ਨਿਊ ਫਰੱਕਾ ਐਕਸਪ੍ਰੈਸ ਪਟੜੀ ਤੋਂ ਉਤਰੀ , 6 ਦੀ ਮੌਤ

New, Farakka, Express, Derail, 5 Dead

ਐਨਡੀਆਰਐਫ ਦੀਆਂ ਦੋ ਟੀਮਾਂ ਘਟਨਾ ਸਥਾਨ ਲਈ ਰਵਾਨਾ

ਰਾਏਬਰੇਲੀ, ਏਜੰਸੀ। ਉਤਰ ਪ੍ਰਦੇਸ਼ ‘ਚ ਰਾਏਬਰੇਲੀ ਦੇ ਹਰਚੰਦਪੁਰ ਸਟੇਸ਼ਨ ਕੋਲ ਬੁੱਧਵਾਰ ਤੜਕੇ 14003 ਨਿਊ ਫਰੱਕਾ ਐਕਸਪ੍ਰੈਸ ਟ੍ਰੇਨ ਦੀ ਇੰਜਣ ਸਮੇਤ ਪੰਜ ਡੱਬੇ ਪਟੜੀ ਤੋਂ ਉਤਰ ਗਏ ਜਿਸ ਕਾਰਨ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਸੂਤਰਾਂ ਅਨੁਸਾਰ ਫਿਲਹਾਲ ਸਥਾਨਕ ਲੋਕ ਅਤੇ ਹਰਚੰਦਪੁਰ ਸਟੇਸ਼ਨ ਦੇ ਕਰਮਚਾਰੀ ਰਾਹਤ ਅਤੇ ਬਚਾਅ ਅਭਿਆਨ ‘ਚ ਜੁਟੇ ਹੋਏ ਹਨ। ਟ੍ਰੇਨ ਦੇ ਯਾਤਰੀਆਂ ‘ਚ ਅਫਰਾ ਤਫਰੀ ਦਾ ਮਾਹੌਲ ਹੈ। ਰਾਜਧਾਨੀ ਲਖਨਊ ਤੋਂ 65 ਕਿਲੋਮੀਟਰ ਦੂਰ ਲਖਨਊ-ਰਾਏਬਰੇਲੀ ਰੇਲ ਖੰਡ ‘ਤੇ ਹਰਚੰਦਪੁਰ ਸਟੇਸ਼ਨ ਦੇ ਬਾਹਰੀ ਇਲਾਕੇ ‘ਚ ਇੰਜਣ ਦੇ ਨਾਲ ਡੱਬੇ ਪਟੜੀ ਤੋਂ ਉਤਰ ਗਏ ਹਨ। ਐਨਡੀਆਰਐਫ ਦੀਆਂ ਦੋ ਟੀਮਾਂ ਨੂੰ ਘਟਨਾ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ ਜਦੋਂਕਿ ਰੇਲਵੇ ਨੇ ਵੀ ਰਾਹਤ ਅਤੇ ਬਚਾਅ ਦਲ ਭੇਜਿਆ ਹੈ।

ਇਸ ਹਾਦਸੇ ਦਾ ਨੋਟਿਸ ਲੈਂਦੇ ਹੋਏ ਡੀਜੀਪੀ ਓਪੀ ਸਿੰਘ ਨੇ ਐਨਡੀਆਰਐਫ ਦੀਆਂ ਦੋ ਟੀਮਾਂ ਨੂੰ ਘਟਨਾ ਸਥਾਨ ਲਈ ਰਵਾਨਾ ਕੀਤਾ ਹੈ। ਲਖਨਊ ਅਤੇ ਵਾਰਾਣਸੀ ਤੋਂ ਦੋ ਟੀਮਾਂ ਮੌਕੇ ਲਈ ਰਵਾਨਾ ਹੋ ਚੁੱਕੀਆਂ ਹਨ। ਇਸ ਦਰਮਿਆਨ ਰਾਏਬਰੇਲੀ ਦੀ ਪੁਲਿਸ ਕਮਿਸ਼ਨਰ ਸੁਜਾਤਾ ਸਿੰਘ ਨੇ ਦੱਸਿਆ ਕਿ ਅਜੇ ਤੱਕ 6 ਲੋਕਾਂ ਦੀ ਮੌਤ ਹੋਈ ਹੈ। ਜਖਮੀਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਟ੍ਰੇਨ ਫਰੱਕਾ ਤੋਂ ਚੱਲ ਕੇ ਰਾਏਬਰੇਲੀ ਹੁੰਦੇ ਹੋਏ ਨਵੀਂ ਦਿੱਲੀ ਜਾ ਰਹੀ ਸੀ ਕਿ ਰਸਤੇ ‘ਚ ਹਰਚੰਦਪੁਰ ਆਊਟਰ ਕੋਲ ਗਲਤ ਟਰੈਕ ‘ਤੇ ਜਾਣ ਕਾਰਨ ਇਹ ਹਾਦਸਾ ਹੋਇਆ। ਫਿਲਹਾਲ ਰੇਲਵੇ ਦੇ ਅਧਿਕਾਰੀ ਮੌਕੇ ਲਈ ਰਵਾਨਾ ਹੋ ਚੁੱਕੇ ਹਨ। ਮੌਕੇ ‘ਤੇ ਸਥਾਨਕ ਪੁਲਿਸ ਅਤੇ ਐਂਬੂਲੈਂਸ ਪਹੁੰਚ ਚੁੱਕੀ ਹੈ। ਜ਼ਖਮੀਆਂ ਦੀ ਗਿਣਤੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੌਤਾਂ ਦਾ ਅੰਕੜਾ ਵਧ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।