ਵੱਡੀ ਖ਼ਬਰ, ਪੰਜਾਬ ਦੇ ਸਕੂਲਾਂ ’ਚ ਮਿੱਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ

Mid Day Meal

ਚੰਡੀਗੜ੍ਹ। ਪੰਜਾਬ ਦੇ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਦਿੱਤੇ ਜਾਂਦੇ ਮਿਡ-ਡੇਅ-ਮੀਲ (Mid Day Meal) ਸਬੰਧੀ ਵੱਡੀ ਖ਼ਬਰ ਆਈ ਹੈ। ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ’ਚ 8ਵੀਂ ਤੱਕ ਦੇ ਬੱਚਿਆਂ ਨੂੰ ਦਿੱਤੇ ਜਾਂਦੇ ਮਿਡ-ਡੇਅ-ਮੀਲ ਦੇ ਮੈਨਿਊ ’ਚ ਹਰ ਮਹੀਨੇ ਬਦਲਾਅ ਕੀਤਾ ਜਾਵੇਗਾ। ਮਿਡ ਡੇਅ ਮੀਲ ਸੁਸਾਇਟੀ ਵੱਲੋਂ ਜਾਰੀ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਮਹੀਨੇ ਦੇ ਅਖੀਰ ’ਚ ਅਗਲੇ ਮਹੀਨੇ ਦੇ ਮੈਨਿਊ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ, ਜਿਸ ਦੇ ਤਹਿਤ ਪੰਜਾਬ ਸਟੇਟ ਮਿਡ ਡੇਅ ਮੀਲ ਸੁਸਾਇਟੀ ਵੱਲੋਂ ਮਿਡ ਡੇਅ ਮੇਲ ’ਚ ਬਦਲਾਅ ਕੀਤੇ ਗਏ ਹਨ।

Also Read : ਚੁੱਪ ਰਹਿਣਾ ਵੀ ਮੌਲਿਕ ਅਧਿਕਾਰ, ਨਹੀਂ ਵਧਾ ਸਕਦੇ ਹਿਰਾਸਤ

ਇਸ ਸਬੰਧੀ ਸੁਸਾਇਟੀ ਵੱਲੋਂ ਨਵਾਂ ਮਿਡ ਡੇਅ ਮੀਲ ਮੈਨਿਊ ਜਾਰੀ ਕੀਤਾ ਗਿਆ ਹੈ। ਸੁਸਾਇਟੀ ਵੱਲੋਂ ਜਾਰੀ ਪੱਤਰ ਅਨੁਸਾਰ ਜੋ ਮਿਡ ਡੇਅ ਮੀਲ ਦਾ ਮੈਨਿਊ ਜਾਰੀ ਕੀਤਾ ਗਿਆ ਹੈ ਉਹ 30 ਅਪਰੈਲ ਤੱਕ ਲਾਗੂ ਰਹੇਗਾ, ਜਦੋਂਕਿ ਮਈ ਮਹੀਨੇ ਲਈ ਮੈਨਿਊ ਵਿੱਚ ਫੇਰਬਦਲ ਕੀਤਾ ਜਾਵੇਗਾ। ਉਕਤ ਮੈਨਿਊ ’ਚ ਵਿਦਿਆਰਥੀਆਂ ਨੂੰ ਹਰ ਹਫ਼ਤੇ ਦੇ ਕਿਸੇ ਵੀ ਦਿਨ ਖਾਣੇ ’ਚ ਖੀਰ ਵੀ ਦਿੱਤੀ ਜਾਣੀ ਹੈ।

ਅਪਰੈਲ ਦਾ ਮਿਡ ਡੇਅ ਮੀਲ ਮੈਨਿਊ | Mid Day Meal

  • ਸੋਮਵਾਰ : ਦਾਲ (ਮੌਸਮੀ ਸਬਜ਼ੀ ਮਿਲਾ ਕੇ), ਰੋਟੀ ਤੇ ਮੌਸਮੀ ਫਲ
  • ਮੰਗਲਵਾਰ : ਰਾਜਮਾਂਹ ਤੇ ਚੌਲ
  • ਬੁੱਧਵਾਰ : ਕਾਲੇ/ਸਫ਼ੈਦ ਛੋਲੇ ਆਲੂ ਮਿਲਾ ਕੇ ਤੇ ਪੂਰੀ/ਰੋਟੀ
  • ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਸਮੇਤ) ਤੇ ਚੌਲ
  • ਸ਼ੁੱਕਰਵਾਰ ਮੌਸਮੀ ਸਬਜ਼ੀ ਤੇ ਰੋਟੀ
  • ਸ਼ਨਿੱਚਰਵਾਰ : ਦਾਲ (ਮੌਸਮੀ ਸਬਜ਼ੀ ਮਿਲਾ ਕੇ) ਤੇ ਚੌਲ