ਪ੍ਰੀ ਪੇਡ ਮੀਟਰ ਲਾਉਣ ਆਏ ਅਧਿਕਾਰੀਆਂ ਨੂੰ ਕਿਸਾਨ ਯੂਨੀਅਨ ਨੇ ਬੇਰੰਗ ਮੋੜਿਆ

Prepaid Meters
ਪੱਕਾ ਕਲਾਂ: ਪ੍ਰੀਪੇਡ ਮੀਟਰ ਦਿਖਾਉਂਦੇ ਹੋਏ ਕਿਸਾਨ ਯੂਨੀਅਨ ਦੇ ਮੈਂਬਰ। ਤਸਵੀਰ: ਸੱਚ ਕਹੂੰ ਨਿਊਜ਼

(ਪੁਸ਼ਪਿੰਦਰ ਸਿੰਘ) ਪੱਕਾ ਕਲਾਂ। ਪਿੰਡ ਪੱਕਾ ਕਲਾਂ ਵਿਖੇ ਪ੍ਰੀ ਪੇਡ ਮੀਟਰ ਲਾਉਣ ਆਏ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਿਸਾਨ ਯੂਨੀਅਨ ਸਿੱਧੂਪੁਰ ਨੇ ਬੇਰੰਗ ਮੋੜ ਦਿੱਤਾ। ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਬਲਾਕ ਪ੍ਰਧਾਨ ਜਬਰਜੰਗ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਜਦੋਂ ਪੰਜਾਬ ਸਰਕਾਰ ਪ੍ਰਤੀ ਮਹੀਨਾ 300 ਯੂਨਿਟ ਦੇ ਰਹੀ ਹੈ ਤਾਂ ਪ੍ਰੀਪੇਡ ਮੀਟਰ ਲਾਉਣ ਦਾ ਸਵਾਲ ਹੀ ਨਹੀਂ ਉਠਦਾ। ਇਹ ਮੀਟਰ ਸਰਕਾਰ ਸਿਰਫ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲਵਾ ਰਹੀ ਹੈ। ਇਨ੍ਹਾਂ ਮੀਟਰਾਂ ਨੂੰ ਯੂਨੀਅਨ ਵੱਲੋਂ ਕਦੇ ਵੀ ਲਾਉਣ ਨਹੀਂ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਜ਼ਿਆਦਾਤਰ ਅਬਾਦੀ ਮੱਧ-ਵਰਗੀ ਕਿਸਾਨ ਤੇ ਗਰੀਬ ਮਜ਼ਦੂਰ ਲੋਕਾਂ ਦੀ ਹੈ। ਇਸ ਨੂੰ ਤੁਰੰਤ ਰੀਚਾਰਜ ਕਰਵਾਉਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਇਹ ਮੀਟਰ ਉਹ ਕਿਸੇ ਵੀ ਕੀਮਤ ’ਤੇ ਨਹੀਂ ਲੱਗਣ ਦੇਣਗੇ। ਕਿਸਾਨ ਯੂਨੀਅਨ ਵੱਲੋਂ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਵਿਭਾਗ ਵਿਰੁੱਧ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ। ਬਿਜਲੀ ਬੋਰਡ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਏ ਐੱਲ ਐੱਮ ਨੇ ਕਿਹਾ ਕਿ ਉਨ੍ਹਾਂ ਨੂੰ ਐਸ ਡੀ ਓ ਸੰਗਤ ਵੱਲੋਂ ਮੀਟਰ ਲਾਉਣ ਲਈ ਦਿੱਤੇ ਗਏ ਸਨ, ਪਰ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪ੍ਰੀਪੇਡ ਮੀਟਰ ਨਹੀਂ ਲਾਉਣ ਦਿੱਤਾ ਗਿਆ। ਇਸ ਮੌਕੇ ਇਕਾਈ ਪ੍ਰਧਾਨ ਮੰਦਰ ਸਿੰਘ ਪੱਕਾ ਕਲਾਂ, ਜੀਤ ਸਿੰਘ ਗੋਦਾਰਾ, ਆਤਮਾ ਸਿੰਘ ਭੁੱਲਰ, ਬਖਸ਼ੀਸ਼ ਸਿੰਘ, ਜਸਕਰਨ ਸਿੰਘ ,ਲਾਭ ਸਿੰਘ ,ਬਲਕਰਨ ਸਿੰਘ ਆਦਿ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ