ਨਰਸਾਂ ਦਾ ਪਤਾ ਲੈਣ ਆਏ ਪ੍ਰਨੀਤ ਕੌਰ ਤੇ ਬ੍ਰਹਮ ਮਹਿੰਦਰਾ ਦਾ ਵਿਰੋਧ

Nurses Protest

ਨਰਸਾਂ ਤੇ ਹੋਰ ਸਟਾਫ ਨੇ ਕੀਤਾ ਘਿਰਾਓ

ਪਟਿਆਲਾ, ਖੁਸ਼ਵੀਰ ਤੂਰ। ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਪ੍ਰਨੀਤ ਕੌਰ ਨੂੰ ਅੱਜ ਉਸ ਸਮੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਨਰਸਾਂ ਦਾ ਪਤਾ ਲੈਣ ਲਈ ਪਹੁੰਚੇ ਸਨ। ਇਸ ਦੌਰਾਨ ਸਮੂਹ ਨਰਸਾਂ ਅਤੇ ਹੋਰ ਸਟਾਫ ਵੱਲੋਂ ਉਨ੍ਹਾਂ ਦਾ ਘਿਰਾਓ ਕੀਤਾ ਗਿਆ ਅਤੇ ਪੁਲੀਸ ਵੱਲੋਂ ਬੜੇ ਮੁਸ਼ਕਲ ਤਰੀਕੇ ਨਾਲ ਉਨ੍ਹਾਂ ਨੂੰ ਗੱਡੀ ਤੱਕ ਲਿਜਾਇਆ ਗਿਆ। ਇਸ ਦੌਰਾਨ ਨਰਸਾਂ ਵੱਲੋਂ ਲਗਾਤਾਰ ਐਮਰਜੈਂਸੀ ਦੇ ਅੱਗੇ ਬ੍ਰਹਮ ਮਹਿੰਦਰਾ, ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। (Nurses Protest)

Nurses Protest Against Parneet Kaur Brahm Mohindra

ਪੱਤਰਕਾਰਾਂ ਨੇ ਵੀ ਕੀਤਾ ਬਾਈਕਾਟ

ਇਸ ਦੌਰਾਨ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਪ੍ਰਨੀਤ ਕੌਰ ਵੱਲੋਂ ਨਰਸਾਂ ਦੇ ਹਾਲ ਚਾਲ ਪੁੱਛਣ ਸਮੇਂ ਮੀਡੀਆ ਨਾਲ ਕੀਤੇ ਗਏ ਦੁਰਵਿਹਾਰ ਤੋਂ ਬਾਅਦ ਪਟਿਆਲਾ ਦੇ ਸਮੂਹ ਪੱਤਰਕਾਰਾਂ ਵੱਲੋਂ ਉਕਤ ਮੰਤਰੀਆਂ ਦਾ ਬਾਈਕਾਟ ਕਰ ਦਿੱਤਾ ਗਿਆ। ਪੱਤਰਕਾਰਾਂ ‘ਚ ਰੋਸ ਹੈ ਕਿ ਸਰਕਾਰ ਕਿਸੇ ਵੀ ਵਰਗ ਨੂੰ ਤਵੱਜੋ ਨਹੀਂ ਦੇ ਰਹੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ