Christmas Day ’ਤੇ Saint Dr. MSG ਦੇ ਸਪੈਸ਼ਲ ਬਚਨ

Christmas Day

ਸਰਸਾ। ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕੋਈ ਵੀ ਤਿਉਹਾਰ ਆਉਂਦਾ ਹੈ ਤਾਂ ਉਸ ਨੂੰ ਨੇਕੀ-ਭਲਾਈ ਦੇ ਕੰਮ ਕਰਕੇ ਹੀ ਮਨਾਉਂਣਾ ਚਾਹੀਦਾ ਹੈ। ਭਲੇ ਕਰਮ ਕਰੋ ਅਤੇ ਭਲੇ ਕੰਮ ਕਰਨ ਦਾ ਪ੍ਰਣ ਕਰੋ। ਇਹ ਹੀ ਤਿਉਹਾਰ ਸਿਖਾਉਂਦੇ ਹਨ। ਆਪ ਜੀ ਨੇ ਫਰਮਾਇਆ ਕਿ ਜੋ ਵੀ ਧਰਮ ਦੇ ਲੋਕ ਆਪਣੇ ਤਿਉਹਾਰ ਨੂੰ ਮਨਾਉਂਦੇ ਹਨ, ਉਸ ’ਚ ਇਹ ਅਹਿਮ ਗੱਲ ਹੁੰਦੀ ਹੈ ਕਿ ਉਸ ਦਾ ਸਵਰੂਪ ਨਹੀਂ ਬਦਲਣਾ ਚਾਹੀਦਾ। ਇਸ ਕਲਿਯੁਗ ’ਚ ਤਿਉਹਾਰ ਦੇ ਦਿਨ ਲੋਕ ਸ਼ਰਾਬ ਪੀਂਦੇ ਹਨ, ਜੂਆ ਖੇਡਦੇ ਹਨ, ਹਰਾਮਖੋਰੀ ਕਰਦੇ ਹਨ, ਬੁਰੇ ਕਰਮ ਕਰਦੇ ਹਨ। ਜੋ ਧਰਮਾਂ ਦੇ ਬਿਲਕੁਲ ਉਲਟ ਹੈ। ਕੋਈ ਵੀ ਧਰਮ ਬੁਰੇ ਕਰਮ ਕਰਨਾ ਨਹੀਂ ਸਿਖਾਉਂਦਾ। (Christmas Day)

Christmas Day

Also Read : ਰੂਹਾਨੀਅਤ: ਸੱਚੇ ਵੈਰਾਗ ਨਾਲ ਜਲਦੀ ਮਿਲਦਾ ਹੈ ਪਰਮਾਤਮਾ

ਸਾਰੇ ਧਰਮਾਂ ਦੀ ਨੀਂਹ ਅਛਾਈ, ਨੇਕੀ ਅਤੇ ਭਲੇ ਕੰਮਾਂ ’ਤੇ ਟਿਕੀ ਹੋਈ ਹੈ। ਇਸ ਲਈ ਤਿਉਹਾਰ ਉਦੋਂ ਹੀ ਪੂਰੀਆਂ ਖੁਸ਼ੀਆਂ ਦਿੰਦਾ ਹੈ ਜਦੋਂ ਇਨਸਾਨ ਤਿਉਹਾਰ ਨੂੰ ਤਿਉਹਾਰ ਦੀ ਤਰ੍ਹਾਂ ਮਨਾਉਂਦਾ ਹੈ। ਚੰਗੇ ਕਰਮ ਕਰਦੇ ਹੋਏ, ਭਲੇ ਕਰਮ ਕਰਦੇ ਹੋਏ, ਪਰਮਾਰਥ ਕਰਦੇ ਹੋਏ ਜਦੋਂ ਤੁਸੀਂ ਅੱਗੇ ਵਧੋਂਗੇ ਤਾਂ ਸਤਿਗੁਰੂ ਮੌਲਾ ਅੰਦਰ ਅਤੇ ਬਾਹਰੋਂ ਖੁਸ਼ੀਆਂ ਨਾਲ ਮਾਲਾ-ਮਾਲ ਕਰ ਦੇਣਗੇ। ਆਪ ਜੀ ਨੇ ਫਰਮਾਇਆ ਕਿ ਉਹ ਪੀਰ ਪੈਗਮਬਰਾਂ ਨੂੰ ਨਮਨ ਕਰਨਾ ਚਾਹੀਦਾ ਹੈ, ਸਤਿਕਾਰ ਕਰਨਾ ਚਾਹੀਦਾ ਹੈ, ਜਿਸ ਦੀ ਵਜ੍ਹਾ ਨਾਲ ਇਹ ਖੁਸ਼ੀਆਂ ਦੇ ਦਿਨ ਆਉਂਦੇ ਹਨ। ਜੇਕਰ ਤੁਸੀਂ ਭਲੇ ਕਰਮ ਕਰਦੇ ਹੋਂ ਤਾਂ ਯਕੀਨਲ ਮਾਲਕ, ਦਾਤਾ, ਰਹਿਬਰ ਖੁਸ਼ ਹੁੰਦੇ ਹਨ ਅਤੇ ਉਹ ਖੁਸ਼ੀਆਂ ਤੁਹਾਡੀਆਂ ਕੁਲਾਂ ਤੱਕ ਪਹੁੰਚ ਜਾਇਆ ਕਰਦੀਆਂ ਹਨ। (Christmas Day)