀ ਚੜ੍ਹਾਵਾ ਵੀ ਆਪਣੇ ਫਰਜ਼ ਤੋਂ ਬੇਮੁੱਖ ਨਹੀਂ ਕਰ ਸਕਿਆ। ਇਸ ਘਟਨਾ ਤੋਂ ਪ੍ਰੇਰਿਤ ਮਨੋਜ ਨੇ ਵੀ ਇੱਕ ਇਮਾਨਦਾਰ ਪ੍ਰਸ਼ਾਸਨਿਕ ਅਧਿਕਾਰੀ ਬਣਨ ਦਾ ਸੁਫ਼ਨਾ ਦੇਖਿਆ ਤੇ ਇੱਕ ਦਿਨ ਉਸੇ ਹੀ ਅਧਿਕਾਰੀ ਤੋਂ ਪੁੱਛ ਬੈਠੇ, ‘‘ਤੁਹਾਡੇ ਵਰਗਾ ਬਣਨ ਲਈ ਕੀ ਕਰਨਾ ਹੋਵੇਗਾ?’’ ਜਵਾਬ ਮਿਲਿਆ, ‘‘ਬੱਸ ਨਕਲ ਛੱਡਣੀ ਹੋਵੇਗੀ।’’ ਫਿਰ ਕੀ ਸੀ ਮਨੋਜ ਨੇ ਪੂਰੀ ਇਮਾਨਦਾਰੀ ਨਾਲ 12ਵੀਂ ਦਾ ਪੇਪਰ ਪਾਸ ਕੀਤਾ। (IPS officers)

Also Read : ਜਾਣੋ ਕਦੋਂ ਹੈ ਲੋਹੜੀ ਅਤੇ ਕਿਉਂ ਮਨਾਇਆ ਜਾਂਦਾ ਹੈ ਇਹ ਤਿਉਹਾਰ ?

ਖੁਦ ਦੀ ਮਿਹਨਤ ਨਾਲ ਪਾਈ ਇਸ ਸਫ਼ਲਤਾ ਤੋਂ ਬਾਅਦ ਆਤਮ-ਵਿਸ਼ਵਾਸ ਨਾਲ ਭਰੇ ਮਨੋਜ ਦੇ ਸਾਹਮਣੇ ਹੁਣ ਟੀਚਾ ਦਾ ਉਹ ਐਵਰੈਸਟ ਸੀ, ਜਿਸ ’ਤੇ ਉਨ੍ਹਾਂ ਬਿਨਾਂ ਆਕਸੀਜ਼ਨ ਮਾਸਕ ਦੀ ਚੜ੍ਹਾਈ ਕਰਨੀ ਸੀ। ਸਫਰ ਸੌਖਾ ਨਹੀਂ ਸੀ, ਪਰ ਧੁਨ ਦੇ ਪੱਕੇ ਮਨੋਜ ਨੇ ਹਿੰਮਤ ਨਹੀਂ ਹਾਰੀ। ਉਸ ਨੇ ਐਮਪੀਪੀਐਸਸੀ ਦੀ ਤਿਆਰੀ ਲਈ ਗਵਾਲੀਅਰ ਦਾ ਰਾਹ ਚੁਣਿਆ, ਤਾਂ ਜਾਂਦੇ ਸਮੇਂ ਬੁੱਢੀ ਦਾਦੀ ਨੇ ਜੀਵਨਭਰ ਦੀ ਜਮ੍ਹਾ ਪੂੰਜੀ ਨਾਲ ਭਰਿਆ ਸੰਦੂਕ ਆਪਣੇ ਪੋਤੇ ਦੇ ਹਵਾਲੇ ਕਰ ਦਿੱਤਾ ਪਰ ਮਨੋਜ ਦੇ ਸ਼ਹਿਰ ਪਹੁੰਚਣ ਤੋਂ ਪਹਿਲਾਂ ਹੀ ਸਫਰ ’ਚ ਉਹ ਸੰਦੂਕ ਚੋਰੀ ਹੋ ਗਿਆ। ਉਨ੍ਹਾਂ ਨੂੰ ਗਵਾਲੀਅਰ ਦੀਆਂ ਸੜਕਾਂ ’ਤੇ ਰਾਤਾਂ ਬਿਤਾਉਣੀਆਂ ਪਈਆਂ। ਪਰ ਐਨੇ ਕੁ ਨਾਲ ਅੜੀਅਲ ਮਨੋਜ ਹਾਰ ਕਿੱਥੇ ਮੰਨਣਾ ਵਾਲਾ ਸੀ। ਦਿੱਕਤ ਇਹ ਸੀ ਕਿ ਉਹ ਜਿਸ ਪ੍ਰੀਖਿਆ ਦੀ ਤਿਆਰੀ ਕਰਨ ਆਇਆ ਸੀ ਉਸ ਪ੍ਰੀਖਿਆ ਦੀ ਆਉਣ ਵਾਲੀ ਭਰਤੀ ’ਤੇ ਸਰਕਾਰ ਨੇ ਰੋਕ ਲਾ ਦਿੱਤੀ ਸੀ। ਮੁਸੀਬਤ ’ਚ ਫਸੇ ਮਨੋਜ ਹੁਣ ਨਾ ਘਰ ਦੇ ਸਨ, ਨਾ ਘਾਟ ਦੇ।

Also Read : Atal Setu Bridge | ਤਰੱਕੀ ਦੀ ਪੁਲਾਂਘ

ਇਸ ਦੌਰਾਨ ਉਨ੍ਹਾਂ ਦੇ ਜੀਵਨ ’ਚ ਮਸੀਹਾ ਬਣ ਆਇਆ ਇੱਕ ਸ਼ਖਸ, ਅਨੁਰਾਗ ਪਾਠਕ। ਦੋਵਾਂ ਦਾ ਟੀਚਾ ਇੱਕ, ਪਰ ਹਾਲਾਤਾਂ ’ਚ ਜ਼ਮੀਨ-ਅਸਮਾਨ ਦਾ ਫਰਕ। ਅਨੁਰਾਗ ਦੇ ਸਾਮਾਨ ਦਾ ਬਕਸਾ ਮੋਢਿਆਂ ’ਤੇ ਲੱਦੀ ਮਨੋਜ ਦਿੱਲੀ ਯੂਪੀਐਸਸੀ ਦੀ ਤਿਆਰੀ ਲਈ ਨਿੱਕਲ ਪਏ। ਦਿੱਲੀ ’ਚ ਸਾਹ ਲੈਂਦੇ ਹਜ਼ਾਰਾਂ ਸੁਫਨਿਆਂ ਵਿਚਕਾਰ ਮਨੋਜ ਨੇ ਨਾ ਸਿਰਫ਼ ਸਫਲਤਾ ਹਾਸਲ ਕੀਤੀ, ਸਗੋਂ ਸਵੈਮਾਣ ਦੀ ਵੀ ਲੜਾਈ ਲੜੀ। ਦਿਨ ਭਰ ਲਾਇਬ੍ਰੇਰੀ ’ਚ ਕੰਮ ਕਰਦਾ ਤੇ ਰਾਤ ਭਰ ਪੜ੍ਹਾਈ। ਕਦੇ ਕੁੱਤੇ ਨੂੰ ਘੁਮਾਉਣ ਦਾ ਕੰਮ ਕੀਤਾ, ਕਦੇ ਆਟਾ ਚੱਕੀ ’ਤੇ ਪਿਸਾਈ ਕੀਤੀ। ਪਰ ਕਿਸੇ ਵੀ ਹਾਲਾਤ ’ਚ ਆਪਣੇ ਸੁਫਨੇ ਨੂੰ ਮਰਨ ਨਹੀਂ ਦਿੱਤਾ। ਮਨੋਜ ਕਈ ਵਾਰ ਅਸਫ਼ਲ ਹੋਏ, ਪਰ ਅੰਤ ਤੱਕ ਲੜੇ। ਆਖਰਕਾਰ ਆਪਣੇ ਚੌਥੇ ਯਤਨ ’ਚ 121ਵੀਂ ਰੈਂਕ ਪ੍ਰਾਪਤ ਕੀਤੀ ਤੇ ਆਈਪੀਐਸ ਚੁਣੇ ਗਏ। ਅੱਜ ਮਨੋਜ ਮੁੰਬਈ ’ਚ ਐਡੀਸ਼ਨਲ ਕਮਿਸ਼ਨਰ ਦੇ ਅਹੁਦੇ ’ਤੇ ਕੰਮ ਕਰ ਰਹੇ ਹਨ।

ਦੇਵੇਂਦਰਰਾਜ ਸੁਥਾਰ