ਹੱਡ ਚੀਰਦੀ ਠੰਢ ਵਿੱਚ ਡੇਰਾ ਪ੍ਰੇਮੀਆਂ ਨੇ ਮਾਤਾ ਪ੍ਰੀਤਮ ਕੌਰ ਨੂੰ ਦਿੱਤਾ ਨਵੇਂ ਘਰ ਦਾ ਨਿੱਘ

Hope For Homeless
ਨਾਭਾ:  ਸਾਧ ਸੰਗਤ ਪਿੰਡ ਸਾਧੋਹੇੜੀ ਨਵਾਂ ਮਕਾਨ ਬਣਾਉਣ ਤੋਂ ਬਾਅਦ ਤੋਂ ਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਅਤੇ ਲੋੜਵੰਦ ਮਾਤਾ ਪ੍ਰੀਤਮ ਕੌਰ ਗੱਲ ਕਰਦੇ ਹੋਏ।

ਮਾਤਾ ਪ੍ਰੀਤਮ ਕੌਰ ਨੂੰ ਡਿਗੂੰ-ਡਿਗੂੰ ਕਰ ਰਹੀ ਮਕਾਨ ਦੀ ਛੱਤ ਤੋਂ ਮਿਲਿਆ ਛੁਟਕਾਰਾ

  • ਪਵਿੱਤਰ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੀ ਇਹ ਕਾਰਜ ਸੰਭਵ ਹੋਇਆ ਹੈ-ਪੰਦਰਾਂ ਮੈਂਬਰ

(ਸੁਰਿੰਦਰ ਕੁਮਾਰ ਸ਼ਰਮਾ) ਨਾਭਾ। ਡੇਰਾ ਸੱਚਾ ਸੌਦਾ ਦੀ ਆਸ਼ਿਆਨਾ ਮੁਹਿੰਮ ਦੇ ਤਹਿਤ ਅੱਜ ਬਲਾਕ ਸਾਧੋਹੇੜੀ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਪਿੰਡ ਕਕਰਾਲਾ ਵਿਖੇ ਬਲਾਕ ਸਾਧੋਹੇੜੀ ਦੀ ਸਾਧ-ਸੰਗਤ ਵੱਲੋਂ ਤਕਰੀਬਨ ਤਿੰਨ ਦਿਨ ਵਿੱਚ ਮਕਾਨ ਬਣਾ ਕੇ ਛੱਤ ਪਾ ਕੇ ਦਿੱਤੀ ਗਈ।

ਇਸ ਮੌਕੇ 85 ਮੈਂਬਰ ਅਤੇ ਬਲਾਕ ਕਮੇਟੀ ਦੇ ਜ਼ਿੰਮੇਵਾਰਾਂ ਤੇ ਸਾਧ-ਸੰਗਤ ਨੇ ਨਾਅਰਾ ਲਾ ਕੇ ਇਸ ਕਾਰਜ ਨੂੰ ਸ਼ੁਰੂ ਕਰਵਾਇਆ। ਇਸ ਕਾਰਜ ਨੂੰ ਲੈ ਕੇ ਬਲਾਕ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮਕਾਨ ਬਣਾਉਣ ਦੇ ਕਾਰਜ ਵਿੱਚ ਬਲਾਕ ਸਾਧੋਹੇੜੀ ਦੀ ਸਾਧ-ਸੰਗਤ ਨੇ ਵਿਸ਼ੇਸ਼ ਤੌਰ ’ਤੇ ਸਹਿਯੋਗ ਦਿੱਤਾ ਅਤੇ ਸੇਵਾ ਕੀਤੀ।

ਮਕਾਨ ਦਾ ਕਾਰਜ ਤਿੰਨ ਦਿਨ ਵਿੱਚ ਕੀਤਾ ਪੂਰਾ (Hope For Homeless)

ਮਾਤਾ ਪ੍ਰੀਤਮ ਕੌਰ ਨੇ ਆਪਣੇ ਭਰੇ ਮਨ ਨਾਲ ਆਪਣੇ ਦੁੱਖ ਦੀ ਦਾਸਤ ਇੰਝ ਦੱਸੀ ਕਿ ਮੇਰਾ ਮਕਾਨ ਬਿਲਕੁਲ ਹੀ ਢਹਿਣ ਕਿਨਾਰੇ ਸੀ ਅਤੇ ਮਕਾਨ ਦੀ ਹਾਲਤ ਖਸਤਾ ਹੋਣ ਕਾਰਨ ਮੇਰਾ ਸਾਰਾ ਸਮਾਨ ਗਲ ਕੇ ਖਰਾਬ ਹੋ ਗਿਆ। ਮੈਂ ਸਰਕਾਰੀ ਦਰਬਾਰੇ ਬਹੁਤ ਕਾਗਜ਼ ਦਿੱਤੇ ਪਰ ਮੇਰੀ ਕਿਸੇ ਨੇ ਵੀ ਇੱਕ ਨਹੀਂ ਸੁਣੀ। ਮੈਂ ਇਕੱਲੀ ਹੀ ਇੱਥੇ ਰਹਿੰਦੀ ਹਾਂ ਅਤੇ ਮੇਰੇ ਤਿੰਨ ਕੁੜੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਲੜਕੀ ਦਾ ਵਿਆਹ ਮੈਂ ਬੜੀ ਮੁਸ਼ਕਿਲ ਨਾਲ ਕੁਝ ਮਹੀਨੇ ਪਹਿਲਾਂ ਹੀ ਕੀਤਾ ਸੀ ਅਤੇ ਉਸਦੇ ਪਤੀ ਦੀ ਵੀ ਇਕ ਐਕਸੀਡੈਂਟ ਵਿੱਚ ਮੌਤ ਹੋ ਗਈ। ਮੈਂ ਦਰ ਦਰ ਰੋਂਦੀ ਫਿਰਦੀ ਰਹੀ ਤੇ ਮੇਰੀ ਕਿਸੇ ਨੇ ਨਾ ਸੁਣੀ ਫਿਰ ਮੈਂ ਸਾਡੇ ਪਿੰਡ ਦੀ ਪ੍ਰੇਮੀ ਸੇਵਕ ਭੈਣ ਨੂੰ ਬੇਨਤੀ ਕੀਤੀ ਅਤੇ ਉਨ੍ਹਾਂ ਨੇ ਕਰੀਬ ਤਿੰਨ ਦਿਨ ਵਿੱਚ ਮੇਰਾ ਮਕਾਨ ਮੈਨੂੰ ਬਣਾ ਕੇ ਦੇ ਦਿੱਤਾ ਅਤੇ ਮੈਂ ਪੂਜਨੀਕ ਗੁਰੂ ਜੀ ਦਾ ਵੀ ਧੰਨਵਾਦ ਕਰਦੀ ਹਾਂ ਜਿਨਾਂ ਨੇ ਅਜਿਹੀ ਸ਼ਿਕਸ਼ਾ ਦਿੱਤੀ ।

Hope For Homeless
ਨਾਭਾ:  ਸਾਧ ਸੰਗਤ ਪਿੰਡ ਸਾਧੋਹੇੜੀ ਨਵਾਂ ਮਕਾਨ ਬਣਾਉਣ ਤੋਂ ਬਾਅਦ ਤੋਂ ਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਅਤੇ ਲੋੜਵੰਦ ਮਾਤਾ ਪ੍ਰੀਤਮ ਕੌਰ ਗੱਲ ਕਰਦੇ ਹੋਏ।

ਇਹ ਵੀ ਪੜ੍ਹੋ: Lohri | ਪੂਜਨੀਕ ਗੁਰੂ ਜੀ ਨੇ ਦੱਸਿਆ ਲੋਹੜੀ ਮਨਾਉਣ ਦਾ ਤਰੀਕਾ

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਜਸਪ੍ਰੀਤ ਇੰਸਾਂ,ਪੰਦਰਾਂ ਮੈਂਬਰ ਬਲਜੀਤ ਰਾਜੂ, ਲਕਸ਼ਮਣ ਇੰਸਾਂ, ਫੌਜੀ ਹਰਬੰਸ ਸਿੰਘ, ਮਨਪ੍ਰੀਤ, ਤੇਜਾ ਸਿੰਘ, ਜਗਤਾਰ, ਹਰਮੇਲ ਸਿੰਘ,ਸਰਵਨ ਦੁਲੱਦੀ ਮਨਜੀਤ ਸਰਪੰਚ ਅਤੇ ਭੈਣ ਸੰਦੀਪ ਰਣਜੀਤ ਕੌਰ ਨੇ, ਸਾਂਝੇ ਤੌਰ ’ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਦਰਬਾਰ ਵੱਲੋਂ 160 ਮਾਨਵਤਾ ਭਲਾਈ ਦੇ ਕੰਮ ਚੱਲ ਰਹੇ ਹਨ ਅਤੇ ਸਾਧ-ਸੰਗਤ ਇਨ੍ਹਾਂ ਮਾਨਵਤਾ ਭਲਾਈ ਦੇ ਕੰਮਾਂ ਨੂੰ ਪੂਰੀ ਤਨ ਦੇਹੀ ਨਾਲ ਕਰ ਰਹੀ ਹੈ ਅਤੇ

ਉਨ੍ਹਾਂ ਕਿਹਾ ਜਦੋਂ ਬਲਾਕ ਕਮੇਟੀ ਨੂੰ ਪਤਾ ਲੱਗਿਆ ਕਿ ਮਾਤਾ ਪ੍ਰੀਤਮ ਕੌਰ ਦੇ ਘਰ ਦੀ ਹਾਲਤ ਬਹੁਤ ਹੀ ਖਸਤਾ ਹੈ ਤਾਂ ਬਲਾਕ ਕਮੇਟੀ ਮੈਂਬਰਾਂ ਵੱਲੋਂ ਪਿੰਡ ਦੀ ਕਮੇਟੀ ਮੈਂਬਰਾ ਨੂੰ ਨਾਲ ਲੈ ਕੇ ਲੋੜਵੰਦ ਪਰਿਵਾਰ ਦਾ ਘਰ ਵੇਖਿਆ ਤਾਂ ਉਸ ਮਕਾਨ ਦੀ ਹਾਲਤ ਬਹੁਤ ਹੀ ਖਸਤਾ ਹਾਲਤ ਦਿਖਾਈ ਦੇ ਰਹੀ ਸੀ ਤੇ ਦਰਬਾਰ ਦੇ ਹੁਕਮਾਂ ਅਨੁਸਾਰ ਬਲਾਕ ਕਮੇਟੀ ਵੱਲੋਂ ਇਸ ਕਾਰਜ ਨੂੰ ਪੂਰਾ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੀ ਇਹ ਕਾਰਜ ਸੰਭਵ ਹੋਇਆ ਹੈ। ਇਸ ਮੌਕੇ ਉਨ੍ਹਾਂ ਸੇਵਾ ਕਰ ਰਹੀ ਸਾਧ-ਸੰਗਤ ਦਾ ਇਸ ਕਾਰਜ ਨੂੰ ਕਰਨ ’ਤੇ ਬਲਾਕ ਵੱਲੋਂ ਧੰਨਵਾਦ ਕੀਤਾ ਗਿਆ ।