ਜੰਮੂ-ਕਸਮੀਰ ’ਚ ਇੱਕ ਹੋਰ ਅੱਤਵਾਦੀ ਹਮਲਾ, ਮਸਜਿਦ ’ਚ ਰਿਟਾਇਰ SSP ਦਾ ਗੋਲੀਆਂ ਮਾਰ ਕੇ ਕਤਲ

Baramulla

ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ’ਚ ਇੱਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ। ਪੁੰਛ ਹਮਲੇ ਤੋਂ ਬਾਅਦ ਹੁਣ ਅੱਤਵਾਦੀਆਂ ਨੇ ਬਾਰਾਮੂਲਾ ’ਚ ਇੱਕ ਰਿਟਾਇਰ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਹੈ। ਬਾਰਾਮੂਲਾ ਦੇ ਗਟਮੁਲਾ ’ਚ ਅੱਤਵਾਦੀਆਂ ਨੇ ਮਸਜਿਦ ’ਚ ਦਾਖਲ ਹੋ ਰਿਟਾਇਰ ਪੁਲਿਸ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਰਿਟਾਇਰ ਐੱਸਪੀ ਮੁਹੰਮਦ ਸ਼ਫੀ ’ਤੇ ਉਸ ਸਮੇਂ ਗੋਲੀਬਾਰੀ ਕੀਤੀ ਜਦੋਂ ਉਹ ਮਸਜਿਦ ’ਚ ਸਨ। (Baramulla)

ਇਹ ਵੀ ਪੜ੍ਹੋ : ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ’ਚੋਂ ਬਰਾਮਦ ਹੋਏ 13 ਮੋਬਾਇਲ ਫੋਨ

ਜੰਮੂ-ਕਸ਼ਮੀਰ ਦੀ ਪੁਲਿਸ ਨੇ ਦੱਸਿਆ ਕਿ ਸਾਇਰ ਬਾਰਾਮੂਲਾ ਦੇ ਜੈਂਟਮੁੱਲਾ ਵਿਖੇ ਇੱਕ ਰਿਟਾਇਰ ਪੁਲਿਸ ਅਧਿਕਾਰੀ ਮੁਹੰਮਦ ਸ਼ਫੀ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਜਦੋਂ ਉਹ ਮਸਜਿਦ ’ਚ ਅਜਾਨ ਦਾ ਪਾਠ ਕਰ ਰਹੇ ਸਨ, ਜਿਸ ’ਚ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਅਤੇ ਫੌਜ ਦੇ ਜਵਾਨ ਮੌਕੇ ’ਤੇ ਮੌਜ਼ੂਦ ਹਨ। ਫਿਲਹਾਲ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਵੇਰਵੇ ਸਾਹਮਣੇ ਨਹੀਂ ਆਏ ਹਨ। (Baramulla)

ਦੱਸ ਦੇਈਏ ਕਿ ਅੱਤਵਾਦੀਆਂ ਨੇ ਬਾਰਾਮੂਲਾ ’ਚ ਰਿਟਾਇਰ ਐੱਸਪੀ ’ਤੇ ਅਜਿਹੇ ਸਮੇਂ ’ਚ ਹਮਲਾ ਕੀਤਾ ਹੈ, ਜਦੋਂ ਫੌਜ ਪੁੰਛ ’ਚ ਸਰਚ ਆਪ੍ਰੇਸ਼ਨ ਚਲਾ ਰਹੀ ਹੈ ਅਤੇ ਅੱਤਵਾਦੀਆਂ ਦੀ ਭਾਲ ’ਚ ਲਗਾਤਾਰ ਲੱਗੀ ਹੋਈ ਹੈ। ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਹਥਿਆਰਬੰਦ ਅੱਤਵਾਦੀਆਂ ਨੇ ਫੌਜ ਦੇ ਦੋ ਵਾਹਨਾਂ ’ਤੇ ਹਮਲਾ ਕੀਤਾ ਸੀ। ਇਸ ਅੱਤਵਾਦੀ ਹਮਲੇ ’ਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ ਸਨ ਅਤੇ ਦੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ। (Baramulla)