ਰੂਮੀ ਅਤੇ ਚਚਰਾੜੀ ਸੈਂਟਰ ਜਰਖੜ ਖੇਡ ਫੈਸਟੀਵਲ ਦੇ ਬਣੇ ਨਵੇਂ ਚੈਂਪੀਅਨ

Jarkhad Sports Festival

ਵਿਧਾਇਕ ਗੁਰਮੀਤ ਸਿੰਘ ਖੁੱਡੀਆ, ਸੰਗੋਵਾਲ, ਪ੍ਰੋ: ਗੱਜਣ ਮਾਜਰਾ ਅਤੇ ਬੀਬੀ ਛੀਨਾ ਦਾ ਜਰਖੜ ਵਿਖੇ ਹੋਇਆ ਵਿਸੇਸ਼ ਸਨਮਾਨ

(ਰਘਬੀਰ ਸਿੰਘ) ਲੁਧਿਆਣਾ। ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ (Jarkhad Sports Festival) ਵੱਲੋਂ ਕਰਵਾਏ ਗਏ 12ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਵਿੱਚ ਅੱਜ ਸੀਨੀਅਰ ਵਰਗ ਵਿੱਚ ਫਰੈਂਡਜ਼ ਕਲੱਬ ਰੂੁਮੀ ਅਤੇ ਸਬ ਜੂਨੀਅਰ ਵਰਗ ਵਿਚ ਰਾਊਂਡ ਗਲਾਸ ਹਾਕੀ ਅਕੈਡਮੀ ਚਚਰਾੜੀ ਨੂੰ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ ।

ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਵਿੱਚ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਦਰਸ਼ਕਾਂ ਦੇ ਭਾਰੀ ਇਕੱਠ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਬਹੁਤ ਹੀ ਤੇਜ਼ ਤਰਾਰ ਅਤੇ ਆਹਲ੍ਹਾ ਦਰਜੇ ਦੀ ਹਾਕੀ ਵੇਖਣ ਨੂੰ ਮਿਲੀ। ਦਰਸ਼ਕਾਂ ਨੇ ਕਲਾਤਮਿਕ ਹਾਕੀ ਦਾ ਭਰਪੂਰ ਆਨੰਦ ਮਾਣਿਆ । ਅੱਜ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਫਰੈਂਡਜ਼ ਕਲੱਬ ਰੂੁਮੀ ਨੇ ਜਰਖੜ ਹਾਕੀ ਅਕੈਡਮੀ ਨੂੰ ਧੋਬੀ ਪਟਕਾ ਮਾਰਦਿਆਂ 5-4 ਗੋਲਾਂ ਨਾਲ ਜਿੱਤ ਹਾਸਲ ਕੀਤੀ। ਮੈਚ ਸਮਾਪਤੀ ਤੋਂ 3 ਮਿੰਟ ਪਹਿਲਾਂ ਤੱਕ ਜਰਖੜ ਹਾਕੀ ਅਕੈਡਮੀ ਰੂਮੀ ਤੋਂ 4-2 ਗੋਲਾਂ ਨਾਲ ਅੱਗੇ ਸੀ ਪਰ ਆਖਰੀ ਤਿੰਨ ਮਿੰਟਾਂ ਵਿੱਚ ਰੂੁਮੀ ਦੇ ਖਿਡਾਰੀਆਂ ਨੇ ਜਬਰਦਸਤ ਵਾਪਸੀ ਕਰਦਿਆਂ ਉਪਰੋਥੱਲੀ 3 ਗੋਲ ਕਰਕੇ ਜਰਖੜ ਹਾਕੀ ਅਕੈਡਮੀ ਦੇ ਜੇਤੂ ਸੁਪਨੇ ਚਕਨਾਚੂਰ ਕਰਦਿਆਂ ਨਾ ਸਿਰਫ਼ ਚੈਂਪੀਅਨ ਜਿੱਤ ਹਾਸਿਲ ਕੀਤੀ ਸਗੋਂ ਓਲੰਪੀਅਨ ਪਿ੍ਰਥੀਪਾਲ ਸਿੰਘ ਹਾਕੀ ਟਰਾਫੀ ’ਤੇ ਵੀ ਇੱਕ ਸਾਲ ਲਈ ਆਪਣਾ ਕਬਜ਼ਾ ਕਰ ਲਿਆ। ਫਰੈਂਡਜ਼ ਕਲੱਬ ਰੂਮੀ ਪਹਿਲੀ ਵਾਰ ਜਰਖੜ ਖੇਡ ਫੈਸਟੀਵਲ ਵਿੱਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ ।

ਚੈਂਪੀਅਨ ਟੀਮ ਨੂੰ 25 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਯਾਦਗਾਰੀ ਟਰਾਫੀ ਦਿੱਤੀ

ਸਬ ਜੂਨੀਅਰ ਵਰਗ ਅੰਡਰ 12 ਸਾਲ ਵਰਗ ਵਿਚ ਰਾਊਂਡ ਗਰਾਸ ਚਚਰਾੜੀ ਸੈਂਟਰ ਨੇ ਨਨਕਾਣਾ ਸਾਹਿਬ ਪਬਲਿਕ ਸਕੂੁਲ ਰਾਮਪੁਰ ਛੰਨਾਂ ਅਮਰਗੜ੍ਹ ਨੂੰ ਸੰਘਰਸ਼ ਪੂਰਨ ਮੁਕਾਬਲੇ ਵਿੱਚ 2-0 ਗੋਲਾਂ ਨਾਲ ਹਰਾਇਆ। ਚਚਰਾੜੀ ਹਾਕੀ ਸੈਂਟਰ ਦੇ ਬਲਰਾਮ ਸਿੰਘ ਨੂੰ “ਮੈਨ ਆਫ ਦਾ ਮੈਚ“ ਜਦਕਿ ਅਰਮਨਦੀਪ ਸਿੰਘ ਨੂੰ“ ਮੈਨ ਆਫ ਦਾ ਟੂਰਨਾਮੈਂਟ “ ਅਮਰਗਡ੍ਹ ਦੇ ਪਰਮਿੰਦਰ ਸਿੰਘ ਨੂੰ ਵਧੀਆ ਗੋਲਕੀਪਰ , ਜਰਖੜ ਅਕੈਡਮੀ ਦੇ ਗੁਰਮਾਨਵਦੀਪ ਸਿੰਘ ਨੂੰ ਸਰਬੋਤਮ ਸਕੋਰਰ ,ਅਮਰਗਡ੍ਹ ਦੀ ਲੜਕੀ ਰਮਨਦੀਪ ਕੌਰ ਨੂੰ ਟੂਰਨਾਮੈਂਟ ਦੀ ਸਰਵੋਤਮ ਖਿਡਾਰਨ ਵਜੋਂ ਸਾਇਕਲ, ਬਦਾਮ ਅਤੇ ਘਿਓ ਦੇ ਕੇ ਸਨਮਾਨਿਆ ਗਿਆ ,ਜਦਕਿ ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਦੇ ਲਵਜੀਤ ਸਿੰਘ ਨੂੰ ਯੰਗ ਪਲੇਅਰ ਅਤੇ ਰੂਮੀ ਕਲੱਬ ਦੇ ਦੀਪ ਨੂੰ “ਮੈਨ ਆਫ ਦਾ ਟੂਰਨਾਮੈਂਟ“ ਅਨਮੋਲ ਨੂੰ ਵਧੀਆ ਗੋਲਕੀਪਰ ਵਜੋਂ ਸਾਈਕਲ ਦੇ ਕੇ ਸਨਮਾਨਿਆ ਗਿਆ । ਚੈਂਪੀਅਨ ਟੀਮ ਨੂੰ 25 ਹਜਾਰ ਰੁਪਏ ਦੀ ਨਗਦ ਰਾਸ਼ੀ ਅਤੇ ਯਾਦਗਾਰੀ ਟਰਾਫੀ ,ਉਪ ਜੇਤੂ ਟੀਮ ਨੂੰ 18 ਹਜਾਰ ਰੁਪਏ ਦੀ ਇਨਾਮੀ ਰਾਸ਼ੀ ਵਜੋਂ ਸਨਮਾਨਿਆ ਗਿਆ । ਮੁੱਕੇਬਾਜ਼ੀ ਦੇ ਮੁਕਾਬਲਿਆਂ ਵਿੱਚ ਹਰੁਗਣ ਅਤੇ ਅਰਵਿੰਦ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ ।

4 ਵਿਧਾਇਕਾਂ ਦਾ ਹੋਇਆ ਵਿਸੇਸ਼ ਸਨਮਾਨ

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ਸਮਾਰੋਹ ਤੇ ਪੰਜਾਬ ਦੇ 4 ਪ੍ਰਮੁੱਖ ਵਿਧਾਇਕ ਸ. ਗੁਰਮੀਤ ਸਿੰਘ ਖੁੱਡੀਆਂ ਹਲਕਾ ਲੰਬੀ, ਜੀਵਨ ਸਿੰਘ ਸੰਗੋਵਾਲ ਹਲਕਾ ਗਿੱਲ ,ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਹਲਕਾ ਅਮਰਗਡ੍ਹ ਅਤੇ ਬੀਬੀ ਰਜਿੰਦਰਪਾਲ ਕੌਰ ਛੀਨਾ ਹਲਕਾ ਦੱਖਣੀ ਲੁਧਿਆਣਾ ਨੂੰ ਨਵੇਂ ਵਿਧਾਇਕ ਬਣਨ ਵਜੋਂ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ।

ਇਸ ਮੌਕੇ ਚਾਰੇ ਵਿਧਾਇਕਾਂ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਖਿਡਾਰੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਇਸ ਤੋਂ ਇਲਾਵਾ ਸਵਰੀਤ ਕੌਰ ਚਕਰ ਜੋ ਕੌਮੀ ਬਾਕਸਿੰਗ ਬਾਕਸਿੰਗ ਚੈਂਪੀਅਨਸਿਪ ਜੇਤੂ ਰਹੀ ਅਤੇ ਪੰਜਾਬ ਦੀ ਕੁੜੀਆਂ ਦੀ ਬੈਟਰਨ ਕੌਮੀ ਜੇਤੂ ਹਾਕੀ ਟੀਮ ਨੂੰ ਵਿਸੇਸ਼ ਤੌਰ ਤੇ ਮੈਡਲ, ਟਰਾਫੀਆਂ ਅਤੇ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ ।

ਇਸ ਮੌਕੇ ਜਰਖੜ ਖੇਡ ਫੈਸਟੀਵਲ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਇੰਸਪੈਕਟਰ ਬਲਵੀਰ ਸਿੰਘ, ਸ਼ਰਨਪਾਲ ਸਿੰਘ ਮੱਕੜ , ਰਾਜ ਕੁਮਾਰ ਅਗਰਵਾਲ , ਮਨਮੋਹਨ ਸਿੰਘ ਕਾਲਖ,ਪਿ੍ਰੰਸੀਪਲ ਬਲਵੰਤ ਸਿੰਘ ਕਮਾਲਪੁਰਾ, ਸਰਪੰਚ ਜਗਦੀਪ ਸਿੰਘ ਕਾਲਾ ਘਵੱਦੀ, ਕੁਲਦੀਪ ਸਿੰਘ ਘਵੱਦੀ, ਮਨਜਿੰਦਰ ਸਿੰਘ ਇਯਾਲੀ, ਕਰਨ ਸਿੰਘ ਗਿੱਲ ,ਮਲਕੀਤ ਸਿੰਘ ਆਲਮਗੀਰ , ਦਿਲਬਾਗ ਸਿੰਘ ਜਰਖੜ, ਤਪਿੰਦਰ ਸਿੰਘ, ਜਸਬੀਰ ਸਿੰਘ ਮੋਹਾਲੀ, ਸਰਪੰਚ ਤੇਜਿੰਦਰ ਸਿੰਘ ਜੱਸੜ ਲਾਡੀ, ਸਰਪੰਚ ਬਲਵੀਰ ਸਿੰਘ ਮਜਾਰਾ,ਸਰਪੰਚ ਨਿਰਭੈ ਸਿੰਘ ਨਾਰੀਕੇ , ਆਦਿਲ ਰਸ਼ੀਦ ਮਲੇਰਕੋਟਲਾ , ਜਸਵਿੰਦਰ ਸਿੰਘ ਜੱਸੀ ਰਾਮਪੁਰ ,ਐਡਵੋਕੇਟ ਜਸਮਨ ਸਿੰਘ ਗਿੱਲ, ਗੋਪੀ ਥਰੀਕੇ, ਜਗਦੀਪ ਸਿੰਘ ਦਿਓਲ ਵਿੱਕੀ ਰੂਪਰਾਏ ,ਗੁਰਜੀਤ ਸਿੰਘ ਪੋਹੀੜ, ਸੋਮਾ ਖੇੜੀ ,ਗੁਰਵੀਰ ਝਾਂਡੇ , ਕਮਲਜੀਤ ਸਿੰਘ ਜਸਪਾਲ ਬਾਂਗਰ, ਰਜਿੰਦਰ ਸਿੰਘ ਮੰਤਰੀ , ਬਿੱਕਰ ਸਿੰਘ ਨੱਤ ,

ਨਰਿੰਦਰ ਕੁਮਾਰ ਕਿਲਾ ਰਾਏਪੁਰ , ਭਗਵੰਤ ਸਿੰਘ ਰਣੀਆਂ ,ਹਰਮੀਸ਼ ਸਿੰਘ ਪੱਪੀ ਅਮਰਗਡ੍ਹ ਸ਼ਿੰਗਾਰਾ ਸਿੰਘ ਜਰਖੜ ,ਰਜਿੰਦਰ ਸਿੰਘ ਜਰਖੜ ,ਲਖਵੀਰ ਸਿੰਘ ਜਰਖੜ, ਸਰਪੰਚ ਬਾਬੂ ਸਿੰਘ ਡੰਗੋਰਾ ,ਤਜਿੰਦਰ ਸਿੰਘ ਜਰਖਡ, ਸੰਦੀਪ ਸਿੰਘ ਪੰਧੇਰ ,ਸਰਪੰਚ ਜਸਮੇਲ ਸਿੰਘ ਖਾਨਪੁਰ, ਬਲਵੰਤ ਸਿੰਘ ਖਾਨਪੁਰ ,ਬਾਬਾ ਰੁਲਦਾ ਸਿੰਘ, ਤੇਜਵੰਤ ਸਿੰਘ ਸਿੱਧੂ , ਹਰਜੀਤ ਸਿੰਘ ਲੱਲਾ ਕੁੱਬੇ ,ਪ੍ਰੋ ਰਜਿੰਦਰ ਸਿੰਘ ,ਕਰਨਲ ਲਾਭ ਸਿੰਘ ਚਾਹਲ ਆਦਿ ਇਲਾਕੇ ਦੀਆਂ ਸ਼ਖ਼ਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਅਖੀਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ,ਖਿਡਾਰੀਆਂ ਅਗਲੇ ਵਰ੍ਹੇ ਫਿਰ ਮਿਲਣ ਦੀ ਫ਼ਤਿਹ ਬੁਲਾਉਂਦਿਆਂ ਧੰਨਵਾਦ ਕੀਤਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ