ਜ਼ਰੂਰਤਮੰਦ ਮਰੀਜ਼ ਲਈ ਡੇਰਾ ਸ਼ਰਧਾਲੂ ਨੇ ਕੀਤਾ ਖੂਨਦਾਨ

Blood Donation

ਲਾਲੜੂ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਨਸਾਨੀਅਤ ਨੂੰ ਹੀ ਆਪਣਾ ਧਰਮ ਮੰਨਦੇ ਹਨ। ਉਨ੍ਹਾਂ ਲਈ ਇਨਸਾਨੀਅਤ ਦੀ ਸੇਵਾ ਕਰਨਾ ਹੀ ਪਰਮਾਤਮਾ ਦੀ ਸੇਵਾ ਕਰਨਾ ਹੈ। ਫਿਰ ਚਾਹੇ ਭੁਖੇ ਪਿਆਸੇ ਨੂੰ ਪਾਣੀ ਪਿਲਾਉਣਾ, ਭੋਜਨ ਖਵਾਉਣਾ , ਜ਼ਰੂਰਤਮੰਦ ਲਈ ਖੂਨਦਾਨ ਕਰਨਾ, ਆਰਥਿਕ ਤੌਰ ’ਤੇ ਕਮਜ਼ੋਰ ਲੜਕੀ ਦੀ ਸ਼ਾਦੀ ਵਿਚ ਸਹਿਯੋਗ ਕਰਨਾ ਹੋਵੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕਦੇ ਪਿਛੇ ਨਹੀਂ ਹਟਦੇ।

ਇਸੇ ਲੜੀ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਲਾਲੜੂ ਦੇ ਸੇਵਾਦਾਰ ਜੀਵਨ ਇੰਸਾਂ ਨੇ ਇੰਸਾਂ ਇੰਟਰਨੈਸ਼ਨਲ ਹਸਪਤਾਲ ਡੇਰਾਬੱਸੀ ਵਿੱਚ ਗੰਭੀਰ ਬਿਮਾਰੀ ਕਾਰਨ ਇਲਾਜ ਅਧੀਨ ਭਰਤੀ ਕਾਂਤਾ ਦੇਵੀ (ਹਮੀਰਪੁਰ, ਹਿਮਾਚਲ ਪ੍ਰਦੇਸ਼) ਨੂੰ ਖੂਨਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ। ਇਸ ਉਪਰੰਤ ਪੀੜਤ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਭਾਵੁਕ ਹੁੰਦੇ ਹੋਏ ਪੂਜਨੀਕ ਗੁਰੂ ਜੀ ਅਤੇ ਜੀਵਨ ਇੰਸਾਂ ਦਾ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ