ਰਾਜ ਭਵਨ ’ਚ ਸਹੁੰ ਚੁੱਕ ਸਮਾਗਮ : ਮਾਨ ਕੈਬਨਿਟ ਦਾ ਹੋਇਆ ਵਿਸਥਾਰ

live punjab

ਅਮਨ ਅਰੋੜਾ, ਫੌਜਾ ਸਿੰਘ, ਇੰਦਰਬੀਰ ਨਿੱਝਰ, ਚੇਤਨ ਸਿੰਘ ਨੇ ਚੁੱਕੀ ਸਹੁੰ

  • ਅਨਮੋਲ ਗਗਨ ਮਾਨ ਨੇ ਚੁੱਕੀ ਸਹੁੰ 

(ਸੱਚ ਕਹੂੰ ਨਿਊਜ਼) ਚੰਡੀਗੜ੍ਹ।  ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ 5 ਨਵੇਂ ਮੰਤਰੀ ਨੇ ਸਹੁੰ ਚੁੱਕੀ। ਸਾਰੀ ਮੰਤਰੀਆਂ ਨੂੰ ਚੰਡੀਗੜ੍ਹ ਦੇ ਰਾਜ ਭਵਨ ਵਿੱਚ ਸਹੁੰ ਚੁਕਾਈ ਗਈ। ਰਾਜ ਭਵਨ ’ਚ ਸਹੁੰ ਚੁੱਕ ਸਮਾਗਮ ਦੌਰਾਨ ਮਾਨ ਕੈਬਨਿਟ ਦੇ ਪੰਜ ਮੰਤਰੀਆਾਂਂ ਨੇ ਸਹੁੰ ਚੁੱਕੀ। ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਜਿਨ੍ਹਾਂ ’ਚ ਅਮਨ ਅਰੋੜਾ, ਫੌਜਾ ਸਿੰਘ, ਇੰਦਰਬੀਰ ਨਿੱਝਰ, ਚੇਤਨ ਸਿੰਘ ਤੇ ਅਨਮੋਲ ਗਗਨ ਮਾਨ ਨੇ ਵਾਰੀ-ਵਾਰੀ ਸਹੁੰ ਚੁੱਕੀ।  ਸਭ ਤੋਂ ਪਹਿਲਾਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੇ ਮੰਤਰੀ ਵਜੋਂ ਸਹੁੰ ਚੁੱਕੀ। ਫਿਰ ਅੰਮ੍ਰਿਤਸਰ ਤੋਂ ਵਿਧਾਇਕ ਡਾ: ਇੰਦਰਬੀਰ ਨਿੱਝਰ ਨੇ ਸਹੁੰ ਚੁੱਕੀ। ਤੀਜੇ ਨੰਬਰ ’ਤੇ ਪੰਜਾਬ ਪੁਲੀਸ ਦੇ ਸਾਬਕਾ ਇੰਸਪੈਕਟਰ ਫੌਜਾ ਸਿੰਘ ਸਰਾਰੀ ਨੇ ਸਹੁੰ ਚੁੱਕੀ। ਚੌਥੇ ਨੰਬਰ ‘ਤੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਸਹੁੰ ਚੁੱਕੀ ਤੇ ਫਿਰ ਅਨਮੋਲ ਗਗਨ ਮਾਨ ਨੇ ਸਹੁੰ ਚੁੱਕੀ।

ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਮੰਤਰੀਆਂਂ ਦੀ ਗਿਣਤੀ ਹੋਈ 14

ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ 10 ਕੈਬਨਿਟ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਵਿੱਚੋਂ ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਹਟਾ ਦਿੱਤਾ ਗਿਆ ਸੀ। ਜਿਸ ਕਾਰਨ ਹੁਣ ਭਗਵੰਤ ਮਾਨ ਦੀ ਕੈਬਨਿਟ ਵਿੱਚ ਸਿਰਫ਼ 9 ਕੈਬਨਿਟ ਮੰਤਰੀ ਸ਼ਾਮਲ ਹਨ, ਹੁਣ ਪੰਜ ਹੋਰ ਕੈਬਨਿਟ ਮੰਤਰੀਆਂ ਨੂੰ ਮਿਲ ਕਾ ਕੈਬਨਿਟ ਮੰਤਰੀਆਂ ਦੀ ਗਿਣਤੀ 14 ਹੋ ਗਈ ਹੈ।  ਜਦੋਂਕਿ ਨਿਯਮਾਂ ਅਨੁਸਾਰ ਕੈਬਨਿਟ ਵਿੱਚ ਘੱਟ ਤੋਂ ਘੱਟ 12 ਕੈਬਨਿਟ ਮੰਤਰੀ ਰੱਖਣਾ ਜ਼ਰੂਰੀ ਹੈ ਅਤੇ 17 ਤੋਂ ਜ਼ਿਆਦਾ ਕੈਬਨਿਟ ਮੰਤਰੀ ਬਣਾਏ ਨਹੀਂ ਜਾ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ