ਸਰਜਰੀ, ਕੀਮੋਥੈਰੇਪੀ, ਰੇਡੀਏਸ਼ਨ ਥੈਰੇਪੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਂਦੀ ਹੈ ਹੋਮਿਓਪੈਥੀ: ਡਾ. ਗਰਗ

jaroop gill

ਕੈਂਸਰ ਪੈਦਾ ਕਰਨ ਵਾਲੇ ਕਾਰਕਾਂ ਅਤੇ ਸਾਵਧਾਨੀਆਂ ਬਾਰੇ ਕੀਤਾ ਜਾਗਰੂਕ

(ਸੱਚ ਕਹੂੰ ਨਿਊਜ਼) ਬਠਿੰਡਾ। ਕੈਂਸਰ ਪੈਦਾ ਕਰਨ ਵਾਲੇ ਕਾਰਕਾਂ ਅਤੇ ਸਾਵਧਾਨੀਆਂ ਬਾਰੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮੀਨਾਕਸ਼ੀ ਕੈਂਸਰ ਕੇਅਰ ਰਿਸਰਚ ਐੱਡ ਚੈਰੀਟੇਬਲ ਫਾਉਂਡੇਸ਼ਨ ਨੇ ਏਕਲਵਿਆ ਵੈਲਫੇਅਰ ਫਾਉਂਡੇਸ਼ਨ ਦੇ ਸਹਿਯੋਗ ਨਾਲ ਅੱਜ ਬਠਿੰਡਾ ਵਿਖੇ ਸੈਮੀਨਾਰ ਲਗਾਇਆ ਡਾ. ਤਰਸੇਮ ਗਰਗ (ਐਮ.ਡੀ.ਹੋਮਿਓਪੈਥੀ) ਅਤੇ ਡਾ. ਸੰਜੇ ਮਿੱਤਲ (ਰਿਸਰਚ ਸਕਾਲਰ ਅਤੇ ਬਠਿੰਡਾ ਦੇ ਪ੍ਰਸਿੱਧ ਸਮਾਜ ਸੇਵੀ) ਨੇ ਇਹ ਉਪਰਾਲਾ ਕੀਤਾ ਹੈ ਲਾਂਚ ਮੌਕੇ ਬੋਲਦਿਆਂ ਡਾ. ਤਰਸੇਮ ਗਰਗ ਨੇ ਕਿਹਾ ਕਿ ਹੋਮਿਓਪੈਥੀ ਵਿੱਚ ਬਹੁਤ ਸਾਰੇ ਅਜਿਹੇ ਸਾਧਨ ਮੌਜ਼ੂਦ ਹਨ ਜੋ ਕਿ ਸਰਜਰੀ, ਕੀਮੋਥੈਰੇਪੀ, ਰੇਡੀਏਸ਼ਨ ਥੈਰੇਪੀ (Radiation Therapy) ਦੇ ਮਾੜੇ ਪ੍ਰਭਾਵਾਂ ਤੋਂ ਮਰੀਜ਼ਾਂ ਨੂੰ ਬਚਾ ਸਕਦੇ ਹਨ।

ਡਾ. ਤਰਸੇਮ ਗਰਗ ਨੇ ਇਸ ਵਿਸ਼ੇ ’ਤੇ ਆਪਣੀ ਖੋਜ ਸਾਂਝੀ ਕੀਤੀ ਇਸ ਉਪਰਾਲੇ ਦਾ ਉਦਘਾਟਨ ਸ. ਜਗਰੂਪ ਸਿੰਘ ਗਿੱਲ (ਵਿਧਾਇਕ ਅਤੇ ਚੇਅਰਮੈਨ ਲੋਕਲ ਬਾਡੀਜ਼ ਪੰਜਾਬ) ਨੇ ਕੀਤਾ ਇਸ ਮੌਕੇ ਬੋਲਦਿਆਂ ਗਿੱਲ ਸਾਹਿਬ ਨੇ ਇਸ ਨੇਕ ਕਾਰਜ਼ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਪ੍ਰੋਗਰਾਮ ਵਿੱਚ ਹੋਮਿਓਪੈਥੀ ਦੇ ਖੇਤਰ ਦੇ ਉੱਘੇ ਡਾਕਟਰਾਂ ਨੇ ਸ਼ਿਰਕਤ ਕੀਤੀ। ਡਾ. ਸਈਅਦ ਤਨਵੀਰ ਹੁਸੈਨ, ਡਾ. ਅਮਰਜੀਤ ਸਿੰਘ ਮਾਨ, ਡਾ. ਸਤਪਾਲ ਮੰਗਲਾ ਅਤੇ ਖੇਤਰ ਦੇ ਹੋਰ ਬਹੁਤ ਸਾਰੇ ਮਾਣਯੋਗ ਡਾਕਟਰਾਂ ਨੇ ਆਪਣੀਆਂ ਖੋਜਾਂ ਅਤੇ ਗਵਾਹੀਆਂ ਸਾਂਝੀਆਂ ਕੀਤੀਆਂ ਡਾ. ਸੰਜੇ ਮਿੱਤਲ ਅਤੇ ਡਾ. ਤਰਸੇਮ ਗਰਗ ਨੇ ਦੱਸਿਆ ਕਿ ਸੈਮੀਨਾਰਾਂ ਦੀ ਇਹ ਲੜੀ ਲਗਾਤਾਰ ਸਮੇਂ-ਸਮੇਂ ’ਤੇ ਕੀਤੀ ਜਾਵੇਗੀ ਅਤੇ ਮੌਕੇ ’ਤੇ ਹੀ ਮੁਫਤ ਓ.ਪੀ.ਡੀ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ