ਤੇਲ ਕੀਮਤਾਂ ਰਿਕਾਰਡ ਉੱਚਾਈ ‘ਤੇ

Petrol Diesel Prices

ਤੇਲ ਕੀਮਤਾਂ ਨੇ ਕੱਢਿਆ ਆਮ ਆਦਮੀ ਦਾ ਤੇਲ | Oil Prices

  • ਕੌਮਾਂਤਰੀ ਕੀਮਤਾਂ ਦਾ ਭਾਰ ਗਾਹਕ ‘ਤੇ ਪਾਇਆ | Oil Prices
  • ਕਰਨਾਟਕ ਚੋਣਾਂ ਦੌਰਾਨ 19 ਦਿਨ ਰਹੀ ਸੀ ਕੀਮਤਾਂ ‘ਤੇ ਰੋਕ |Oil Prices

ਨਵੀਂ ਦਿੱਲੀ (ਏਜੰਸੀ) ਪੈਟਰੋਲ ਦੀਆਂ ਕੀਮਤਾਂ ਅੱਜ 76.24 ਰੁਪਏ ਪ੍ਰਤੀ ਲੀਟਰ ਦੀ ਰਿਕਾਰਡ ਉੱਚਾਈ ‘ਤੇ ਪਹੁੰਚ ਗਈਆਂ ਉੱਥੇ ਡੀਜ਼ਲ 67.57 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜੋ ਇਸ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ । ਜਨਤਕ ਪੈਟਰੋਲੀਅਮ ਕੰਪਨੀਆਂ ਵੱਲੋਂ ਕੀਮਤਾਂ ਵਧਾਏ ਜਾਣ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਇਹ ਵਾਧਾ ਹੋਇਆ ਹੈ। ਜਨਤਕ ਤੇਲ ਕੰਪਨੀਆਂ ਵੱਲੋਂ ਸੂਚਨਾ ਅਨੁਸਾਰ ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ ਅੱਜ 33 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ 26 ਪੈਸੇ ਪ੍ਰਤੀ ਲੀਟਰ ਵਧੀਆਂ।

ਕਰਨਾਟਕ ਚੋਣਾਂ ਤੋਂ ਬਾਅਦ ਤੇਲ ਕੀਮਤਾਂ ‘ਚ ਵਾਧਾ | Oil Prices

ਜਨਤਕ ਤੇਲ ਕੰਪਨੀਆਂ ਨੇ ਕਰਨਾਟਕ ‘ਚ ਚੋਣਾਂ ਦੌਰਾਨ 19 ਦਿਨ ਰੋਕ ਤੋਂ ਬਾਅਦ 14 ਮਈ  ਨੂੰ ਕੀਮਤਾਂ ‘ਚ ਰੋਜ਼ਾਨਾ ਸੋਧ ਨੂੰ ਬਹਾਲ ਕੀਤਾ। ਇਸ ਤੋਂ ਬਾਅਦ ਇਨ੍ਹਾਂ ਦੀ ਕੀਮਤ ‘ਚ ਲਗਾਤਾਰ ਸੱਤਵੇਂ ਦਿਨ ਵਾਧਾ ਹੋਇਆ ਹੈ। ਬੀਤੇ ਹਫਤੇ ਦੌਰਾਨ ਕੁੱਲ ਮਿਲਾ ਕੇ ਪੈਟਰੋਲ ਦੀਆਂ ਕੀਮਤਾਂ 1.61 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ ‘ਚ 1.64 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਡੀਜ਼ਲ-ਪੈਟਰੋਲ ਤੋਂ ਹੋਈ ਕਮਾਈ ਦਾ ਲਾਭ ਜਨਤਾ ਨੂੰ ਮਿਲੇ: ਕਾਂਗਰਸ | Oil Prices

ਕਾਂਗਰਸ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਪੰਜ ਸਾਲ ‘ਚ ਸਭ ਤੋਂ ਜ਼ਿਆਦਾ ਉੱਚਾਈ ‘ਤੇ ਪਹੁੰਚਣ ‘ਤੇ ਚਿੰਤਾ ਪ੍ਰਗਟਾਉਂਦਿਆਂ ਅੱਜ ਕਿਹਾ ਕਿ ਮੋਦੀ ਸਰਕਾਰ ਨੂੰ ਤੇਲ ਤੋਂ ਹੋਈ ਕਮਾਈ ਦੀ ਵਰਤੋਂ ਚੋਣਾਂ ਜਿੱਤਣ ਤੇ ਸਰਕਾਰ ਬਣਾਉਣ ਲਈ ਕਰਨ ਦੀ ਬਜਾਇ ਤੇਲ ਕੀਮਤਾਂ ਕੰਟਰੋਲ ਕਰਨ ਤੇ ਆਮ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਕਰਨੀ ਚਾਹੀਦੀ ਹੈ। ਕਾਂਗਰਸ ਬੁਲਾਰੇ ਜੈਵੀਰ ਸ਼ੇਰਗਿਲ ਨੇ ਕਿਹਾ ਕਿ ਸਰਦਾਰ ਨੇ ਇਨ੍ਹਾਂ ਚਾਰ ਸਾਲਾਂ ਦੌਰਾਨ ਤੇਲ ਤੋਂ ਰੱਜ ਕੇ ਕਮਾਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਤੇਲ ਦੇ ਟੈਕਸ ਦੇ ਰੂਪ ‘ਚ ਹੁਣ ਤੱਕ ਦਸ ਲੱਖ ਕਰੋੜ ਰੁਪਏ ਹਾਸਲ ਕੀਤੇ ਹਨ।