Moscow Terrorist Attack : ਅੱਤਵਾਦ ਦੀ ਨਵੀਂ ਦਸਤਕ

Moscow Terrorist Attack

ਅੱਤਵਾਦੀ ਸੰਗਠਨ ਆਈਐੱਸਆਈਐੱਸ ਨੇ ਰੂਸ ’ਚ ਘਾਤਕ ਹਮਲਾ ਕਰਕੇ ਪੂਰੀ ਦੁਨੀਆ ਲਈ ਨਵੀਂ ਚੁਣੌਤੀ ਪੇਸ਼ ਕਰ ਦਿੱਤੀ ਹੈ ਇਸ ਹਮਲੇ ’ਚ ਸੌ ਤੋਂ ਵੱਧ ਜਾਨਾਂ ਜਾਣੀਆਂ ਹੀ ਵੱਡੀ ਗੱਲ ਨਹੀਂ ਸਗੋਂ ਰੂਸ ਵਰਗੇ ਤਾਕਤਵਰ ਮੁਲਕ ’ਤੇ ਹਮਲਾ ਹੋਣਾ ਦਹਿਸ਼ਤਗਰਦਾਂ ਦੀ ਤਾਕਤ ਅਤੇ ਮਨਸੂਬਿਆਂ ਦੀ ਭਿਆਨਕਤਾ ਨੂੰ ਜ਼ਾਹਿਰ ਕਰਦਾ ਹੈ ਭਾਵੇਂ ਆਈਐੱਸਆਈਐੱਸ ਸੀਰੀਆ ’ਚ ਸਰਗਰਮ ਸੀ ਪਰ ਇਸ ਦਾ ਨੈੱਟਵਰਕ ਅਫ਼ਗਾਨਿਸਤਾਨ ਤੱਕ ਵੀ ਚੱਲ ਰਿਹਾ ਸੀ ਆਈਐਸ ਦਾ ਪ੍ਰਚਾਰ ਢੰਗ ਵੀ ਏਨਾ ਖਤਰਨਾਕ ਸੀ। ਕਿ ਪੜ੍ਹੇ-ਲਿਖੇ ਲੋਕ ਵੀ ਇਨ੍ਹਾਂ ਦੇ ਝਾਂਸੇ ਵਿੱਚ ਆ ਰਹੇ ਸਨ ਪਰ ਹੁਣ ਜਿਸ ਮੁਲਕ ਕੋਲ ਅਮਰੀਕਾ ਵਰਗੇ ਮੁਲਕਾਂ ਨੂੰ ਵੀ ਟੱਕਰ ਦੇਣ ਦੀ ਤਾਕਤ ਹੈ। (Moscow Terrorist Attack)

ਰੂਹਾਨੀਅਤ : ਸਤਿਸੰਗੀ ਦੇ ਅਨਮੋਲ ਗਹਿਣੇ ਹਨ ਸੇਵਾ ਤੇ ਸਿਮਰਨ

ਉੁਥੇ ਆਈਐਸ ਦਾ ਪਹੁੰਚ ਜਾਣਾ ਖਤਰਨਾਕ ਹਾਲਾਤਾਂ ਨੂੰ ਦਰਸਾਉਂਦਾ ਹੈ ਇਹ ਘਟਨਾਚੱਕਰ ਵਿਸ਼ਵ ਜੰਗ ਦੀ ਚਿੰਗਾੜੀ ਵੀ ਪੈਦਾ ਕਰ ਸਕਦਾ ਹੈ। ਅੰਦਰਖਾਤੇ ਵੱਖ-ਵੱਖ ਦੇਸ਼ਾਂ ਦੀ ਅੱਤਵਾਦ ਬਾਰੇ ਵੱਖ-ਵੱਖ ਨੀਤੀ ਅਤੇ ਰਣਨੀਤੀ ਹੈ ਕਈ ਦੇਸ਼ ਅਸਿੱਧੇ ਤੌਰ ’ਤੇ ਅੱਤਵਾਦੀ ਸੰਗਠਨਾਂ ਦੀ ਮੱਦਦ ਕਰਦੇ ਹਨ ਅਤੇ ਉਨ੍ਹਾਂ ਦੇ ਹੱਕ ’ਚ ਬਿਆਨਬਾਜ਼ੀ ਵੀ ਕਰਦੇ ਹਨ ਹੁਣ ਸਮਾਂ ਆ ਗਿਆ ਹੈ ਅੱਤਵਾਦ ਬਾਰੇ ਸਪੱਸ਼ਟ ਮਾਨਦੰਡ ਅਤੇ ਇਮਾਨਦਾਰ ਨੀਤੀ ਬਣਾ ਕੇ ਪੂਰੀ ਦੁਨੀਆ ਨੂੰ ਇੱਕਜੁੱਟ ਹੋਣ ਦਾ ਅੱਤਵਾਦ ਕਿਸੇ ਦਾ ਵੀ ਸਾਥੀ ਨਹੀਂ ਹੈ ਅੱਤਵਾਦ ਮਨੁੱਖਤਾ ਦਾ ਦੁਸ਼ਮਣ ਹੈ ਰੂਸ ’ਚ ਹੋਇਆ ਹਮਲਾ ਮਨੁੱਖਤਾ ਖਿਲਾਫ਼ ਵੱਡਾ ਅਪਰਾਧ ਹੈ ਜਿਸ ਦੀ ਨਿੰਦਾ ਕਰਨੀ ਚਾਹੀਦੀ ਹੈ। (Moscow Terrorist Attack)