ਫਾਦਰ ਡੇਅ ਮੌਕੇ ਬਰਨਾਲਾ ਦੀ ਸਾਧ-ਸੰਗਤ ਨੇ ਲਿਆ ਅਨੋਖਾ ਪ੍ਰਣ

Father's Day
ਨਾਮਚਰਚਾ ਦੌਰਾਨ ਵੱਡੀ ਗਿਣਤੀ 'ਚ ਪਹੁੰਚੀ ਹੋਈ ਸਾਧ-ਸੰਗਤ।

ਸਮੂਹਿਕ ਤੌਰ ਤੇ ਵੈਰ, ਵਿਰੋਧ ਈਰਖਾ ਵਰਗੀਆਂ ਬੁਰਾਈਆਂ ਦਾ ਛੱਡਣ ਦਾ ਕੀਤਾ ਪ੍ਰਣ | Father’s Day

ਬਰਨਾਲਾ (ਗੁਰਪ੍ਰੀਤ ਸਿੰਘ)। ਅੱਜ ਫਾਦਰ (Father’s Day) ਦਿਵਸ ਮੌਕੇ ਬਰਨਾਲਾ ਧਨੌਲਾ ਦੀ ਸਾਧ-ਸੰਗਤ ਨੇ ਅਨੋਖਾ ਪ੍ਰਣ ਲੈਂਦਿਆਂ ਹੱਥ ਖੜੇ ਕਰਕੇ ਸਮੂਹਿਕ ਤੌਰ ਤੇ ਵੈਰ ਵਿਰੋਧ ਤੇ ਈਰਖਾ ਦੀ ਭਾਵਨਾ ਛੱਡਣ ਦਾ ਅਹਿਦ ਲਿਆ। ਅੱਜ ਬਰਨਾਲਾ ਧਨੌਲਾ ਬਲਾਕ ਦੀ ਨਾਮ ਚਰਚਾ ਸਥਾਨਕ ਨਾਮਚਰਚਾ ਘਰ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ।

Father's Day
ਨਾਮਚਰਚਾ ਦੌਰਾਨ ਸਾਧ-ਸੰਗਤ ਨੂੰ ਸੰਬੋਧਨ ਕਰਦਾ ਹੋਇਆ ਬੁਲਾਰਾ।

Barnala-

ਨਾਮ ਚਰਚਾ ਦੌਰਾਨ ਬਲਾਕ ਦੇ ਪ੍ਰੇਮੀ ਸੇਵਕ ਹਰਦੀਪ ਸਿੰਘ ਇੰਸਾਂ ਠੇਕੇਦਾਰ ਨੇ ਕਿਹਾ ਅੱਜ ਦਾ ਦਿਨ ਸਾਡੇ ਸਾਰਿਆਂ ਦੀ ਜ਼ਿੰਦਗੀ ਲਈ ਬੇਹੱਦ ਅਹਿਮ ਹੈ ਕਿਉਂਕਿ ਅੱਜ (Father’s Day) ਫਾਦਰ ਦਿਵਸ ਹੈ, ਸਾਡੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਨ, ਅੱਜ ਅਸੀਂ ਆਪਣੇ ਪਿਤਾ ਨੂੰ ਇਕ ਗਿਫਟ ਦੇਣਾ ਚਾਹੁੰਦੇ ਹਾਂ ਇਹ ਗਿਫਟ ਅਸੀਂ ਸਮੂਹਿਕ ਤੌਰ ਤੇ ਕੁਝ ਬੁਰਾਈਆਂ ਛੱਡ ਕੇ ਦੇਵਾਂਗੇ। ਸਮੂਹਿਕ ਸਾਧ-ਸੰਗਤ ਨੇ ਹੱਥ ਖੜੇ ਕਰਕੇ ਪ੍ਰਣ ਕੀਤਾ ਕਿ ਅਸੀਂ ਅੱਜ ਤੋਂ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਰੱਖਾਂਗੇ ਕਿਸੇ ਨਾਲ ਈਰਖਾ ਨਹੀਂ ਰੱਖਾਂਗੇ। ਸਮੂਹ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਉਹਨਾਂ ਦਾ ਸਾਥ ਦਿੱਤਾ।

ਇਸ ਦੌਰਾਨ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ 85 ਮੈਂਬਰ ਅਸ਼ੋਕ ਕੁਮਾਰ ਇੰਸਾਂ ਨੇ ਡੇਰਾ ਸੱਚਾ ਸੌਦਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਗੁਰਮੇਲ ਕੌਰ ਇੰਸਾਂ 85 ਮੈਂਬਰ, ਰਮਾ ਇੰਸਾਂ 85 ਮੈਂਬਰ, ਜਸਪ੍ਰੀਤ ਇੰਸਾਂ 85 ਮੈਂਬਰ ਤੋਂ ਇਲਾਵਾ ਸੰਜੀਵ ਕੁਮਾਰ ਇੰਸਾਂ 85 ਮੈਂਬਰ, ਕਰਨੈਲ ਸਿੰਘ 85 ਮੈਬਰ, ਗੁਰਜੀਤ ਸਿੰਘ ਇੰਸਾਂ 85 ਮੈਬਰਾ ਤੋਂ ਇਲਾਵਾ ਸਮੂਹ 15 ਮੈਂਬਰ, ਬਲਾਕਾਂ ਅਤੇ ਜੋਨਾਂ ਦੇ ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ। (Father’s Day)

ਇਹ ਵੀ ਪੜ੍ਹੋ : ਭਾਖੜਾ ਨਹਿਰ ‘ਚ ਡੁੱਬ ਰਹੀ ਲੜਕੀ ਨੂੰ ਫੌਜੀ ਨੇ ਬਚਾਇਆ, ਵੀਡੀਓ ਵਾਇਰਲ