ਨਾਟੂ-ਨਾਟੂ ਨੇ ਜਿੱਤਿਆ ਸਰਵੋਤਮ ਓਰੀਜਨਲ ਗੀਤ ਦਾ ਪੁਰਸਕਾਰ, ਦੁਨੀਆਂ ਭਰ ’ਚ ਪਈਆਂ ਧੁੰਮਾਂ

Academy Awards

ਨਵੀਂ ਦਿੱਲੀ (ਏਜੰਸੀ)। ਰਾਜਾਮੌਲੀ ਦੀ ‘RRR’ ਨੇ ਇੱਕ ਵਾਰ ਫਿਰ ਦੁਨੀਆਂ ਭਰ ਵਿੱਚ ਇਤਿਹਾਸ ਰਚ ਦਿੱਤਾ ਹੈ। ਵਿਦੇਸ਼ਾਂ ’ਚ ਲਗਾਤਾਰ ਸਫ਼ਲਤਾ ਹਾਸਲ ਕਰਨ ਵਾਲੇ ਇਸ ਗੀਤ ਨੂੰ ਹਾਲੀਵੁੱਡ ਦੇ ਹੋਰ ਗੀਤਾਂ ਦੇ ਨਾਲ ‘ਆਸਕਰ ਐਵਾਰਡ 2023’ (Academy Awards) ਲਈ ਨਾਮਜ਼ਦ ਕੀਤਾ ਗਿਆ ਸੀ। ਹੁਣ ਰਾਮ ਚਰਨ ਅਤੇ ਜੂਨੀਅਨ ਐੱਨਟੀਆਰ ਦੇ ਇਸ ਗੀਤ ਨੇ ਹਾਲੀਵੁੱਡ ਦੇ ਸਾਰੇ ਗੀਤਾਂ ਨੂੰ ਪਛਾੜ ਕੇ ਬੈਸਟ ਓਰੀਜਨਨਲ ਗੀਤ ਸ੍ਰੇਣੀ ’ਚ ਐਵਾਰਡ ਜਿੱਤ ਲਿਆ ਹੈ।

ਨਾਟੂ ਨਾਟੂ ਦੇ ਸੰਗੀਤਕਾਰ ਐੱਮਐੱਮ ਕੀਰਵਾਨੀ ਆਸਕਰ ਪ੍ਰਾਪਤ ਕਰਨ ਲਈ ਸਟੇਜ਼ ’ਤੇ ਗਏ ਸਨ। ਨਾਟੂ ਨਾਟੂ ਨੇ ਦੁਨੀਆਂ ਦੇ ਸਭ ਤੋਂ ਵਧੀਆ 15 ਗੀਤਾਂ ਨੂੰ ਪਛਾੜ ਕੇ ਇਹ ਉਪਲੱਬਧੀ ਹਾਸਲ ਕੀਤੀ ਹੈ। ਭਾਰਤ ਦਾ ਇਹ ਪਹਿਲਾ ਗੀਤ ਸੀ ਜਿਸ ਨੂੰ ਆਸਕਰ ਲਈ ਸ਼ਾਰਟਲਿਸਟ ਕੀਤਾ ਗਿਆ ਸੀ, ਜਿਸ ਨੇ ਹੁਣ ਆਸਕਰ ਜਿੰਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਦੀਆਂ ਫਿਲਮਾਂ ਨੂੰ ਚਾਰ ਸ੍ਰੇਣੀਆਂ ਵਿੱਚ ਸ਼ਾਰਟਲਿਸਟ ਕੀਤਾ ਗਿਆ ਸੀ ਅਤੇ ਦੋ ਵਿੱਚ ਜਿੱਤ ਪ੍ਰਾਪਤ ਹੋਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।