ਸੜਕ ਹਾਦਸੇ ‘ਚ ਪੰਜ ਲੋਕਾਂ ਦੀ ਮੌਤ

Five, People, Die, In, Road, Accident

ਹਾਦਸੇ ‘ਚ 19 ਹੋਰ ਜਖਮੀ

ਨਾਗਪੁਰ, ਏਜੰਸੀ। ਮਹਾਂਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ‘ਚ ਨਾਗਪੁਰ-ਗੜਚਿਰੌਲੀ ਰਾਜਮਾਰਗ ‘ਤੇ ਮੰਗਲਵਾਰ ਰਾਤ ਇੱਕ ਟਰੱਕ ਅਤੇ ਛੋਟੇ ਵਾਹਨ ਦੀ ਟੱਕਰ ‘ਚ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਉਮਰੇਦ ਸੜਕ ‘ਤੇ ਹੋਈ ਅਤੇ ਇਸ Accident ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ ਜਿੱਥੇ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ‘ਚ ਮਾਰੇ ਗਏ ਵਿਅਕਤੀਆਂ ‘ਚ ਚਾਰ ਪੁਰਸ਼ ਅਤੇ ਇੱਕ ਮਹਿਲਾ ਹੈ ਅਤੇ ਸਾਰੇ ਲੋਕ ਨਾਗਪੁਰ ਤੋਂ ਸਿਨਦੇਵਾਹੀ ਜਾ ਰਹੇ ਸਨ। (Accident)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।