ਨਿੱਕਾ ਸਿੰਘ ਦਾ ‘ਆਪਣਾ ਘਰ’ ਦਾ ਸੁਫਨਾ ਹੋਇਆ ਪੂਰਾ

ਮੋਗਾ (ਵਿੱਕੀ ਇੰਸਾਂ) । ਆਰਥਿਕ ਤੰਗੀ ਕਾਰਨ ਜੂਝ ਰਹੇ ਜ਼ਿਲ੍ਹੇ ਦੇ ਪਿੰਡ ਬਹੋਨਾ ਦੇ ਨਿੱਕਾ ਸਿੰਘ ਦੀ ਨੂੰ ਉਦੋਂ ਵੱਡਾ ਹੌਂਸਲਾ ਹੋਇਆ ਜਦ ਉਸ ਦਾ ਆਪਣਾ ਮਕਾਨ ਬਣਾਉਣ ਦਾ ਸੁਫਨਾ ਅੱਜ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਕਾਰਨ ਪੂਰਾ ਹੋ ਗਿਆ ਜਾਣਕਾਰੀ ਅਨੁਸਾਰ ਨਿੱਕਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਬਹੋਨਾ ਜਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਜਿਸਦਾ ਕਿ ਪਿਛਲੇ ਸਮੇਂ ਹਾਦਸਾ ਹੋਣ ਕਰਕੇ ਉਹ ਕਿਸੇ ਤਰ੍ਹਾਂ ਦਾ ਕੰਮ ਕਰਨ ਵਿੱਚ ਅਸਮਰਥ ਹੋਣ ਕਰਕੇ ਘਰ ‘ਚ ਆਰਥਿਕ ਤੰਗੀ ਹੋਣ ਕਰਕੇ।

ਆਪਣਾ ਮਕਾਨ ਬਣਾਉਣ ‘ਚ ਅਸਮਰੱਥ ਸੀ ਜਦੋਂ ਇਸਦਾ ਪਤਾ ਪਿੰਡ ਦੇ ਭੰਗੀਦਾਸ ਬਿੰਦਰ ਸਿੰਘ ਇੰਸਾਂ ਨੂੰ ਪਤਾ ਲੱਗਾ ਤਾਂ ਉਸ ਨੇ ਬਲਾਕ ਮੋਗਾ ਦੀ ਕਮੇਟੀ ਨਾਲ ਰਾਬਤਾ ਕਾਇਮ ਕੀਤਾ ਤਾਂ ਕਮੇਟੀ ਨੇ ਪੜਤਾਲ ਕਰਨ ਤੋਂ ਬਾਅਦ ਮਕਾਨ ਬਣਾਉਣ ਦਾ ਫੈਸਲਾ ਕੀਤਾ ਤੇ ਅੱਜ ਬਲਾਕ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ, ਯੂਥ ਵੈਲਫ਼ੇਅਰ ਫੈਡਰੇਸ਼ਨ ਤੇ ਸਾਧ-ਸੰਗਤ ਨੇ ਤਨ-ਮਨ ਨਾਲ ਮਕਾਨ ਬਣਾਉਣ ਦੀ ਸੇਵਾ ਕੀਤੀ ਇਸ ਦੌਰਾਨ ਸਾਧ-ਸੰਗਤ ਨੇ ਨਿੱਕਾ ਸਿੰਘ ਨੂੰ 15/15 ਦਾ ਇੱਕ ਕਮਰਾ, 6/6 ਦੀ ਇੱਕ ਰਸੋਈ ਕੁਝ ਹੀ ਘੰਟਿਆਂ ਵਿੱਚ ਪਾ ਕੇ ਦੇ ਦਿੱਤੀ, ਜਿਸਦੀ ਸਾਰੇ ਪਿੰਡ ਤੇ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਹੋਈ।

ਇਸ ਮੌਕੇ ਪਿੰਡ ਬਹੋਨਾ ਦੇ ਸਰਪੰਚ ਹਰਭਜਨ ਸਿੰਘ ਨੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਤੇ ਡੇਰਾ ਸੱਚਾ ਸੌਦਾ ਦਾ ਧੰਨਵਾਦ ਕੀਤਾ ਇਸ ਮੌਕੇ ਪ੍ਰੇਮ ਇੰਸਾਂ, ਪਰਮਜੀਤ ਸਿੰਘ ਇੰਸਾਂ, ਰਾਮਲਾਲ ਇੰਸਾਂ, ਭਗਵਾਨ ਦਾਸ ਇੰਸਾਂ, ਵਿਪਨ ਇੰਸਾਂ, ਜਗਦੀਸ਼ ਇੰਸਾਂ, ਭੁਪਿੰਦਰ ਸਿੰਘ, ਅਰੁਣ ਇੰਸਾਂ, ਗੁਰਨਾਮ ਸਿੰਘ, ਸੁਰਿੰਦਰ ਸਿੰਘ, ਓਂਕਾਰ ਸਿੰਘ, ਜਸਵੀਰ ਸਿੰਘ, ਜਲੌਰ ਸਿੰਘ, ਜਸਵਿੰਦਰ ਸਿੰਘ, ਮਦਨ ਲਾਲ ਇੰਸਾਂ, ਮਾਸਟਰ ਬਲਵਿੰਦਰ ਸਿੰਘ, ਸਨੀ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।