ਅੱਧਾ ਕਿੱਲੋ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫ਼ਤਾਰ

ਜਗਰਾਓਂ (ਜਸਵੰਤ ਰਾਏ)। ਜਗਰਾਓਂ ਪੁਲਿਸ ਵੱਲੋਂ ਅੱਧਾ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਥੇ ਕਾਨਫਰੰਸ ਦੌਰਾਨ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਸ੍ਰੀ ਸੁਰਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਮਾਨਯੋਗ ਡਾਇਰੈਕਟਰ ਜਨਰਲ ਸ੍ਰੀ ਸੁਰੇਸ਼ ਅਰੋੜਾ ਜੀ ਵੱਲੋਂ ਪੰਜਾਬ ਨੂੰ ਨਸ਼ੇ ਦੀ ਦਲਦਲ ਤੋਂ ਮੁਕਤ ਕਰਨ ਲਈ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਜਗਰਾਓਂ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਕਰਨ ਲਈ ਆਰੰਭ ਕੀਤੀ ਗਈ।

ਵਿਸ਼ੇਸ਼ ਮੁਹਿੰਮ ਦੌਰਾਨ ਇੰਸਪੈਕਟਰ ਲਖਬੀਰ ਸਿੰਘ ਵੱਲੋ ਮੁਖਬਰੀ ਦੇ ਅਧਾਰ ‘ਤੇ ਬੀਤੀ 21 ਜਨਵਰੀ ਨੂੰ ਜਗਰਾਓਂ ਮੋਗਾ ਰੋਡ ‘ਤੇ ਨਾਕਾਬੰਦੀ ਦੌਰਾਨ ਯੁਗਾਂਡਾ ਮੂਲ ਦੀ ਰੋਜਟ ਨਾਮੋਟੇਬੀ ਪੁੱਤਰੀ ਕੇਰੀਆ ਰੋਬਿੱਟ ਹਾਲ ਵਾਸੀ ਉੱਤਮ ਨਗਰ ਵੈਸਟ ਨਿਊ ਨੂੰ ਦਿੱਲੀ ਕਾਬੂ ਕਰਕੇ ਉਸ ਪਾਸੋਂ 01 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਦੌਰਾਨੇ ਪੁਲਿਸ ਰਿਮਾਂਡ ਮੁਲਜ਼ਮ ਰੋਜਟ ਨਾਮੋਟੇਬੀ ਦੇ ਨਾਈਜੀਰੀਅਨ ਸਾਥੀ ਮਾਈਕਲ ਕ੍ਰਿਸ਼ਟੀਅਨ ਹਾਲ ਵਾਸੀ ਉੱਤਮ ਨਗਰ ਨਵੀਂ ਦਿੱਲੀ ਨੂੰ ਨਾਮਜ਼ਦ ਕਰਕੇ ਦਿੱਲੀ ਤੋਂ ਜਾਬਤੇ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਜਨਵਰੀ ਦੇ ਪਹਿਲੇ ਹਫਤੇ ਪੰਜਾਬ ਵਿੱਚ ਹੈਰੋਇਨ ਦੀ ਸਪਲਾਈ ਦੇਣ ਲਈ ਆਇਆ ਸੀ, ਇਸ ਸਬੰਧੀ ਉਸ ਨੂੰ ਜੇਲ੍ਹ ਤੋਂ ਹਦਾਇਤਾਂ ਮਿਲਦੀਆਂ ਸਨ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਮਾਈਕਲ ਕ੍ਰਿਸ਼ਟੀਅਨ ਦੀ ਨਿਸ਼ਾਨ ਦੇਹੀ ‘ਤੇ 500 ਗਾ੍ਰਮ ਹੈਰੋਇਨ ਬਰਾਮਦ ਕਰਕੇ ਐਨ. ਡੀ.ਪੀ.ਐਸ ਐਕਟ ਥਾਣਾ ਦਾਖਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਕੋਲੋਂ ਪੈਕਿੰਗ ਮੈਟੀਰੀਅਲ ਅਤੇ ਛੋਟੇ-ਛੋਟੇ ਪੰਨੀਆਂ ਦੇ ਪੈਕਟਾਂ ਸਮੇਤ ਇੱਕ ਇਲੈਕਟ੍ਰੋਨਿਕ ਕੰਡਾ ਜਿਸ ਨਾਲ ਵਜਨ ਕਰਕੇ ਹੈਰੋਇਨ ਵੇਚਦਾ ਸੀਇਸ ਦੇ ਸਾਥੀ , ਜੋ ਜੇਲ੍ਹ ਵਿੱਚ ਫੋਨ ਵਰਤਦੇ ਸੀ, ਉਹ ਫੋਨ ਜੇਲ੍ਹ ਅਥਾਰਟੀ ਵੱਲੋਂ ਬਰਾਮਦ ਕਰ ਲਏ ਜਾਣ ‘ਤੇ ਉਹਨਾਂ ਖਿਲਾਫ ਵੱਖਰਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਲਜ਼ਮ ਰੋਜੇਟ ਨਾਮੋਟੇਬੀ ਦੀ ਪੁੱਛਗਿੱਛ ‘ਤੇ ਇਹਨਾਂ ਦੇ ਸਾਥੀ ਰਾਜਾ ਸਿੰਘ ਉਰਫ ਰਾਜੂ ਪੁੱਤਰ ਜੋਗਿੰਦਰ ਸਿੰਘ ਵਾਸੀ ਜੀਰਾ ਅਤੇ ਨਾਵਾ ਬੁਆਇਜ਼ ਵਾਸੀ ਨਾਈਜੀਰੀਅਨ।

ਜੋ ਕਿ ਨਾਭਾ ਜੇਲ੍ਹ ਵਿੱਚ ਬੰਦ ਹਨ ਤੇ ਜੇਲ੍ਹ ਵਿੱਚ ਬੈਠੇ ਆਪਣੇ ਨੈਟਵਰਕ ਰਾਹੀਂ ਉਕਤ ਮੁਲਜ਼ਮਾਂ ਤੋਂ ਹੈਰੋਇਨ ਦੀ ਸਮੱਗਲਿੰਗ ਕਰਵਾÀੁਂਦੇ ਸਨ, ਨੂੰ ਵੀ ਜਗਰਾਓਂ ਪੁਲਿਸ ਵੱਲੋਂ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਲਈ 30 ਜਨਵਰੀ ਤੱਕ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ, ਜਿਨ੍ਹਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।