ਬਲੈਕਮੇਲਿੰਗ ਦਾ ਨਵਾਂ ਰੂਪ AI Tool Voice Cloning

AI Tool Voice Cloning

ਵਰਤਮਾਨ ਸਮੇਂ ’ਚ ਡਿਜ਼ੀਟਲ ਦੁਨੀਆ ’ਚ ਜਿੰਨੇ ਰਾਹ ਆਸਾਨ ਬਣਾਏ ਗਏ ਹਨ ਓਨੀਆਂ ਮੁਸ਼ਕਲਾਂ ਵੀ ਬਣਦੀਆਂ ਜਾ ਰਹੀਆਂ ਹਨ ਅੱਜ-ਕੱਲ੍ਹ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਇਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਧੋਖਾਧੜੀ ਦਾ ਸਭ ਤੋਂ ਆਧੁਨਿਕ ਜ਼ਰੀਆ ਬਣਦਾ ਜਾ ਰਿਹਾ ਹੈ ਸਾਈਬਰ ਠੱਗਾਂ ਨੇ ਏਆਈ ਟੂਲ ਨੂੰ ਇਮੋਸ਼ਨਲ ਬਲੈਕਮੇਲਿੰਗ ਦਾ ਨਵਾਂ ਰੂਪ ਏਆਈ ਟੂਲ ਵੋਇਸ ਕਲੋਨਿੰਗ ਕਰਦਿਆਂ ਧੋਖਾਧੜੀ ਦਾ ਰਸਤਾ ਕੱਢਿਆ ਹੈ ਇਸ ਦੇ ਜਾਲ ’ਚ ਅਨਪੜ੍ਹ ਤੋਂ ਲੈ ਕੇ ਵਿਗਿਆਨੀ ਤੱਕ ਅਸਾਨੀ ਨਾਲ ਫਸ ਜਾਂਦੇ ਹਨ ਦਰਅਸਲ ਸਾਡੇ ਮੋਬਾਇਲ ਫੋਨ ’ਤੇ ਜ਼ਰੂਰੀ ਫੋਨ ਕਾਲ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੀਆਂ ਸਪੈਮ ਕਾਲ ਵੀ ਆਉਂਦੀਆਂ ਹਨ ਇਹੀ ਸਪੈਮ ਕਾਲ ਏਆਈ ਟੂਲ ਵੋਇਸ ਕਲੋਨਿੰਗ ਦਾ ਜ਼ਰੀਆ ਬਣ ਰਹੀਆਂ ਹਨ। (AI Tool Voice Cloning)

ਇਹ ਵੀ ਪੜ੍ਹੋ : ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ’ਚੋਂ ਬਰਾਮਦ ਹੋਏ 13 ਮੋਬਾਇਲ ਫੋਨ

ਕਦੇ ਆਰਬੀਆਈ ਅਧਿਕਾਰੀ ਬਣ ਕੇ, ਕਦੇ ਕਿਸੇ ਬੈਂਕ ਦੇ ਕਰਮਚਾਰੀ ਬਣ ਕੇ ਜਾਂ ਕਿਸੇ ਇਨਕਮ ਟੈਕਸ ਡਿਪਾਟਰਮੈਂਟ ਦੇ ਕਰਮਚਾਰੀ ਬਣ ਕੇ ਫੋਨ ਕਾਲ ਆਉਂਦੀਆਂ ਰਹਿੰਦੀਆਂ ਹਨ ਬਿਨਾਂ ਕਿਸੇ ਕਾਰਨ ਹਰ ਕਿਸੇ ਨਾਲ ਦੋ-ਚਾਰ ਮਿੰਟ ਗੱਲ ਕਰ ਲੈਂਦੇ ਹਨ ਇਹੀ ਦੋ-ਚਾਰ ਮਿੰਟ ਗੱਲਬਾਤ ਦੌਰਾਨ ਠੱਗ ਅਵਾਜ਼ ਦਾ ਸੈਂਪਲ ਲੈ ਲੈਂਦੇ ਹਨ ਦਰਅਸਲ ਅਜਿਹੇ ਸ਼ਾਤਿਰ ਠੱਗ ਤੁਹਾਡੀ ਕਾਲ ਨੂੰ ਰਿਕਾਰਡ ਕਰਦੇ ਹੋਏ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਤਕਨੀਕ ਜ਼ਰੀਏ ਤੁਹਾਡੀ ਆਵਾਜ਼ ਵਾਂਗ ਹੀ ਕਲੋਨਿੰਗ ਤਿਆਰ ਕਰਦੇ ਹਨ ਅਤੇ ਫ਼ਿਰ ਤੁਹਾਡੇ ਸੰਪਰਕ ’ਚ ਆਉਣ ਵਾਲੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਇਸ ਤਰ੍ਹਾਂ ਕਾਲ ਕਰਦੇ ਹਨ ਜਿਵੇਂ ਤੁਸੀਂ ਹੀ ਬੋਲ ਰਹੇ ਹੋਵੋ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਨੇ ਚੈਟ ਜੀਪੀਟੀ ਜ਼ਰੀਏ ਬੇਸ਼ੱਕ ਬਿਹਤਰੀਨ ਸੁਵਿਧਾਵਾਂ ਪ੍ਰਦਾਨ ਕੀਤੀਆਂ ਹੋਣ। (AI Tool Voice Cloning)

ਪਰ ਇਨ੍ਹਾਂ ਸੁਵਿਧਾਵਾਂ ਵਿਚਕਾਰ ਇੱਕ ਬਹੁਤ ਵੱਡਾ ਧੋਖਾ ਲੁਕਿਆ ਹੋਇਆ ਹੈ ਕਿਸੇ ਮੁਸੀਬਤ ’ਚ ਪਏ ਹੋਣ ਦੀ ਗੱਲ ਕਹਿ ਕੇ ਅਜਿਹੇ ਲੋਕ ਇਮੋਸ਼ਨਲ ਬਲੈਕਮੇÇਲੰਗ ਕਰਕੇ ਪੈਸੇ ਦੀ ਮੰਗ ਕਰਦੇ ਹਨ ਉਨ੍ਹਾਂ ਦੇ ਚੱਕਰਵਿਊ ’ਚ ਫਸ ਕੇ ਆਮ ਲੋਕ ਅਸਾਨੀ ਨਾਲ ਇਨ੍ਹਾਂ ਨੂੰ ਪੈਸੇ ਵੀ ਦਿੰਦੇ ਹਨ ਅਤੇ ਇਹ ਸ਼ਾਤਿਰ ਇਸ ਤਰੀਕੇ ਨਾਲ ਕਾਲ ਕਰਦੇ ਹਨ ਕਿ ਮੈਂ ਇੱਥੇ ਕਿਸੇ ਮੁਸੀਬਤ ’ਚ ਫਸਿਆ ਹੋਇਆ ਹਾਂ ਅਤੇ ਮੈਨੂੰ ਹੁਣੇ ਤੁਰੰਤ ਕੁਝ ਪੈਸਿਆਂ ਦੀ ਜ਼ਰੂਰਤ ਹੈ ਜੇਕਰ ਇਸ ਅਕਾਊਂਟ ’ਚ ਕੁਝ ਪੈਸੇ ਪਾ ਦਿਓਗੇ ਤਾਂ ਮੈਂ ਇਸ ਮੁਸੀਬਤ ’ਚੋਂ ਬਾਹਰ ਆ ਸਕਦਾ ਹਾਂ ਚਾਹੇ ਤੁਹਾਡਾ ਪਰਿਵਾਰ ਦਾ ਮੈਂਬਰ ਹੋਵੇ ਜਾਂ ਤੁਹਾਡਾ ਦੋਸਤ ਜਾਂ ਰਿਸ਼ਤੇਦਾਰ ਤੁਹਾਡੀ ਹਮੇਸ਼ਾ ਭਲਾਈ ਚਾਹੁੰਦਾ ਹੈ ਅਜਿਹੀ ਸਥਿਤੀ ’ਚ ਉਹ ਪੈਸੇ ਕਿਸੇ ਦੂਜੇ ਅਕਾਊਂਟ ’ਚ ਟਰਾਂਸਫਰ ਕਰ ਦਿੰਦਾ ਹੈ, ਕਿਉਂਕਿ ਉਨ੍ਹਾਂ ਨੂੰ ਜੋ ਆਵਾਜ਼ ਸੁਣਾਈ ਦਿੱਤੀ ਉਹ ਤੁਹਾਡੀ ਸੁਣਾਈ ਦਿੱਤੀ।

ਇਹ ਵੀ ਪੜ੍ਹੋ : ਜੰਮੂ-ਕਸਮੀਰ ’ਚ ਇੱਕ ਹੋਰ ਅੱਤਵਾਦੀ ਹਮਲਾ, ਮਸਜਿਦ ’ਚ ਰਿਟਾਇਰ SSP ਦਾ ਗੋਲੀਆਂ ਮਾਰ ਕੇ ਕਤਲ

ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਜਿੰਨਾ ਵੀ ਪਤਾ ਨਹੀਂ ਹੁੰਦਾ ਕਿ ਜੋ ਕਾਲ ਆਈ ਹੈ, ਉਹ ਤੁਹਾਡੀ ਨਹੀਂ ਸਗੋਂ ਤੁਹਾਡੀ ਵੋਇਸ ਕਲੋਨਿੰਗ ਹੈ ਇਹ ਕਹੀਏ ਕਿ ਆਰਟੀਫ਼ਿਸੀਅਲ ਇੰਟੈਲੀਜੈਂਸ ਅੱਜ ਦੁਨੀਆਭਰ ’ਚ ਇੱਕ ਨਵੇਂ ਖਤਰੇ ਦੇ ਰੂਪ ’ਚ ਉੱਭਰ ਰਿਹਾ ਹੈ ਤਾਂ ਵੀ ਕੋਈ ਹੈਰਾਨੀ ਨਹੀਂ ਹੋਵੇਗੀ ਇਸ ਟੂਲ ਦੀ ਮੱਦਦ ਨਾਲ ਸਾਈਬਰ ਠੱਗ ਨਵੀਆਂ-ਨਵੀਆਂ ਤਕਨੀਕ ਲੱਭ ਕੇ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ ਹਾਲ ਹੀ ’ਚ ਦੇਸ਼ ਦੀ ਰਾਜਧਾਨੀ ਦਿੱਲੀ ’ਚ ਸਾਈਬਰ ਠੱਗਾਂ ਨੇ ਇਸ ਏਆਈ ਟੂਲ ਨੂੰ ਠੱਗੀ ਦਾ ਨਵਾਂ ਹਥਿਆਰ ਦੱਸਦਿਆਂ ਇੱਕ ਬੱਚੇ ਦੀ ਆਵਾਜ਼ ਦੀ ਕਲੋਨਿੰਗ ਕਰਕੇ ਇੱਕ ਬਜ਼ੁਰਗ ਤੋਂ ਫਿਰੌਤੀ ਵਸੂਲੀ ਜਾਲਸਾਜ਼ਾਂ ਨੇ ਬਜ਼ੁਰਗ ਨਾਲ ਵਟਸਐਪ ਜ਼ਰੀਏ ਸੰਪਰਕ ਕਰਕੇ ਉਨ੍ਹਾਂ ਦੇ ਚਚੇੇਰੇ ਭਰਾ ਦੇ ਬੱਚੇ ਦੇ ਅਗਵਾ ਦੀ ਗੱਲ ਕਹੀ ਐਨਾ ਹੀ ਨਹੀਂ। (AI Tool Voice Cloning)

ਵੋਇਸ ਕਲੋਨਿੰਗ ਦੀ ਵਰਤੋਂ ਕਰਦਿਆਂ ਬਜ਼ੁਰਗ ਨੂੰ ਬੱਚੇ ਦੀ ਆਵਾਜ਼ ਵੀ ਸੁਣਾਈ ਅਤੇ ਫਿਰੌਤੀ ਮੰਗੀ ਨਾਲ ਹੀ ਮੰਗੀ ਗਈ ਰਕਮ ਦਾ ਭੁਗਤਾਨ ਨਾ ਕਰਨ ਦੀ ਹਾਲਤ ’ਚ ਬੱਚੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਬੱਚੇ ਦੀ ਆਵਾਜ਼ ਸੁਣ ਕੇ ਘਬਰਾ ਕੇ ਬਜ਼ੁਰਗ ਨੇ ਤੁਰੰਤ ਮੁਲਜ਼ਮਾਂ ਨੂੰ 50 ਹਜ਼ਾਰ ਦੀ ਰਾਸ਼ੀ ਪੇਟੀਐਮ ਕਰ ਦੱਤੀ ਬਾਅਦ ’ਚ ਬਜ਼ੁਰਗ ਨੇ ਜਦੋਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਫੋਨ ’ਤੇ ਗੱਲ ਕੀਤੀ ਤਾਂ ਪਤਾ ਲੱਗਾ ਕਿ ਬੱਚਾ ਪਹਿਲਾਂ ਹੀ ਘਰ ’ਚ ਹੈ ਇਹ ਅਸੀਂ ਸਿਰਫ਼ ਇੱਕ ਉਦਾਹਰਨ ਦਿੱਤੀ ਹੈ ਅਜਿਹੀਆਂ ਕਈ ਉਦਾਹਰਨਾਂ ਹਨ ਜੋ ਏਆਈ ਟੂਲ ਦੀ ਵਰਤੋਂ ਕਰਕੇ ਵੋਇਸ ਕਲੋਨਿੰਗ ਬਣਾ ਕੇ ਲੋਕਾਂ ਨੂੰ ਜਾਂ ਤਾਂ ਧੋਖਾਧੜੀ ਦਾ ਸ਼ਿਕਾਰ ਕਰ ਰਹੇ ਹਨ ਜਾਂ ਫਿਰ ਬਲੈਕਮੇਲਿੰਗ ਕਰ ਰਹੇ ਹਨ। (AI Tool Voice Cloning)

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ’ਚ ਇੱਕ ਦੀ ਮੌਤ, ਤਿੰਨ ਜਖਮੀ

ਬਚਾਅ ਦੇ ਤਰੀਕੇ : ਮੋਬਾਇਲ ’ਚ ਸਪੈਮ ਕਾਲ ਫ਼ਿਲਟਰ ਅਤੇ ਕਾਲਰ ਆਈਡੀ ਨੂੰ ਹਮੇਸ਼ਾ ਆਨ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਅਣਜਾਣ ਜਾਂ ਸਪੈਮ ਮੋਬਾਇਲ ਨੰਬਰ ਤੋਂ ਆਈ ਕਾਲ ’ਤੇ ਜ਼ਿਆਦਾ ਗੱਲ ਕਰਨ ਦਾ ਯਤਨ ਨਾ ਕਰੋ ਹੋ ਸਕਦਾ ਹੈ ਸਾਹਮਣੇ ਵਾਲਾ ਤੁਹਾਡੀ ਆਵਾਜ਼ ਦਾ ਸੈਂਪਲ ਲੈ ਰਿਹਾ ਹੋਵੇ ਲੋਨ ਜਾਂ ਥਰਡ ਪਾਰਟੀ ਐਪਸ ਨੂੰ ਬਿਨਾਂ ਜ਼ਰੂਰਤ ਮੋਬਾਇਲ ’ਚ ਇੰਸਟਾਲ ਨਾ ਕਰੋ ਜੇਕਰ ਇੰਸਟਾਲ ਕਰ ਵੀ ਲਿਆ ਹੈ ਤਾਂ ਅਜਿਹੀ ਸਥਿਤੀ ’ਚ ਆਡੀਓ ਅਕਸੈੱਸ ਦੀ ਪਰਮਿਸ਼ਨ ’ਤੇ ਕਲਿੱਕ ਕਰਨ ਤੋਂ ਬਚੋ ਜੇਕਰ ਤੁਹਾਡੇ ਨਾਲ ਅਜਿਹਾ ਕਿਸੇ ਵੀ ਤਰ੍ਹਾਂ ਦਾ ਫਰਾਡ ਹੋ ਵੀ ਜਾਵੇ ਤਾਂ ਸਭ ਤੋਂ ਪਹਿਲਾਂ 1030 ’ਤੇ ਕਾਲ ਕਰਕੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਓ ਇਸ ਤੋਂ ਇਲਾਵਾ ਵੈਬਸਾਈਟ ’ਤੇ ਵਿਜ਼ਿਟ ਕਰਕੇ ਜਾਂ ਸਾਈਬਰ ਥਾਣੇ ’ਚ ਜਾ ਕੇ ਸ਼ਿਕਾਇਤ ਦਰਜ ਕਰਵਾਓ। (AI Tool Voice Cloning)

ਤਾਂ ਕਿ ਭਵਿੱਖ ਦੇ ਸੰਭਾਵਿਤ ਖ਼ਤਰੇ ਤੋਂ ਬਚਿਆ ਜਾ ਸਕੇ ਇਹ ਮੰਨਿਆ ਕਿ ਵੋਇਸ ਕਲੋਨਿੰਗ ਨੂੰ ਸਮਝਣਾ ਐਨਾ ਸੌਖਾ ਨਹੀਂ ਹੈ ਕਿਉਂਕਿ ਇਹ ਅਤਿ-ਆਧੁਨਿਕ ਤਕਨੀਕ ਹੈ ਜੋ ਕਿਸੇ ਵਿਅਕਤੀ ਦੀ ਅਵਾਜ਼ ਦੀ ਡਿਜ਼ੀਟਲ ਕਾਪੀ ਬਣਾਉਂਦੀ ਹੈ ਅਵਾਜ਼ ਦੇ ਨਮੂਨਿਆਂ ’ਤੇ ਟਰੇਂਡ ਏਆਈ ਅਲਗੋਰਿਦਮ ਦੀ ਵਰਤੋ ਕਰਦਾ ਹੈ ਸਿੰਥੈਟਿਕ ਆਡੀਓ ਦਾ ਪਤਾ ਲਾਉਣ ਦੇ ਨਵੇਂ ਤਰੀਕਿਆਂ ’ਤੇ ਖੋਜ ਦਾ ਪਾਲਣ ਕਰੋ ਇਸ ਸਬੰਧ ’ਚ ਵਰਤਮਾਨ ਯੁੱਗ ’ਚ ਖੋਜਾਂ ਕੀਤੀਆਂ ਜਾ ਰਹੀਆਂ ਹਨ ਡਿਜ਼ੀਟਲ ਕਾਪੀ ’ਤੇ ਅੰਤਰਰਾਸ਼ਟਰੀ ਨਿਯਮਾਂ ਬਾਰੇ ਗੱਲਬਾਤ ’ਚ ਆਪਣੀ ਭਾਗੀਦਾਰੀ ਕਰ ਸਕਦੇ ਹੋ। (AI Tool Voice Cloning)