ਭਾਖੜਾ ਨਹਿਰ ‘ਚ ਡੁੱਬ ਰਹੀ ਲੜਕੀ ਨੂੰ ਫੌਜੀ ਨੇ ਬਚਾਇਆ, ਵੀਡੀਓ ਵਾਇਰਲ

Bhakra Canal
ਭਾਖੜਾ ਨਹਿਰ 'ਚ ਡੁੱਬ ਰਹੀ ਲੜਕੀ ਨੂੰ ਫੌਜੀ ਨੇ ਬਚਾਇਆ, ਵੀਡੀਓ ਵਾਇਰਲ

ਭਾਖੜਾ ਨਹਿਰ ‘ਚ ਡੁੱਬ ਰਹੀ ਲੜਕੀ ਨੂੰ ਫੌਜੀ ਨੇ ਬਚਾਇਆ, ਵੀਡੀਓ ਵਾਇਰਲ

(ਸੱਚ ਕਹੂੰ ਨਿਊਜ਼) ਪਟਿਆਲਾ। ਨਹਿਰ ‘ਚ ਡੁੱਬ ਰਹੀ ਲੜਕੀ ਨੂੰ ਫੌਜੀ ਨੇ ਆਪਣੀ ਜਾਨ ’ਤੇ ਖੇਡ ਕੇ ਬਚਾ ਲਿਆ। ਲੜਕੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ( Bhakra Canal) ਇਸ ਸਾਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ( Bhakra Canal) ਇਹ ਘਟਨਾ ਉਦੋ ਵਾਪਰੀ ਜਦੋਂ ਕਾਂਸਟੇਬਲ ਡੀਐਨ ਕ੍ਰਿਸ਼ਨਨ ਯੂਨਿਟ ਦੇ ਹੋਰ ਮੁਲਾਜ਼ਮਾਂ ਨਾਲ ਰਾਸ਼ਨ ਲੈ ਕੇ ਪਟਿਆਲਾ ਤੋਂ ਸੰਗਰੂਰ ਪਰਤ ਰਹੇ ਸਨ। ਜਦੋਂ ਟਰੱਕ ਪਟਿਆਲਾ ਤੋਂ ਅੱਗੇ ਭਾਖੜਾ ਨਹਿਰ ਨੇੜੇ ਪਹੁੰਚਿਆ ਤਾਂ ਉਹਨਾਂ ਨੇ ਇੱਕ ਲੜਕੀ ਨੂੰ ਨਹਿਰ ਵਿੱਚ ਡੁੱਬਦੇ ਦੇਖਿਆ।

ਇਹ ਵੀ ਪੜ੍ਹੋ : ਫਰੂਟੀ ਦੇ ਲਾਲਚ ’ਚ ਫਸੀ ਡਾਕੂ ਹਸੀਨਾ, ਜਾਣੋ ਪੁਲਿਸ ਨੇ ਕਿਵੇਂ ਬਣਾਇਆ ਪਲਾਨ

ਫੌਜੀ ਜਵਾਨ ਨੇ ਬਿਨਾ ਕਿਸੇ ਦੇਰੀ ਦੇ ਤੁਰੰਤ ਟਰੱਕ ਰੋਕਿਆ ਤੇ ਨਹਿਰ ’ਚ ਛਾਲ ਮਾਰ ਦਿੱਤੀ। ਜਵਾਨ ਨੇ ਕੁਝ ਹੀ ਮਿੰਟਾਂ ‘ਚ ਡੁੱਬ ਰਹੀ ਲੜਕੀ ਦੀ ਜਾਨ ਬਚਾਈ। ਇਸ ਮੌਕੇ ਵੱਡੀ ਗਿਣਤੀ ’ਚ ਲੋਕ ਇਕੱਠੋ ਹੇ ਗਏ ਤੇ ਸਭ ਨੇ ਜਵਾਨ ਦੀ ਖੂਬ ਸ਼ਲਾਘਾ ਕੀਤੀ।  ਪੁਲਿਸ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ। ਨਹਿਰ ਵਿੱਚ ਛਾਲ ਮਾਰਨ ਵਾਲੇ ਸਿਪਾਹੀ ਦੀ ਪਛਾਣ ਆਰਮੀ ਹਸਪਤਾਲ ਵਿੱਚ ਤਾਇਨਾਤ ਕਾਂਸਟੇਬਲ ਡੀਐਨ ਕ੍ਰਿਸ਼ਨਨ ਵਜੋਂ ਹੋਈ ਹੈ। ( Bhakra Canal)