Lohri : ਜਾਣੋ ਕਦੋਂ ਹੈ ਲੋਹੜੀ ਅਤੇ ਕਿਉਂ ਮਨਾਇਆ ਜਾਂਦਾ ਹੈ ਇਹ ਤਿਉਹਾਰ ?

Lohri 2024

Lohri 2024 : ਜਾਣੋ ਕਦੋਂ ਹੈ ਲੋਹੜੀ ਅਤੇ ਕਿਉਂ ਮਨਾਇਆ ਜਾਂਦਾ ਹੈ ਇਹ ਤਿਉਹਾਰ ?

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਨਵਾਂ ਸਾਲ 2024 ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਸਾਲ ਦੇ ਤਿਉਹਾਰਾਂ ਦੀ ਲੜੀ ਵੀ ਸ਼ੁਰੂ ਹੋ ਗਈ ਹੈ। ਲੋਹੜੀ ਸਾਲ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਸਾਲ ਲੋਹੜੀ (Lohri 2024) ਦਾ ਤਿਉਹਾਰ 13 ਜਨਵਰੀ ਨੂੰ ਮਨਾਇਆ ਜਾਵੇਗਾ। ਪਿਛਲੇ ਸਾਲ ਵੀ ਲੋਹੜੀ 13 ਜਨਵਰੀ ਨੂੰ ਮਨਾਈ ਗਈ ਸੀ। ਭਾਰਤ ਵਿੱਚ, ਲੋਹੜੀ ਦਾ ਤਿਉਹਾਰ ਮੁੱਖ ਤੌਰ ‘ਤੇ ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ ਅਤੇ ਜੰਮੂ ਵਿੱਚ ਮਨਾਇਆ ਜਾਂਦਾ ਹੈ।

ਇਸ ਪ੍ਰਸਿੱਧ ਤਿਉਹਾਰ ਨੂੰ ਸਰਦੀਆਂ ਦੇ ਤਿਉਹਾਰ ਵਜੋਂ ਵੀ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਅੱਗ ਬਾਲੀ ਜਾਂਦੀ ਹੈ ਅਤੇ ਤਿਲ, ਗੁੜ, ਗਜਕ, ਰੇਵੜੀ ਅਤੇ ਮੂੰਗਫਲੀ ਚੜ੍ਹਾਈ ਜਾਂਦੀ ਹੈ। ਲੋਕੀ ਅੱਗ ਦਾ ਚੱਕਰ ਲਗਾ ਕੇ ਇੱਕ ਦੂਜੇ ਨੂੰ ਦੁੱਲਾ ਭੱਟੀ ਦੀ ਕਹਾਣੀ ਸੁਣਾਉਂਦੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿੰਦੇ ਲੋਕ ਲੋਹੜੀ ਮਨਾਉਣ ਲਈ ਦੂਰ-ਦੂਰ ਤੋਂ ਆਪਣੇ ਘਰਾਂ ਵਿੱਚ ਆਉਂਦੇ ਹਨ। ਇਹ ਤਿਉਹਾਰ ਸਿੱਖਾਂ ਲਈ ਖਾਸ ਹੈ, ਇਸ ਲਈ ਲੋਹੜੀ ‘ਤੇ ਪੰਜਾਬ ‘ਚ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਪੰਜਾਬ ਵਿੱਚ ਵਿਸ਼ੇਸ਼ ਲੋਹੜੀ ਮਨਾਈ ਜਾਂਦੀ ਹੈ। ਲੋਹੜੀ ਵਾਲੇ ਦਿਨ ਲੋਕ ਇਕੱਠੇ ਹੁੰਦੇ ਹਨ ਅਤੇ ਸ਼ਾਮ ਨੂੰ ਢੋਲ ਦੇ ਨਾਲ ਗਾਉਂਦੇ ਅਤੇ ਨੱਚਦੇ ਹਨ। ਲੋਹੜੀ ਦੇ ਤਿਉਹਾਰ ‘ਤੇ ਮੂੰਗਫਲੀ, ਰੇਵੜੀ ਅਤੇ ਗੱਜਕ ਵੰਡਣ ਦੀ ਪਰੰਪਰਾ ਹੈ। ਇਸ ਤਿਉਹਾਰ ‘ਤੇ ਮਿਲ ਕੇ ਜਾਂ ਮੋਬਾਈਲ ਫੋਨਾਂ ਰਾਹੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ।

Lohri 2024 : ਲੋਹੜੀ ਕਿਉਂ ਮਨਾਈਏ:

ਲੋਹੜੀ ਨੂੰ ਰਵਾਇਤੀ ਤੌਰ ‘ਤੇ ਫਸਲਾਂ ਦੀ ਬਿਜਾਈ ਅਤੇ ਵਾਢੀ ਨਾਲ ਜੁੜਿਆ ਤਿਉਹਾਰ ਮੰਨਿਆ ਜਾਂਦਾ ਹੈ। ਲੋਹੜੀ ਸ਼ਬਦ ‘ਲੋਈ’ (ਸੰਤ ਕਬੀਰ ਦੀ ਪਤਨੀ) ਤੋਂ ਉਤਪੰਨ ਹੋਇਆ ਮੰਨਿਆ ਜਾਂਦਾ ਹੈ। ਹਾਲਾਂਕਿ ਕੁਝ ਲੋਕ ਲੋਹੜੀ ਨੂੰ ‘ਤਿਲੋੜੀ’ ਤੋਂ ਉਪਜਿਆ ਸ਼ਬਦ ਵੀ ਦੱਸਦੇ ਹਨ। ਇਸ ਤੋਂ ਇਲਾਵਾ ਲੋਹੜੀ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸ਼ਬਦ ‘ਲੋਹ’ ਤੋਂ ਆਇਆ ਹੈ। ਕਿਹਾ ਜਾਂਦਾ ਹੈ ਕਿ ਕੜਾਕੇ ਦੀ ਠੰਢ ਨੂੰ ਮਾਤ ਦੇਣ ਲਈ ਪੋਹ ਦੀ ਆਖਰੀ ਰਾਤ ਅਤੇ ਮਾਘ ਦੀ ਪਹਿਲੀ ਸਵੇਰ ਨੂੰ ਲੋਹੜੀ ਦੀ ਅੱਗ ਬਾਲੀ ਜਾਂਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਲੋਹੜੀ ਦੀ ਅੱਗ ਬਾਲਣ ਨਾਲ ਠੰਢ ਘੱਟ ਜਾਂਦੀ ਹੈ।

ਲੋਹੜੀ ਦੀ ਮਿਥਿਹਾਸ:

ਇਸ ਤਿਉਹਾਰ ਨਾਲ ਸਬੰਧਤ ਇੱਕ ਕਹਾਣੀ ਵੀ ਹੈ ਜੋ ਦੁੱਲਾ ਭੱਟੀ ਨਾਲ ਸਬੰਧਿਤ ਹੈ। ਇਹ ਕਹਾਣੀ ਅਕਬਰ ਦੇ ਰਾਜ ਦੀ ਹੈ ਜਦੋਂ ਦੁੱਲਾ ਭੱਟੀ ਪੰਜਾਬ ਸੂਬੇ ਦਾ ਸਰਦਾਰ ਸੀ। ਉਨ੍ਹੀਂ ਦਿਨੀਂ ਕੁੜੀਆਂ ਦਾ ਬਾਜ਼ਾਰ ਹੁੰਦਾ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਕੁੜੀਆਂ ਨੂੰ ਜਬਰਨ ਚੁੱਕ ਕੇ ਅਮੀਰ ਵਪਾਰੀਆਂ ਕੋਲ ਵੇਚਿਆ ਜਾਂਦਾ ਸੀ। ਜਿਸ ਦਾ ਦੁੱਲਾ ਭੱਟੀ ਨੇ ਵਿਰੋਧ ਕੀਤਾ ਅਤੇ ਸਾਰੀਆਂ ਲੜਕੀਆਂ ਨੂੰ ਬਚਾ ਕੇ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ। ਉਦੋਂ ਤੋਂ ਹੀ ਲੋਹੜੀ ਵਾਲੇ ਦਿਨ ਦੁੱਲਾ ਭੱਟੀ ਦੀ ਕਥਾ ਸੁਣਨ ਅਤੇ ਸੁਣਾਉਣ ਦਾ ਰਿਵਾਜ ਹੈ। ਦੁੱਲਾ ਭੱਟੀ ਨੂੰ ਆਪਣੇ ਸਮਾਜ ਵਿੱਚ ਹੀਰੋ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਦੁੱਲਾ ਭੱਟੀ ਦੀ ਕਹਾਣੀ ਹਰ ਸਾਲ ਲੋਹੜੀ ਮੌਕੇ ਸੁਣਾਈ ਜਾਂਦੀ ਹੈ। ਇਹ ਕਹਾਣੀ ਇਸ ਤਰ੍ਹਾਂ ਚਲਦੀ ਹੈ –

ਸੁੰਦਰ ਮੁੰਦਰੀਏ! ………………ਹੋ,
ਤੇਰਾ ਕੌਨ ਬੀਚਾਰਾ,………………..ਹੋ
ਦੁੱਲਾ ਭੱਟੀ ਵਾਲਾ,………………ਹੋ ,
ਦੁੱਲੇ ਧੀ ਵਿਆਹੀ,………………ਹੋ ,
ਸੇਰ ਸ਼ੱਕਰ ਪਾਈ,……………….ਹੋ,
ਕੁੜੀ ਦੇ ਬੋਝੇ ਪਾਈ, ,……………….ਹੋ,
ਸਾਲੂ ਕੌਣ ਸਮੇਟੇ ,……………….ਹੋ,
ਚਾਚਾ ਗਾਲੀ ਦੇਸੇ, ,………………ਹੋ,
ਚਾਚੇ ਚੂਰੀ ਕੁੱਟੀ,………………. ਹੋ,
ਜਿਮੀਂਦਾਰਾਂ ਲੁੱਟੀ ਹੋ ……………….।

ਲੋਹੜੀ ਤਿਉਹਾਰ ਲਈ ਇਕ ਹੋਰ ਕਹਾਣੀ ਇਹ ਵੀ ਹੈ ਕਿ ਲੋਹੜੀ ਅਤੇ ਹੋਲਿਕਾ ਦੋਵੇਂ ਭੈਣਾਂ ਸਨ। ਜਿਸ ਵਿੱਚ ਲੋਹੜੀ ਦਾ ਵਰਤਾਓ ਚੰਗਾ ਸੀ ਪਰ ਹੋਲਿਕਾ ਦਾ ਨਹੀਂ ਸੀ। ਹੋਲਿਕਾ ਅੱਗ ਵਿੱਚ ਸੜ ਗਈ ਅਤੇ ਲੋਹੜੀ ਬਚ ਗਈ। ਇਸ ਤੋਂ ਬਾਅਦ ਪੰਜਾਬ ਵਿਚ ਉਸ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਨਾਂਅ ‘ਤੇ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਨਵੇਂ ਵਿਆਹੇ ਜੋੜਿਆਂ ਲਈ ਵੀ ਹੁੰਦਾ ਹੈ ਖਾਸ : 

ਇਹ ਤਿਉਹਾਰ ਨਵੇਂ ਵਿਆਹੇ ਜੋੜਿਆਂ ਲਈ ਖਾਸ ਮੰਨਿਆ ਜਾਂਦਾ ਹੈ। ਕਿਉਂਕਿ ਇਸ ਦਿਨ ਇਹ ਲੋਕ ਅਗਨੀ ਭੇਂਟ ਕਰਕੇ ਆਪਣੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦੇ ਹਨ। ਘਰਾਂ ਦੇ ਬਾਹਰ ਲੋਹੜੀ ਜਲਾ ਕੇ ਇਸ ਦਿਨ ਲੜਕੇ ਭੰਗੜਾ ਪਾਉਂਦੇ ਹਨ ਅਤੇ ਲੜਕੀਆਂ ਅੱਗ ਦੇ ਨੇੜੇ ਗਿੱਧਾ ਪਾਉਂਦੀਆਂ ਹਨ। ਇਸ ਤਰ੍ਹਾਂ ਲੋਕ ਨੱਚਦੇ ਹਨ ਅਤੇ ਇੱਕ ਦੂਜੇ ਨੂੰ ਲੋਹੜੀ ਦੀ ਵਧਾਈ ਦਿੰਦੇ ਹਨ।